ਭਾਰਤ 2020 ''ਚ ਦੱਖਣੀ-ਪੂਰਬੀ ''ਚ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਵਾਲੇ ਚੋਟੀ ਦੇ ਤਿੰਨ ਦੇਸ਼ਾਂ ''ਚ ਰਿਹਾ : ਸੰਰਾ

07/21/2022 12:49:03 AM

ਸੰਯੁਕਤ ਰਾਸ਼ਟਰ-ਭਾਰਤ 2020 'ਚ ਦੱਖਣੀ ਪੂਰਬੀ ਏਸ਼ੀਆ ਖੇਤਰ ਦੇ ਉਨ੍ਹਾਂ ਤਿੰਨ ਚੋਟੀ ਦੇ ਦੇਸ਼ਾਂ 'ਚ ਰਿਹਾ, ਜਿਨ੍ਹਾਂ ਨੇ ਸਭ ਤੋਂ ਵੱਧ ਗਿਣਤੀ 'ਚ ਅੰਤਰਰਾਸ਼ਟਰੀ ਅਤੇ ਸ਼ਰਨਾਰਥੀਆਂ ਨੂੰ ਸ਼ਰਨ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਬੁੱਧਵਾਰ ਨੂੰ ਜਾਰੀ ਇਕ ਗਲੋਬਲ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਦੀ ਸਿਹਤ ਨੂੰ ਲੈ ਕੇ ਡਬਲਯੂ.ਐੱਚ.ਓ. ਵੱਲੋਂ ਜਾਰੀ ਪਹਿਲੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਦੁਨੀਆ 'ਚ ਹਰੇਕ ਅੱਠ 'ਚੋਂ ਇਕ ਵਿਅਕਤੀ ਪ੍ਰਵਾਸੀ ਹੈ ਅਤੇ ਇਹ ਦੁਨੀਆ ਦੀ ਕਰੀਬ ਇਕ ਅਰਬ ਆਬਾਦੀ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਦੀ ਫੌਜ ਨੇ ਰੂਸ ਦੇ ਕਬਜ਼ੇ ਵਾਲੇ ਦੱਖਣੀ ਹਿੱਸੇ 'ਚ ਇਕ ਅਹਿਮ ਪੁਲ ਨੂੰ ਬਣਾਇਆ ਨਿਸ਼ਾਨਾ

ਡਬਲਯੂ.ਐੱਚ.ਓ. ਦੇ ਡਾਇਰੈਕਟਰ ਜਨਰਲ ਡਾ. ਟੇਡ੍ਰੋਸ ਏ. ਘੇਬ੍ਰੇਯਯਸ ਨੇ ਕਿਹਾ ਕਿ ਇਹ ਪਹਿਲੀ ਰਿਪੋਰਟ ਹੈ ਜੋ ਗਲੋਬਲ ਪੱਧਰ 'ਤੇ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਦੀ ਸਿਹਤ ਦੀ ਸਮੀਖਿਆ ਕਰਦੀ ਹੈ। ਇਹ ਤੁਰੰਤ ਅਤੇ ਸਮੂਹਿਕ ਕਾਰਵਾਈ ਦੀ ਮੰਗ ਕਰਦੀ ਹੈ ਤਾਂ ਕਿ ਉਨ੍ਹਾਂ ਨੂੰ ਸਿਹਤ ਸੇਵਾਵਾਂ ਯਕੀਨੀ ਕੀਤੀਆਂ ਜਾ ਸਕਣ। ਇਹ ਖਰਾਬ ਸਿਹਤ ਦੇ ਬੁਨਿਆਦੀ ਕਾਰਨਾਂ ਨਾਲ ਨਜਿੱਠਣ ਅਤੇ ਸਿਹਤ ਪ੍ਰਣਾਲੀਆਂ ਨੂੰ ਠੀਕ ਕਰਨ ਲਈ ਵਿਸ਼ਵ ਵੱਲੋਂ ਤੇਜ਼ੀ ਨਾਲ ਕਾਰਵਾਈ ਕੀਤੇ ਜਾਣ ਦੀ ਲੋੜ ਵੀ ਦੱਸਦੀ ਹੈ।

ਇਹ ਵੀ ਪੜ੍ਹੋ : ਵਿਕਰਮਸਿੰਘੇ ਦੀ ਰਿਹਾਇਸ਼ ਨੂੰ ਅੱਗ ਲਾਉਣ ਦੇ ਮਾਮਲੇ 'ਚ 4 ਲੋਕ 27 ਜੁਲਾਈ ਤੱਕ ਨਿਆਇਕ ਹਿਰਾਸਤ 'ਚ

ਰਿਪੋਰਟ ਮੁਤਾਬਕ, ਭਾਰਤ, ਬੰਗਲਾਦੇਸ਼ ਅਤੇ ਥਾਈਲੈਂਡ ਦੱਖਣੀ ਪੂਰਬ ਏਸ਼ੀਆ ਖੇਤਰ ਦੇ ਤਿੰਨ ਚੋਟੀ ਦੇ ਦੇਸ਼ ਹਨ ਜਿਨ੍ਹਾਂ ਨੇ 2020 ਦੌਰਾਨ ਸਭ ਤੋਂ ਜ਼ਿਆਦਾ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਨੂੰ ਸ਼ਰਨ ਦਿੱਤੀ। ਰਿਪੋਰਟ ਮੁਤਾਬਕ ਭਾਰਤ 'ਚ 48,78,704 ਅੰਤਰਰਾਸ਼ਟਰੀ ਪ੍ਰਵਾਸੀ ਹਨ ਜੋ ਕੁੱਲ ਆਬਾਦੀ ਦਾ 0.4 ਫੀਸਦੀ ਹੈ। ਇਨ੍ਹਾਂ ਪ੍ਰਵਾਸੀਆਂ 'ਚ 4.2 ਫੀਸਦੀ (ਭਾਵ 2,07,334) ਸ਼ਰਨਾਰਥੀ ਹਨ। ਰਿਪੋਰਟ ਮੁਤਾਬਕ, ਹੁਣ ਵੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਉੱਤਰੀ ਅਮਰੀਕਾ ਵੱਲ ਪਲਾਇਨ ਹੋ ਰਿਹਾ ਹੈ ਅਤੇ ਇਨ੍ਹਾਂ 'ਚੋਂ ਜ਼ਿਆਦਾਤਰ ਅਮਰੀਕਾ ਦੇ ਹੋਰ ਹਿੱਸਿਆਂ ਅਤੇ ਏਸ਼ੀਆ (ਵਿਸ਼ੇਸ਼ ਤੌਰ 'ਤੇ ਚੀਨ, ਭਾਰਤ ਅਤੇ ਫਿਲੀਪੀਨ) ਤੋਂ ਜਾਣ ਵਾਲੇ ਲੋਕ ਹਨ। 

ਇਹ ਵੀ ਪੜ੍ਹੋ : ਮੈਸਾਚੁਸੇਟਸ ਸਥਿਤ ਪੂਰਵ ਕੋਲਾ ਪਲਾਂਟ 'ਚ ਜਲਵਾਯੂ ਕਾਰਵਾਈ ਦਾ ਐਲਾਨ ਕਰਨਗੇ ਬਾਈਡੇਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News