UNHRC 'ਚ ਭਾਰਤ ਨੇ ਪਾਕਿਸਤਾਨ 'ਤੇ ਬੋਲਿਆ ਸ਼ਬਦੀ ਹਮਲਾ , ਦੱਸਿਆ 'ਦੁਨੀਆ ਦੀ ਅੱਤਵਾਦ ਫੈਕਟਰੀ'
Tuesday, Mar 05, 2024 - 12:32 PM (IST)
ਸੰਯੁਕਤ ਰਾਸ਼ਟਰ-ਜਿਨੇਵਾ (ਭਾਸ਼ਾ)- ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ (ਯੂ.ਐੱਨ.ਐੱਚ.ਆਰ.ਸੀ.) ਵਿਚ ਜੰਮੂ-ਕਸ਼ਮੀਰ ਦਾ ਮੁੱਦਾ ਉਠਾਉਣ 'ਤੇ ਭਾਰਤ ਨੇ ਪਾਕਿਸਤਾਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉਸ ਨੂੰ ਆਪਣੇ ਬੇਹੱਦ ਖ਼ਰਾਬ ਮਨੁੱਖੀ ਅਧਿਕਾਰਾਂ ਦੇ ਰਿਕਾਰਡ 'ਤੇ ਆਤਮ ਚਿੰਤਨ ਕਰਨਾ ਚਾਹੀਦਾ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਦੀ ਵਿਸ਼ਵ ਪੱਧਰ 'ਤੇ ਪਛਾਣ 'ਦੁਨੀਆ ਦੀ ਅੱਤਵਾਦ ਫੈਕਟਰੀ' ਦੇ ਰੂਪ ਵਿਚ ਬਣ ਗਈ ਹੈ। ਜਿਨੇਵਾ ਵਿਚ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਵਿਚ ਅੰਡਰ ਸੈਕਟਰੀ ਜਗਪ੍ਰੀਤ ਕੌਰ ਨੇ ਸੋਮਵਾਰ ਨੂੰ (ਯੂ.ਐੱਨ.ਐੱਚ.ਆਰ.ਸੀ.) ਦੇ 55ਵੇਂ ਨਿਯਮਤ ਸੈਸ਼ਨ ਵਿਚ ਆਮ ਬਹਿਸ ਵਿਚ ਦੇਸ਼ ਦੇ ਜਵਾਬ ਦੇਣ ਦੇ ਅਧਿਕਾਰ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ: ਵੱਡਾ ਹਾਦਸਾ: ਟਰਾਲੇ ਨੇ ਵੈਨ ਨੂੰ ਮਾਰੀ ਟੱਕਰ, ਮਚੇ ਅੱਗ ਦੇ ਭਾਂਬੜ, 9 ਲੋਕਾਂ ਦੀ ਦਰਦਨਾਕ ਮੌਤ
India exercises Right of Reply at #HRC55 pic.twitter.com/OwiUEjwVAZ
— India at UN, Geneva (@IndiaUNGeneva) March 4, 2024
ਇਸ ਤੋਂ ਪਹਿਲਾਂ ਪਾਕਿਸਤਾਨ ਨੇ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ) ਵੱਲੋਂ ਬੋਲਦੇ ਹੋਏ ਆਪਣੇ ਬਿਆਨ ਵਿਚ ਜੰਮੂ-ਕਸ਼ਮੀਰ ਦੀ ਮੁੱਦਾ ਚੁੱਕਿਆ ਸੀ। ਕੌਰ ਨੇ ਕਿਹਾ, 'ਅਸੀਂ ਇਸ ਸੈਸ਼ਨ ਦੌਰਾਨ ਪਹਿਲਾਂ ਮੰਚ ਸੰਭਾਲਿਆ ਸੀ ਅਤੇ ਇਕ ਵਿਸ਼ੇਸ਼ ਵਫ਼ਦ ਵੱਲੋਂ ਭਾਰਤ ਦੇ ਬਾਰੇ ਵਿਚ ਗ਼ਲਤ ਟਿੱਪਣੀਆਂ ਦਾ ਜਵਾਬ ਦੇਣ ਵਿਚ ਪ੍ਰੀਸ਼ਦ ਦਾ ਸਮਾਂ ਬਰਬਾਦ ਕਰਨ ਪ੍ਰਤੀ ਜਾਣੂ ਕਰਾਇਆ ਸੀ। ਇਹ ਵਫ਼ਦ ਅਜਿਹਾ ਇਸ ਲਈ ਕਰਦਾ ਹੈ, ਕਿਉਂਕਿ ਉਸ ਕੋਲ ਯੋਗਦਾਨ ਦੇਣ ਲਈ ਕੁੱਝ ਵੀ ਰਚਨਾਤਮਕ ਨਹੀਂ ਹੈ।' ਪਾਕਿਸਤਾਨ ਦਾ ਨਾਮ ਲਏ ਬਿਨਾਂ ਕੌਰ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਇਹ ਦੇਸ਼ ਭਾਰਤ ਦੀ ਆਲੋਚਨਾ ਜਾਰੀ ਰੱਖਦਾ ਹੈ, ਜਿਸ ਵਿਚ ਆਪਣੇ ਖ਼ੁਦ ਦੇ ਸਿਆਸੀ ਰੂਪ ਤੋਂ ਪ੍ਰੇਰਿਤ ਏਜੰਡੇ ਨੂੰ ਅੱਗੇ ਵਧਾਉਣ ਲਈ ਓ.ਆਈ.ਸੀ. ਦੇ ਮੰਚ ਦੀ ਦੁਰਵਰਤੋਂ ਕਰਨਾ ਵੀ ਸ਼ਾਮਲ ਹਨ।' ਉਨ੍ਹਾਂ ਕਿਹਾ ਕਿ ਅਸੀਂ ਅਜਿਹੀਆਂ ਟਿੱਪਣੀਆਂ 'ਤੇ ਪ੍ਰਤੀਕਿਰਿਆ ਦੇ ਕੇ ਇਨ੍ਹਾਂ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੁੰਦੇ ਅਤੇ ਸਿਰਫ਼ ਉਸ ਵਫ਼ਦ ਨੂੰ ਆਪਣੇ ਖ਼ੁਦ ਦੇ ਖ਼ਰਾਬ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਅਤੇ ਦੁਨੀਆ ਦੀ ਅੱਤਵਾਦ ਫੈਕਟਰੀ ਦੇ ਰੂਪ ਵਿਚ ਉਨ੍ਹਾਂ ਦੀ ਵਿਸ਼ਵ ਪੱਧਰ 'ਤੇ ਪਛਾਣ 'ਤੇ ਆਤਮ ਚਿੰਤਨ ਕਰਨ ਦੀ ਅਪੀਲ ਕਰਨ ਲਈ ਫਿਰ ਤੋਂ ਇਸ ਮੰਚ ਦਾ ਸਹਾਰਾ ਲੈ ਰਹੇ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।