ਭਾਰਤ, ਆਸਟ੍ਰੇਲੀਆ ਨੇ ''ਅੱਤਵਾਦ'' ਵਿਰੁੱਧ ਆਪਸੀ ਤਾਲਮੇਲ ਲਈ ਜਤਾਈ ਵਚਨਬੱਧਤਾ

Thursday, May 05, 2022 - 06:30 PM (IST)

ਭਾਰਤ, ਆਸਟ੍ਰੇਲੀਆ ਨੇ ''ਅੱਤਵਾਦ'' ਵਿਰੁੱਧ ਆਪਸੀ ਤਾਲਮੇਲ ਲਈ ਜਤਾਈ ਵਚਨਬੱਧਤਾ

ਕੈਨਬਰਾ (ਵਾਰਤਾ): ਭਾਰਤ ਅਤੇ ਆਸਟ੍ਰੇਲੀਆ ਨੇ ਅੱਤਵਾਦ ਵਿਰੁੱਧ ਲੜਾਈ ਵਿਚ ਆਪਸੀ ਤਾਲਮੇਲ ਅਤੇ ਸਹਿਯੋਗ ਲਈ ਆਪਣੀ ਵਚਨਬੱਧਤਾ ਪ੍ਰਗਟਾਈ ਹੈ। ਭਾਰਤ ਅਤੇ ਆਸਟ੍ਰੇਲੀਆ ਨੇ ਬੁੱਧਵਾਰ ਨੂੰ ਕੈਨਬਰਾ ਵਿੱਚ ਹੋਈ ਅੱਤਵਾਦ ਵਿਰੋਧੀ ਕਾਰਜ ਸਮੂਹ ਦੀ 13ਵੀਂ ਬੈਠਕ ਵਿੱਚ ਸਾਰੇ ਰੂਪਾਂ ਵਿੱਚ ਅੱਤਵਾਦ ਦੀ ਸਖ਼ਤ ਨਿੰਦਾ ਕੀਤੀ।ਦੋਵਾਂ ਦੇਸ਼ਾਂ ਨੇ ਅੱਤਵਾਦ ਦਾ ਲਗਾਤਾਰ ਅਤੇ ਵਿਆਪਕ ਰੂਪ ਨਾਲ ਮੁਕਾਬਲਾ ਕਰਨ ਲਈ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ​ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਭਾਰਤ ਅਤੇ ਆਸਟ੍ਰੇਲੀਆ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਦੋਵਾਂ ਧਿਰਾਂ ਨੇ ਸਰਹੱਦ ਪਾਰ ਅੱਤਵਾਦ ਦੀ ਨਿੰਦਾ ਕੀਤੀ ਹੈ। 

ਆਸਟ੍ਰੇਲੀਆ ਨੇ 26/11 ਦੇ ਮੁੰਬਈ, ਪਠਾਨਕੋਟ ਅਤੇ ਪੁਲਵਾਮਾ ਹਮਲਿਆਂ ਸਮੇਤ ਭਾਰਤ ਵਿੱਚ ਹੋਏ ਅੱਤਵਾਦੀ ਹਮਲਿਆਂ ਦੀ ਮੁੜ ਨਿੰਦਾ ਕੀਤੀ ਅਤੇ ਅੱਤਵਾਦ ਵਿਰੁੱਧ ਵਿਸ਼ਵਵਿਆਪੀ ਲੜਾਈ ਲਈ ਆਪਣਾ ਸਮਰਥਨ ਦੁਹਰਾਇਆ। ਬਿਆਨ ਵਿਚ ਕਿਹਾ ਗਿਆ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਨੇ ਅੱਤਵਾਦ ਵਿਰੋਧੀ ਸੰਦਰਭ ਵਿਚ ਸਹਿਯੋਗ ਦੇ ਵੱਖ-ਵੱਖ ਖੇਤਰਾਂ 'ਤੇ ਚਰਚਾ ਕੀਤੀ। ਦੋਵਾਂ ਧਿਰਾਂ ਨੇ ਇਨ੍ਹਾਂ ਚੁਣੌਤੀਆਂ ਦਾ ਜਵਾਬ ਦੇਣ ਲਈ ਮਿਲ ਕੇ ਕੰਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਮੁੜ ਦੁਹਰਾਇਆ ਅਤੇ ਅੱਤਵਾਦ ਦੇ ਖੇਤਰ ਵਿੱਚ ਗੱਲਬਾਤ, ਸਹਿਯੋਗ ਅਤੇ ਸੂਚਨਾਵਾਂ ਦੇ ਆਦਾਨ-ਪ੍ਰਦਾਨ ਨੂੰ ਅੱਗੇ ਵਧਾਉਣ ਲਈ ਆਪਣੀਆਂ ਹਮਰੁਤਬਾ ਏਜੰਸੀਆਂ ਦਰਮਿਆਨ ਸਬੰਧਾਂ ਨੂੰ ਡੂੰਘਾ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। 

ਪੜ੍ਹੋ ਇਹ ਅਹਿਮ ਖ਼ਬਰ- ਭਾਰਤ ਅਤੇ ਫਰਾਂਸ ਨੇ ਵਿਦਿਆਰਥੀਆਂ, ਹੁਨਰਮੰਦ ਕਾਮਿਆਂ ਦੀ ਆਮਦ ਵਧਾਉਣ 'ਤੇ ਕੀਤੀ ਚਰਚਾ 

ਬਿਆਨ ਵਿੱਚ ਸਰਹੱਦ ਪਾਰ ਅੱਤਵਾਦ ਲਈ ਪ੍ਰੌਕਸੀ ਅੱਤਵਾਦੀਆਂ ਦੀ ਵਰਤੋਂ ਦੀ ਨਿੰਦਾ ਕੀਤੀ ਗਈ ਹੈ। ਇਸ ਜ਼ਿਕਰ ਨੂੰ ਪਾਕਿਸਤਾਨ ਦੇ ਅਸਿੱਧੇ ਸੰਦਰਭ ਵਿੱਚ ਦੇਖਿਆ ਜਾ ਰਿਹਾ ਹੈ। ਦੋਵਾਂ ਦੇਸ਼ਾਂ ਨੇ ਕਵਾਡ ਭਾਈਵਾਲਾਂ ਨਾਲ ਅੱਤਵਾਦ ਵਿਰੋਧੀ ਸਹਿਯੋਗ ਅਤੇ ਸੰਯੁਕਤ ਰਾਸ਼ਟਰ, ਜੀ20, ਜੀਸੀਟੀਐਫ, ਏਆਰਐਫ, ਆਈਓਆਰਏ ਅਤੇ ਐਫਏਟੀਐਫ ਵਰਗੇ ਬਹੁਪੱਖੀ ਮੰਚਾਂ ਵਿੱਚ ਇਸ ਸਹਿਯੋਗ ਨੂੰ ਹੋਰ ਵਧਾਉਣ ਦੇ ਤਰੀਕਿਆਂ ਬਾਰੇ ਵੀ ਚਰਚਾ ਕੀਤੀ। ਮੀਟਿੰਗ ਦੀ ਅਗਵਾਈ ਭਾਰਤ ਦੇ ਵਿਦੇਸ਼ ਮੰਤਰਾਲੇ ਵਿੱਚ ਅੱਤਵਾਦ ਵਿਰੋਧੀ ਸੰਯੁਕਤ ਸਕੱਤਰ ਮਹਾਵੀਰ ਸਿੰਘਵੀ ਅਤੇ ਆਸਟ੍ਰੇਲੀਆਈ ਵਿਦੇਸ਼ ਅਤੇ ਵਪਾਰ ਮੰਤਰਾਲੇ ਵਿੱਚ ਅੱਤਵਾਦ ਵਿਰੋਧੀ ਰਾਜਦੂਤ ਰੋਜਰ ਨੋਬਲ ਨੇ ਮਾਹਿਰਾਂ ਦੇ ਸਬੰਧਤ ਵਫ਼ਦ ਦੀ ਅਗਵਾਈ ਕੀਤੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News