ਭਾਰਤ-ਕੈਨੇਡਾ ਵਿਵਾਦ ਵਿਚਾਲੇ NIA ਦੀ ਜਾਂਚ ਦੇ ਦਾਇਰੇ ’ਚ ਆਇਆ ਪਾਲੀਵੁੱਡ

Thursday, Sep 28, 2023 - 11:12 AM (IST)

ਭਾਰਤ-ਕੈਨੇਡਾ ਵਿਵਾਦ ਵਿਚਾਲੇ NIA ਦੀ ਜਾਂਚ ਦੇ ਦਾਇਰੇ ’ਚ ਆਇਆ ਪਾਲੀਵੁੱਡ

ਐਂਟਰਟੇਨਮੈਂਟ ਡੈਸਕ - ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸੰਸਦ ਵਿਚ ਖੜ੍ਹੇ ਹੋ ਕੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਪਿੱਛੇ ਭਾਰਤੀ ਖੁਫੀਆ ਏਜੰਸੀਆਂ ਦਾ ਹੱਥ ਦੱਸੇ ਜਾਣ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਦਰਮਿਆਨ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਖਾਲਿਸਤਾਨੀਆਂ ਦੇ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਵਿਚ ਹੋ ਰਹੇ ਨਿਵੇਸ਼ ਨੂੰ ਲੈ ਕੇ ਜ਼ਿਆਦਾ ਸਰਗਰਮ ਹੋ ਗਈ ਹੈ। ਪੰਜਾਬ ਵਿਚ ਖਾਲਿਸਤਾਨੀ ਵੱਡੇ ਪੈਮਾਨੇ ’ਤੇ ਨੌਜਵਾਨਾਂ ਨੂੰ ਭਰਮਾਉਣ ਲਈ ਫੰਡਿੰਗ ਕਰ ਰਹੇ ਹਨ ਅਤੇ ਫੰਡਿੰਗ ਦਾ ਇਕ ਹਿੱਸਾ ਪੰਜਾਬੀ ਫ਼ਿਲਮਾਂ ਵਿਚ ਵੀ ਇਸਤੇਮਾਲ ਹੋ ਰਿਹਾ ਹੈ। ਪੰਜਾਬ ਵਿਚ ਇਨ੍ਹੀਂ ਦਿਨੀਂ ਹੋ ਰਹੀ ਐੱਨ. ਆਈ. ਏ. ਦੀ ਛਾਪੇਮਾਰੀ ਵਿਚ ਜਾਂਚ ਦਾ ਇਕ ਐਂਗਲ ਇਹ ਵੀ ਹੈ।

ਇਹ ਖ਼ਬਰ ਵੀ ਪੜ੍ਹੋ : 'ਬੰਬੂਕਾਟ' ਦੀ ਇਸ ਅਦਾਕਾਰਾ ਘਰ ਆਉਣ ਵਾਲਾ ਹੈ ਨੰਨ੍ਹਾ ਮਹਿਮਾਨ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

ਪੰਜਾਬੀ ਫ਼ਿਲਮਾਂ ’ਚ ਨਿਵੇਸ਼ ਕਰ ਰਹੇ ਹਨ ਖਾਲਿਸਤਾਨੀ
ਮਾਰਚ ਵਿਚ ਐੱਨ. ਆਈ. ਏ. ਨੇ 14 ਵਿਅਕਤੀਆਂ ਖ਼ਿਲਫ਼ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਚਾਰਜਸ਼ੀਟ ਵਿਚ ਇਹ ਗੱਲ ਸਾਹਮਣੇ ਆਈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਵਲੋਂ 2019 ਤੋਂ ਲੈ ਕੇ 2021 ਦੇ ਕੈਨੇਡਾ ਤੋਂ ਥਾਈਲੈਂਡ ਵਿਚ ਹਵਾਲਾ ਰੋਡ ਰਾਹੀਂ 13 ਵਾਰ ਪੈਸੇ ਭੇਜੇ ਗਏ ਅਤੇ ਇਸ ਦੌਰਾਨ 5 ਤੋਂ ਲੈ ਕੇ 60 ਲੱਖ ਰੁਪਏ ਤੱਕ ਦੀ ਟ੍ਰਾਂਸਜੈਕਸ਼ਨ ਕੀਤੀ ਗਈ।

ਏਜੰਸੀ ਨੇ ਆਪਣੀ ਚਾਰਜਸ਼ੀਟ ਵਿਚ ਕਿਹਾ ਸੀ ਕਿ ਭਾਰਤ ਵਿਚ ਗੈਂਗਸਟਰਾਂ ਵਲੋਂ ਜਬਰੀ ਵਸੂਲੀ ਅਤੇ ਸਮੱਗਲਿੰਗ ਰਾਹੀਂ ਇਕੱਠਾ ਹੋਣ ਵਾਲਾ ਪੈਸਾ ਪੰਜਾਬ ਦੀਆਂ ਫ਼ਿਲਮਾਂ ਅਤੇ ਕੈਨੇਡਾ ਦੀ ਪ੍ਰੀਮੀਅਰ ਲੀਗ ਵਿਚ ਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਪੈਸਾ ਥਾਈਲੈਂਡ ਦੇ ਕਲੱਬਾਂ ਅਤੇ ਬਾਰਾਂ ਵਿਚ ਵੀ ਨਿਵੇਸ਼ ਕੀਤਾ ਜਾ ਰਿਹਾ ਹੈ। ਐੱਨ. ਆਈ. ਏ. ਨੇ ਆਪਣੀ ਚਾਰਜਸ਼ੀਟ ਵਿਚ ਸਤਬੀਰ ਸਿੰਘ ਉਰਫ ਸੈਮ ਦਾ ਨਾਂ ਸ਼ਾਮਲ ਕੀਤਾ ਹੈ। ਸੈਮ ਨੇ ਇਸ ਪੈਸੇ ਨੂੰ ਫ਼ਿਲਮਾਂ ਅਤੇ ਹੋਰ ਥਾਵਾਂ ’ਤੇ ਨਿਵੇਸ਼ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਪਰਿਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀਆਂ ਖ਼ੂਬਸੂਰਤ ਤਸਵੀਰਾਂ ਆਈਆਂ ਸਾਹਮਣੇ

ਵਿਦੇਸ਼ਾਂ ’ਚ ਹੋਣ ਵਾਲੇ ਸ਼ੋਅ ਤੋਂ ਗਾਇਕਾਂ ਨੂੰ ਮੋਟੀ ਕਮਾਈ
ਪੰਜਾਬ ਦੇ ਗਾਇਕ ਅਤੇ ਫ਼ਿਲਮੀ ਕਲਾਕਾਰਾਂ ਦਾ ਖਾਲਿਸਤਾਨੀ ਪ੍ਰੇਮ ਅਕਸਰ ਸਾਹਮਣੇ ਆਉਂਦਾ ਰਹਿੰਦਾ ਹੈ ਕਿਉਂਕਿ ਇਨ੍ਹਾਂ ਕਲਾਕਾਰਾਂ ਨੂੰ ਵਿਦੇਸ਼ਾਂ ਵਿਚ ਹੋਣ ਵਾਲੇ ਸ਼ੋਅ ਵਿਚ ਡਾਲਰ ਅਤੇ ਪੌਂਡ ਦੇ ਰੂਪ ਵਿਚ ਮੋਟੀ ਕਮਾਈ ਹੁੰਦੀ ਹੈ ਅਤੇ ਇਸ ਕਮਾਈ ਲਈ ਵਿਦੇਸ਼ਾਂ ਵਿਚ ਪੰਜਾਬ ਦੇ ਕਲਾਕਾਰਾਂ ਅਤੇ ਗਾਇਕਾਂ ਨੂੰ ਖਾਲਿਸਤਾਨੀਆਂ ਦੀ ਹਮਾਇਤ ਦੀ ਵੀ ਲੋੜ ਪੈਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਪਰਾਲੀ ਦਾ ਸਹੀ ਉਪਚਾਰ ਕਰਨ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਿਤ, ਕੀਤੀ ਇਹ ਅਪੀਲ

ਕਬੂਤਰਬਾਜ਼ੀ ’ਚ ਸ਼ਾਮਲ ਰਹੇ ਹਨ ਪੰਜਾਬ ਦੇ ਕਈ ਗਾਇਕ
ਪੰਜਾਬ ਦੇ ਕਈ ਕਲਾਕਾਰ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਸੈੱਟ ਕਰਵਾਉਣ ਦਾ ਝਾਂਸਾ ਦੇ ਕੇ ਕਬੂਤਰਬਾਜ਼ੀ ਵੀ ਕਰਵਾਉਂਦੇ ਰਹੇ ਹਨ ਅਤੇ ਉਨ੍ਹਾਂ ਨੂੰ ਆਪਣੇ ਨਾਲ ਢੋਲਕ ਵਾਲਾ ਜਾਂ ਤਬਲੇ ਵਾਲਾ ਦੱਸ ਕੇ ਉਨ੍ਹਾਂ ਦੇ ਵੀਜ਼ੇ ਲਗਵਾਏ ਜਾਂਦੇ ਰਹੇ ਹਨ। ਇਸੇ ਤਰ੍ਹਾਂ ਦੇ ਮਾਮਲੇ ਵਿਚ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਸਜ਼ਾ ਵੀ ਹੋਈ ਸੀ।

ਹੁਣ ਭਾਰਤ ਅਤੇ ਕੈਨੇਡਾ ਦਰਮਿਆਨ ਚੱਲ ਰਹੇ ਵਿਵਾਦ ਕਾਰਨ ਪੰਜਾਬੀ ਗਾਇਕ ਅਤੇ ਕਲਾਕਾਰ ਵੀ ਜਾਂਚ ਏਜੰਸੀਆਂ ਦੇ ਨਿਸ਼ਾਨੇ ’ਤੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਇਸ ਮਾਮਲੇ ਵਿਚ ਹੋਰ ਵੱਡੇ ਐਕਸ਼ਨ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।


author

sunita

Content Editor

Related News