ਭਾਰਤ, ਮਾਲਦੀਵ ਅਤੇ ਸ਼੍ਰੀਲੰਕਾ ਦੇ ਤੱਟ ਰੱਖਿਅਕ ਬਲਾਂ ਨੇ ਕੀਤਾ "ਦੋਸਤੀ" ਫੌਜ ਅਭਿਆਸ

Tuesday, Nov 23, 2021 - 03:05 PM (IST)

ਭਾਰਤ, ਮਾਲਦੀਵ ਅਤੇ ਸ਼੍ਰੀਲੰਕਾ ਦੇ ਤੱਟ ਰੱਖਿਅਕ ਬਲਾਂ ਨੇ ਕੀਤਾ "ਦੋਸਤੀ" ਫੌਜ ਅਭਿਆਸ

ਇੰਟਰਨੈਸ਼ਨਲ ਡੈਸਕ: ਮਾਲਦੀਵ, ਭਾਰਤ ਅਤੇ ਸ਼੍ਰੀਲੰਕਾ ਦੇ ਦੋ-ਸਾਲਾ ਤਿਕੋਣੀ ਅਭਿਆਸ 'ਦੋਸਤੀ' ਦਾ 15ਵਾਂ ਸੰਸਕਰਨ 20 ਨਵੰਬਰ ਤੋਂ 24 ਨਵੰਬਰ ਤੱਕ ਮਾਲਦੀਵ ਵਿੱਚ ਆਯੋਜਿਤ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਦੇਸ਼ਾਂ ਦਾ ਤੱਟ ਰੱਖਿਅਕ ਬਲ ਸਹਿਯੋਗ ਵਧਾਉਣ ਲਈ ਤਿੰਨ-ਪੱਖੀ ਪੰਜ ਦਿਨਾਂ ਫੌਜੀ ਅਭਿਆਸ ਕਰ ਰਹੇ ਹਨ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਤਿਕੋਣੀ ਅਭਿਆਸ 'ਦੋਸਤੀ' ਦਾ 15ਵਾਂ ਸੰਸਕਰਣ ਸ਼ਨੀਵਾਰ ਨੂੰ ਮਾਲਦੀਵ ਵਿੱਚ ਸ਼ੁਰੂ ਹੋਇਆ ਹੈ।

ਅਭਿਆਸ ਲਈ ਭਾਰਤੀ ਤੱਟ ਰੱਖਿਅਕ ਜਹਾਜ਼ ਵਜਰਾ ਅਤੇ ਅਪੂਰਵ ਨੂੰ ਤਾਇਨਾਤ ਕੀਤਾ ਗਿਆ ਹੈ। ਇੱਕ ਅਧਿਕਾਰੀ ਨੇ ਕਿਹਾ, "ਭਾਰਤ-ਮਾਲਦੀਵ-ਸ਼੍ਰੀਲੰਕਾ ਤਿਕੋਣੀ ਅਭਿਆਸ ਦਾ ਉਦੇਸ਼ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨਾ ਅਤੇ ਸੰਚਾਲਨ ਕੁਸ਼ਲਤਾ ਨੂੰ ਵਧਾਉਣਾ ਹੈ।" 'ਦੋਸਤੀ' ਅਭਿਆਸ 1991 ਵਿੱਚ ਭਾਰਤੀ ਅਤੇ ਮਾਲਦੀਵ ਦੇ ਤੱਟ ਰੱਖਿਅਕਾਂ ਵਿਚਕਾਰ ਸ਼ੁਰੂ ਕੀਤਾ ਗਿਆ ਸੀ।

ਸ਼੍ਰੀਲੰਕਾ ਪਹਿਲੀ ਵਾਰ 2012 ਵਿੱਚ ਅਭਿਆਸ ਵਿੱਚ ਸ਼ਾਮਲ ਹੋਇਆ ਸੀ। ਰੀਲੀਜ਼ ਅਨੁਸਾਰ, ਭਾਰਤੀ ਤੱਟ ਰੱਖਿਅਕ ਜਹਾਜ਼, ICGS ਵਜਰਾ, ICGS ਅਪੂਰਵਾ ਅਤੇ ਸ਼੍ਰੀਲੰਕਾ ਕੋਸਟ ਗਾਰਡ SLCGS ਸੁਰੱਖਿਆ ਅਭਿਆਸ ਲਈ ਮਾਲਦੀਵ ਪਹੁੰਚ ਗਏ ਹਨ। ਜ਼ਿਕਰਯੋਗ ਹੈ ਕਿ ਇਸ ਸਾਲ ਅਭਿਆਸ ਦੀ ਸ਼ੁਰੂਆਤ ਦੇ 30 ਸਾਲ ਪੂਰੇ ਹੋ ਗਏ ਹਨ।


author

rajwinder kaur

Content Editor

Related News