ਪੁਲਵਾਮਾ ਹਮਲੇ ਬਾਰੇ ਭਾਰਤ ਦਾ ਰੁਖ ਉਸ ਲਈ ਹੋਵੇਗਾ ਨੁਕਸਾਨਦੇਹ : ਪਾਕਿ

02/18/2019 2:26:11 AM

ਇਸਲਾਮਾਬਾਦ, (ਇੰਟ.)-  ਪਾਕਿਸਤਾਨ ਨੇ ਪੁਲਵਾਮਾ ਹਮਲੇ ਸੰਬੰਧੀ ਭਾਰਤ ਵਲੋਂ ਅਪਣਾਏ ਗਏ ਰੁਖ਼ ਅਤੇ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਮੁਹੰਮਦ ਫੈਸਲ ਨੇ ਐਤਵਾਰ ਕਿਹਾ ਕਿ ਭਾਰਤ ਵਲੋਂ ਜੋ ਹਮਲਾਵਰ ਰੁਖ਼  ਅਪਣਾਇਆ ਜਾ ਰਿਹਾ ਹੈ ਉਹ ਖੁਦ ਉਸ ਲਈ ਹੀ ਨੁਕਸਾਨਦੇਹ ਹੋਵੇਗਾ।
ਫੈਸਲ ਨੇ ਕਿਹਾ ਕਿ ਪਾਕਿਸਤਾਨੀ ਵਿਦੇਸ਼ ਸਕੱਤਰ ਤਹਿਮੀਨਾ ਜੰਜੂਆ ਨੇ  ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੀ  ਸਥਿਤੀ ਬਾਰੇ ਐਤਵਾਰ ਅਫਰੀਕੀ ਅਤੇ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਦੇ ਦੇਸ਼ਾਂ ਦੇ ਰਾਜਦੂਤਾਂ ਨੂੰ ਸਾਰੀ ਜਾਣਕਾਰੀ ਦਿੱਤੀ। ਅੱਤਵਾਦ ਨੂੰ ਸਰਕਾਰੀ ਨੀਤੀ ਵਜੋਂ ਵਰਤਣ ਸਬੰਧੀ ਪਾਕਿਸਤਾਨ ਦੀ ਭੂਮਿਕਾ ਨੂੰ ਉਜਾਗਰ ਕਰਨ ਲਈ ਭਾਰਤ ਨੇ ਸ਼ੁੱਕਰਵਾਰ ਦਿੱਲੀ ਵਿਚ 25 ਦੇਸ਼ਾਂ ਦੇ ਰਾਜਦੂਤਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਸੀ।


KamalJeet Singh

Content Editor

Related News