ਅਮਰੀਕਾ ਨੂੰ ਭਾਰਤ ਦੀ ਬਰਾਮਦ ’ਚ 11.9 ਫੀਸਦੀ ਦੀ ਵੱਡੀ ਗਿਰਾਵਟ
Monday, Oct 20, 2025 - 04:04 PM (IST)

ਕੋਲਕਾਤਾ (ਭਾਸ਼ਾ) - ਅਕਤੂਬਰ ’ਚ ਭਾਰਤ ਦੀ ਅਮਰੀਕਾ ਨੂੰ ਬਰਾਮਦ ’ਚ ਗਿਰਾਵਟ ਵੇਖੀ ਜਾ ਰਹੀ ਹੈ। ਹਾਲਾਂਕਿ ਹੋਰ ਦੇਸ਼ਾਂ ਨੂੰ ਭਾਰਤ ਦੀ ਬਰਾਮਦ ਮਜ਼ਬੂਤ ਬਣੀ ਹੋਈ ਹੈ ਅਤੇ ਪਿਛਲੇ ਵਾਧੇ ਦੇ ਅੰਕੜਿਆਂ ਨੂੰ ਪਾਰ ਕਰ ਗਈ ਹੈ। ਰੇਟਿੰਗ ਏਜੰਸੀ ਕ੍ਰਿਸਿਲ ਨੇ ਅਕਤੂਬਰ ਦੀ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : ਨਵਾਂ Cheque Clearing System ਫ਼ੇਲ!, Bounce ਹੋ ਰਹੇ ਚੈੱਕ, ਗਾਹਕਾਂ 'ਚ ਮਚੀ ਹਾਹਾਕਾਰ
ਰਿਪੋਰਟ ਅਨੁਸਾਰ ਅਗਸਤ, 2025 ’ਚ 7 ਫੀਸਦੀ ਦਾ ਵਾਧਾ ਦਰਜ ਕਰਨ ਤੋਂ ਬਾਅਦ ਸਤੰਬਰ ’ਚ ਅਮਰੀਕਾ ਨੂੰ ਵਪਾਰਕ ਬਰਾਮਦ 11.9 ਫੀਸਦੀ ਘੱਟ ਕੇ 5.5 ਅਰਬ ਅਮਰੀਕੀ ਡਾਲਰ ਰਹਿ ਗਈ।
ਏਜੰਸੀ ਨੇ ਕਿਹਾ ਕਿ ਜੇਕਰ ਅਮਰੀਕਾ ਵੱਲੋਂ ਵਧਾਏ ਟੈਰਿਫ ਤੋਂ ਪਹਿਲਾਂ ਖੇਪ ਦੀ ਲੋਡਿੰਗ ਨਹੀਂ ਹੁੰਦੀ ਤਾਂ ਇਹ ਗਿਰਾਵਟ ਹੋਰ ਵੀ ਵੱਡੀ ਹੋ ਸਕਦੀ ਸੀ।
ਇਸ ਦੇ ਉਲਟ ਗੈਰ-ਅਮਰੀਕੀ ਬਾਜ਼ਾਰਾਂ ’ਚ ਭਾਰਤ ਦੀ ਬਰਾਮਦ ਸਤੰਬਰ ’ਚ 10.9 ਫੀਸਦੀ ਵਧੀ, ਜੋ ਅਗਸਤ, 2025 ’ਚ 6.6 ਫੀਸਦੀ ਦੇ ਵਾਧੇ ਤੋਂ ਕਾਫੀ ਬਿਹਤਰ ਹੈ।
ਇਹ ਵੀ ਪੜ੍ਹੋ : ਸੋਨੇ ’ਚ ਤੂਫਾਨੀ ਤੇਜ਼ੀ, ਤਿਉਹਾਰਾਂ ਦਰਮਿਆਨ ਸਿਰਫ਼ ਇਕ ਹਫ਼ਤੇ ’ਚ 8 ਫ਼ੀਸਦੀ ਵਧ ਗਈਆਂ ਕੀਮਤਾਂ
ਡੋਨਾਲਡ ਟਰੰਪ ਪ੍ਰਸ਼ਾਸਨ ਵੱਲੋਂ 27 ਅਗਸਤ ਤੋਂ ਪ੍ਰਭਾਵੀ ਭਾਰਤੀ ਵਸਤਾਂ ’ਤੇ 50 ਫੀਸਦੀ ਟੈਰਿਫ ਲਾਉਣ ਦੇ ਫੈਸਲੇ ਤੋਂ ਬਾਅਦ ਅਮਰੀਕਾ ਨੂੰ ਹੋਣ ਵਾਲੀ ਬਰਾਮਦ ’ਚ ਗਿਰਾਵਟ ਆਈ ਹੈ। ਕ੍ਰਿਸਿਲ ਨੇ ਚੌਕਸ ਕੀਤਾ ਹੈ ਕਿ ਭਾਰਤ ਦੀ ਵਪਾਰਕ ਬਰਾਮਦ ਨੂੰ ਅਮਰੀਕੀ ਟੈਰਿਫ ’ਚ ਵਾਧੇ ਅਤੇ ਗਲੋਬਲ ਵਾਧੇ ’ਚ ਵਿਆਪਕ ਸੁਸਤੀ ਕਾਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਅਜੇ ਨਹੀਂ ਲੱਗੇਗੀ ਸੋਨੇ-ਚਾਂਦੀ ਦੀਆਂ ਕੀਮਤਾਂ 'ਤੇ ਬ੍ਰੇਕ! ਇਸ ਪੱਧਰ 'ਤੇ ਜਾਣਗੀਆਂ ਕੀਮਤਾਂ
ਵਿੱਤੀ ਸਾਲ ’ਚ 1 ਫੀਸਦੀ ਰਹੇਗਾ ਚਾਲੂ ਖਾਤੇ ਦਾ ਘਾਟਾ
ਵਿਸ਼ਵ ਵਪਾਰ ਸੰਗਠਨ ਨੇ ਅੰਦਾਜ਼ਾ ਲਾਇਆ ਹੈ ਕਿ 2025 ’ਚ ਗਲੋਬਲ ਵਪਾਰਕ ਵਪਾਰ ਦੀ ਮਾਤਰਾ 2.4 ਫੀਸਦੀ ਵਧੇਗੀ, ਜਦੋਂਕਿ 2024 ’ਚ ਇਹ 2.8 ਫੀਸਦੀ ਰਹੀ ਹੈ। ਇਨ੍ਹਾਂ ਚੁਣੌਤੀਆਂ ਦੇ ਬਾਵਜੂਦ, ਕ੍ਰਿਸਿਲ ਨੂੰ ਉਮੀਦ ਹੈ ਕਿ ਭਾਰਤ ਦਾ ਚਾਲੂ ਖਾਤੇ ਦਾ ਘਾਟਾ (ਕੈਡ) ਮਜ਼ਬੂਤ ਸੇਵਾ ਬਰਾਮਦ, ਸਟੇਬਲ ਰੈਮੀਟੈਂਸ ਫਲੋਅ ਅਤੇ ਕੱਚੇ ਤੇਲ ਦੀਆਂ ਕੀਮਤਾਂ ’ਚ ਕਮੀ ਕਾਰਨ ਪ੍ਰਬੰਧਨ ਦੇ ਘੇਰੇ ’ਚ ਰਹੇਗਾ।
ਵਿਸ਼ਵ ਵਪਾਰ ਸੰਗਠਨ ਨੇ ਆਪਣੇ ਅਗਾਊਂ ਅੰਦਾਜ਼ੇ ’ਚ ਕਿਹਾ ਹੈ ਕਿ ਚਾਲੂ ਵਿੱਤੀ ਸਾਲ ’ਚ ਕੈਡ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ ਲੱਗਭਗ ਇਕ ਫੀਸਦੀ ਰਹੇਗਾ, ਜੋ ਪਿਛਲੇ ਸਾਲ ਦੇ 0.6 ਫੀਸਦੀ ਤੋਂ ਵੱਧ ਹੈ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਤੋੜੇ ਪਿਛਲੇ ਸਾਰੇ ਰਿਕਾਰਡ, 10g Gold ਦੇ ਭਾਅ ਜਾਣ ਰਹਿ ਜਾਓਗੇ ਹੈਰਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8