ਭਾਰਤ ਨੇ ਮਾਲਦੀਵ ਦੇ ਇੰਟਰਨੈਸ਼ਨਲ ਏਅਰਪੋਰਟ ਦੇ ਵਿਸਤਾਰ ਦਾ ਕੰਮ ਕੀਤਾ ਸ਼ੁਰੂ

9/26/2020 1:31:00 PM

ਇੰਟਰਨੈਸ਼ਨਲ ਡੈਸਕ—ਭਾਰਤੀ ਹਵਾਬਾਜ਼ੀ ਅਥਾਰਿਟੀ ਨੇ ਮਾਲਦੀਵ ਦੀ ਸਭ ਤੋਂ ਵੱਡੀ ਬੇਸਿਸ ਢਾਂਚੇ ਅਤੇ ਕਨੈਕਟਿਵਿਟੀ ਪ੍ਰਾਜੈਕਟ 'ਚੋਂ ਇਕ ਹਨੀਮਧੁ ਇੰਟਰਨੈਸ਼ਨਲ ਏਅਰਪੋਰਟ ਦੇ ਵਿਸਤਾਰ 'ਤੇ ਕੰਮ ਸ਼ੁਰੂ ਕਰ ਦਿੱਤਾ ਹੈ। 
ਇਹ ਪ੍ਰਾਜੈਕਟ ਭਾਰਤ ਵਲੋਂ 800 ਮਿਲੀਅਨ ਡਾਲਰ ਲਾਈਨ ਆਫ ਕ੍ਰੈਡਿਟ ਨਾਲ ਪੂਰਾ ਕੀਤਾ ਜਾਵੇਗਾ। ਇਸ ਪ੍ਰਾਜੈਕਟ 'ਤੇ ਕੰਮ 2021 ਤੋਂ ਸ਼ੁਰੂ ਹੋਣ ਦਾ ਅਨੁਮਾਨ ਹੈ। ਇਸ ਪ੍ਰਾਜੈਕਟ 'ਚ ਟਰਮੀਨਲ, ਫਿਊਲ ਅਤੇ ਫਾਇਰ ਸਟੇਸ਼ਨ ਦਾ ਅਪਗ੍ਰੇਡ ਕਰਨਾ ਹੈ। ਨਾਲ ਹੀ ਟਰਮੀਨਲ ਨੂੰ 22 ਸੌ ਮੀਟਰ ਲੰਬਾ ਬਣਾਉਣਾ ਅਤੇ A320s ਅਤੇ ਬੋਇੰਗ 737 ਦੇ ਰੱਖ-ਰਖਾਅ ਕਰਨ ਦੀ ਵਿਵਸਥਾ ਕਰਨਾ ਹੈ। 
ਏ ਏ ਆਈ ਦੇ ਉੱਚ ਪੱਧਰ ਦੇ ਸ਼ਿਸ਼ਟਮੰਡਲ ਨੇ ਇਸ ਹਫਤੇ ਮਾਲਦੀਵ 'ਚ ਉਥੇ ਦੇ ਆਰਥਿਕ ਵਿਕਾਸ ਮੰਤਰੀ ਫੈਆਜ ਸਮਾਈਲ ਅਤੇ ਹੋਰ ਪਾਰਲੀਮੈਂਟ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਏਅਰਪੋਰਟ ਵਿਸਤਾਰ ਦੇ ਨਾਲ ਹੀ 6 ਹੋਰ ਪ੍ਰਾਜੈਕਟ ਵੀ ਇਸ 800 ਮਿਲੀਅਨ ਡਾਲਰ ਲਾਈਨ ਆਫ ਕ੍ਰੈਡਿਟ ਤੋਂ ਫੰਡ ਕੀਤੇ ਜਾਣਗੇ


Aarti dhillon

Content Editor Aarti dhillon