ਸਰੀਰ ’ਚ ਖੂਨ ਦੀ ਕਮੀ ਹੋਣ ’ਤੇ ਡੇਂਗੂ ਦਾ ਖਤਰਾ ਵਧ

Tuesday, Sep 17, 2019 - 09:32 PM (IST)

ਸਰੀਰ ’ਚ ਖੂਨ ਦੀ ਕਮੀ ਹੋਣ ’ਤੇ ਡੇਂਗੂ ਦਾ ਖਤਰਾ ਵਧ

ਵਾਸ਼ਿੰਗਟਨ (ਭਾਸ਼ਾ)- ਜਿਨ੍ਹਾਂ ਲੋਕਾਂ ਦੇ ਖੂਨ ’ਚ ਆਇਰਨ ਦੀ ਕਮੀ ਹੁੰਦੀ ਹੈ, ਉਨ੍ਹਾਂ ਤੋਂ ਮੱਛਰਾਂ ਰਾਹੀਂ ਦੂਸਰੇ ਲੋਕਾਂ ਨੂੰ ਡੇਂਗੂ ਦੇ ਇਨਫੈਕਸ਼ਨ ਦਾ ਖਤਰਾ ਵਧ ਹੁੰਦਾ ਹੈ। ਇਕ ਅਧਿਐਨ ਇਹ ਦਾਅਵਾ ਕੀਤਾ ਗਿਆ ਹੈ ਕਿ ਬੀਮਾਰੀ ਦੌਰਾਨ ਆਇਰਨ ਦਾ ਸੇਵਨ ਕਰਨ ਵਾਲੇ ਰੋਗ ਮੱਛਰਾਂ ਦੇ ਲੜਨ ਨਾਲ ਹੋਣ ਵਾਲੇ ਇਸ ਰੋਗ ਦੇ ਪ੍ਰਸਾਰ ਨੂੰ ਵਧਣ ਤੋਂ ਰੋਕ ਸਕਦੇ ਹਨ। ਡੇਂਗੂ ਬੁਖਾਰ ਏਡੀਜ਼ ਐਜਿਪਟੀ ਨਸਲ ਦੇ ਮੱਛਰਾਂ ਦੇ ਲੜਨ ਨਾਲ ਹੁੰਦਾ ਹੈ। ਇਸ ਦੇ ਲੱਛਣਾਂ ’ਚ ਤੇਜ਼ ਬੁਖਾਰ, ਸਰੀਰ ’ਤੇ ਨਿਸ਼ਾਨ ਪੈਣਾ ਅਤੇ ਤੇਜ਼ ਦਰਦ ਹੋਣਾ ਸ਼ਾਮਲ ਹਨ। ਡੇਂਗੂ ਦੇ ਕੁਝ ਮਾਮਲਿਆਂ ’ਚ ਰੋਗੀ ਦਾ ਸਹੀ ਸਮੇਂ ’ਤੇ ਇਲਾਜ ਨਾ ਹੋਣ ਨਾਲ ਮੌਤ ਤਕ ਹੋ ਜਾਂਦੀ ਹੈ। ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਮੁਤਾਬਕ ਹਰ ਸਾਲ ਡੇਂਗੂ ਦੇ ਲੱਗਭਗ 39 ਕਰੋੜ ਮਾਮਲੇ ਆਉਂਦੇ ਹਨ ਅਤੇ ਇਸ ਦਾ ਪ੍ਰਕੋਪ ਹੁਣ ਅਫਰੀਕਾ, ਅਮਰੀਕਾ, ਦੱਖਣੀ ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਖੇਤਰ ਦੇ 100 ਤੋਂ ਵੱਧ ਦੇਸ਼ਾਂ ਵਿਚ ਹਨ।
ਨੇਚਰ ਮਾਈਕ੍ਰੋਬਾਇਓਲੋਜੀ ਰਸਾਲੇ ’ਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਡੇਂਗੂ ਦੇ ਜਿਨ੍ਹਾਂ ਰੋਗੀਆਂ ਦੇ ਖੂਨ ’ਚ ਆਇਰਨ ਦਾ ਪੱਧਰ ਵਧ ਹੁੰਦਾ ਹੈ, ਉਨ੍ਹਾਂ ਦਾ ਖੂਨ ਚੂਸਣ ਵਾਲੇ ਮੱਛਰਾਂ ਰਾਹੀਂ ਅੱਗੇ ਵਾਇਰਸ ਦਾ ਇਨਫੈਕਸ਼ਨ ਹੋਣ ਦੀ ਸ਼ੰਕਾ ਘੱਟ ਹੁੰਦੀ ਹੈ। ਅਮਰੀਕਾ ਦੀ ਕਨੈਕਟਿਕਟ ਯੂਨੀਵਰਸਿਟੀ ਦੇ ਪੇਂਘੁਆ ਵਾਂਗ ਦੀ ਅਗਵਾਈ ’ਚ ਖੋਜਕਾਰਾਂ ਨੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕੀ ਡੇਂਗੂ ਰੋਗੀ ਦੇ ਖੂਨ ਦੀ ਗੁਣਵੱਤਾ ਦਾ ਡੇਂਗੂ ਵਾਇਰਸ ਦੇ ਪ੍ਰਸਾਰ ’ਤੇ ਅਸਰ ਹੁੰਦਾ ਹੈ। ਉਨ੍ਹਾਂ ਨੇ ਸਿਹਤ ਵਰਕਰਾਂ ਦੇ ਖੂਨ ਦੇ ਨਮੂਨੇ ਲਏ ਅਤੇ ਹਰ ਨਮੂਨੇ ’ਚ ਡੇਂਗੂ ਦੇ ਵਾਇਰਸ ਨੂੰ ਪਾਇਆ। ਜਦੋਂ ਉਨ੍ਹਾਂ ਨੇ ਮੱਛਰਾਂ ਨੂੰ ਇਸ ਖੂਨ ਦਾ ਸੇਵਨ ਕਰਵਾਇਆ ਅਤੇ ਦੇਖਿਆ ਕਿ ਹਰ ਬੈਚ ਵਿਚੋਂ ਕਿੰਨੇ ਮੱਛਰ ਇਨਫੈਕਟਿਵ ਹੋਏ ਹਨ ਤਾਂ ਉਨ੍ਹਾਂ ਦੇ ਨਤੀਜਿਆਂ ’ਚ ਕਈ ਅੰਤਰ ਦਿਖਾਈ ਦਿੱਤੇ। ਵਾਂਗ ਨੇ ਕਿਹਾ ਕਿ ਖੂਨ ’ਚ ਵਧ ਲੋਹ ਤੱਤ ਹੋਣ ’ਤੇ ਘੱਟ ਗਿਣਤੀ ’ਚ ਮੱਛਰ ਇਨਫੈਕਟਿਵ ਹੋਏ। ਖੋਜਕਾਰਾਂ ਨੇ ਚੂਹਿਆਂ ’ਤੇ ਵੀ ਅਜਿਹੇ ਪ੍ਰਯੋਗ ਕਰ ਕੇ ਇਸੇ ਤਰ੍ਹਾਂ ਦੇ ਨਤੀਜੇ ਪ੍ਰਾਪਤ ਕੀਤੇ।


author

Sunny Mehra

Content Editor

Related News