ਬੇਹੱਦ ਮੁਸ਼ਕਲ ਸਮੇਂ ''ਚ ਦੁਨੀਆ ਨੂੰ ਕਿਸੇ ਇਕ ਗੱਲ ''ਤੇ ਸਹਿਮਤ ਕਰਨ ''ਤੇ ਸਮਰੱਥ ਭਾਰਤ : ਜੈਸ਼ੰਕਰ

Sunday, Dec 10, 2023 - 10:28 AM (IST)

ਬੇਹੱਦ ਮੁਸ਼ਕਲ ਸਮੇਂ ''ਚ ਦੁਨੀਆ ਨੂੰ ਕਿਸੇ ਇਕ ਗੱਲ ''ਤੇ ਸਹਿਮਤ ਕਰਨ ''ਤੇ ਸਮਰੱਥ ਭਾਰਤ : ਜੈਸ਼ੰਕਰ

ਦੁਬਈ, (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤ ਨੇ ਨਾ ਸਿਰਫ ਘਰੇਲੂ ਪੱਧਰ ’ਤੇ ਤਰੱਕੀ ਕਰਨ ਦੀ ਸਮਰੱਥਾ ਦਿਖਾਈ ਹੈ, ਸਗੋਂ ਜੀ-20 ਦੀ ਆਪਣੀ ਪ੍ਰਧਾਨਗੀ ਦੌਰਾਨ ਇਹ ਵੀ ਦਿਖਾਇਆ ਹੈ ਕਿ ਉਹ ਬਹੁਤ ਮੁਸ਼ਕਿਲ ਸਮੇਂ ’ਚ ਵੀ ਦੁਨੀਆ ਨੂੰ ਸਾਂਝੇ ਹਿੱਤਾਂ ਦੇ ਮੁੱਦੇ ਸਹਿਮਤ ਕਰ ਸਕਦਾ ਹੈ। ਜੈਸ਼ੰਕਰ ਨੇ ਦੁਬਈ ਵਿੱਚ ਭਾਰਤੀ ਵਿਦਿਆਰਥੀਆਂ ਅਤੇ ਨੌਜਵਾਨ ਪੇਸ਼ੇਵਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ।

ਇਹ ਵੀ ਪੜ੍ਹੋ : Good News! ਹੁਣ ਇਹ ਦੇਸ਼ ਵੀ ਭਾਰਤੀਆਂ ਨੂੰ ਦੇਵੇਗਾ ਵੀਜ਼ਾ ਫ੍ਰੀ ਐਂਟਰੀ , 3 ਦੇਸ਼ ਪਹਿਲਾਂ ਹੀ ਕਰ ਚੁੱਕੇ ਨੇ ਐਲਾਨ

ਉਨ੍ਹਾਂ ਨੇ ਭਾਰਤ ਵਿੱਚ ਬਦਲਾਅ ਅਤੇ ਦੇਸ਼ ਅਤੇ ਵਿਦੇਸ਼ ਵਿੱਚ ਭਾਰਤੀਆਂ ਦੇ ਰੋਜ਼ਾਨਾ ਜੀਵਨ ’ਤੇ ਇਸ ਦੇ ਪ੍ਰਭਾਵ ਬਾਰੇ ਦ੍ਰਿਸ਼ਟੀਕੋਣ ਸਾਂਝੇ ਕੀਤੇ। ਜੈਸ਼ੰਕਰ ਨੇ ਕਿਹਾ ਕਿ ਅੰਮ੍ਰਿਤਕਾਲ ਵਿੱਚ ਵਿਦਿਆਰਥੀ ਅਤੇ ਨੌਜਵਾਨ ਪੇਸ਼ੇਵਰ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਸਭ ਤੋਂ ਅੱਗੇ ਹੋਣਗੇ। ਭਾਰਤ ਦੀ ਤਰੱਕੀ ਬਾਰੇ ਗੱਲ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਭਾਰਤ ਨੇ ਹਾਲ ਹੀ ਵਿੱਚ ਜੀ-20 ਦੀ ਪ੍ਰਧਾਨਗੀ ਦਾ ਕੰਮ ਪੂਰਾ ਕੀਤਾ ਹੈ। ਇਸ ਦੌਰਾਨ ਜ਼ਮੀਨੀ ਪੱਧਰ ਦੀ ਸਿਆਸਤ ਅਤੇ ਯੂਕ੍ਰੇਨ ਸਬੰਧੀ ਵਿਵਾਦ ਦੇ ਅਸਲ ਕਾਰਨ ਆਦਿ ਲੈ ਕੇ ਬਹੁਤ ਚਿੰਤਾ ਸੀ ਕਿ ਕੀ ਅਸੀਂ ਸਾਰਿਆਂ ਨੂੰ ਇਕੱਠੇ ਕਰ ਸਕਾਂਗੇ ਕਿ ਨਹੀਂ। ਇਹ ਵੀ ਚਿੰਤਾ ਸੀ ਕਿ ਖਾਸ ਤੌਰ ’ਤੇ ਵਿਕਾਸਸ਼ੀਲ ਦੇਸ਼ਾਂ ਦੀ ਮਦਦ ਕਰਨ ਵਾਲਾ ਜੀ-20 ਦਾ ਅਸਲ ਏਜੰਡਾ ਭਟਕ ਸਕਦਾ ਹੈ।

ਇਹ ਵੀ ਪੜ੍ਹੋ : ਪਾਕਿ ਦੀ ਨਾਪਾਕ ਹਰਕਤ, ਪੁਲਵਾਮਾ ਦੀ ਬਰਸੀ 'ਤੇ ਵੱਡੇ ਹਮਲੇ ਲਈ 20 ਤੋਂ ਵੱਧ ਅੱਤਵਾਦੀ ਕਸ਼ਮੀਰ ਭੇਜੇ

ਜੈਸ਼ੰਕਰ ਨੇ ਕਿਹਾ, ‘‘ਇਸ ਲਈ ਅਸੀਂ ਨਾ ਸਿਰਫ ਦੇਸ਼ ਵਿੱਚ ਤਰੱਕੀ ਕਰਨ ਦੀ ਸਮਰੱਥਾ ਦਿਖਾਈ ਹੈ, ਬਲਕਿ ਅਸੀਂ ਇਹ ਵੀ ਦਿਖਾਇਆ ਹੈ ਕਿ ਭਾਰਤ ਬਹੁਤ ਮੁਸ਼ਕਿਲ ਅਤੇ ਅਸਹਿਮਤੀ ਦੇ ਸਮੇਂ ਵਿੱਚ ਵੀ ਸਾਂਝੇ ਹਿੱਤਾਂ ਦੇ ਕਿਸੇ ਵੀ ਵਿਸ਼ੇ ’ਤੇ ਦੁਨੀਆ ਨੂੰ ਸਹਿਮਤ ਕਰਨ ਦੀ ਸਮਰੱਥਾ ਰੱਖਦਾ ਹੈ ਅਤੇ ਇਹ ਕੁਝ ਅਜਿਹਾ ਹੈ, ਜੋ ਭਾਰਤ ਬਾਰੇ ਬਹੁਤ ਕੁਝ ਕਹਿੰਦਾ ਹੈ। ’’ 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News