ਕੈਨੇਡਾ ਵੱਲੋਂ ਵੀਜ਼ੇ ਰੱਦ ਕਰਨ ਦੀ ਦਰ 'ਚ ਵਾਧਾ, ਜਾਣੋ ਕਿਹੜੇ ਕਾਲਜਾਂ/ਯੂਨੀਵਰਸਿਟੀਆਂ ਨੇ ਭਾਰਤੀਆਂ ਨੂੰ ਦਿੱਤਾ ਝਟਕਾ

Tuesday, Sep 06, 2022 - 05:38 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ): ਸੁਨਹਿਰੇ ਭਵਿੱਖ ਦੀ ਆਸ ਵਿਚ ਕੈਨੇਡਾ ਵਿਦਿਆਰਥੀਆਂ ਦੀ ਪਹਿਲੀ ਪਸੰਦ ਹੈ। ਕੈਨੇਡਾ ਦੀਆਂ ਵੀਜ਼ਾ ਅਰਜ਼ੀਆਂ ਦਾ ਭਾਰੀ ਬੈਕਲਾਗ, ਜੋ ਇਕੱਲੇ ਭਾਰਤ ਤੋਂ 2022 ਵਿੱਚ ਪੰਜ ਲੱਖ ਨੂੰ ਛੂਹਣ ਦੀ ਉਮੀਦ ਹੈ, ਨੇ ਇਨਕਾਰ ਕਰਨ ਦੀ ਦਰ ਉੱਚੀ ਕੀਤੀ ਹੈ। ਇਹ ਰੁਝਾਨ ਜੋ ਕੋਵਿਡ-19 ਪਾਬੰਦੀਆਂ ਵਿੱਚ ਢਿੱਲ ਦੇ ਨਾਲ ਉਭਰਿਆ ਹੈ, ਨੇ ਬਹੁਤ ਸਾਰੇ ਬਿਨੈਕਾਰਾਂ ਦੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਨ੍ਹਾਂ ਵਿੱਚ ਉੱਚ IELTS ਸਕੋਰ ਵਾਲੇ ਵੀ ਸ਼ਾਮਲ ਹਨ।ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿਚ ਬੀਤੇ ਸਾਲਾਂ ਵਿਚ ਵਿਦਿਆਰਥੀਆਂ ਵੱਲੋਂ ਵੱਡੀ ਗਿਣਤੀ ਵਿਚ ਅਪਲਾਈ ਕੀਤਾ ਗਿਆ ਪਰ ਇਨਕਾਰ ਦਰ ਪਹਿਲਾਂ ਨਾਲੋਂ ਵੀ ਜ਼ਿਆਦਾ ਵਧੀ ਹੈ।ਇਹਨਾਂ ਵਿਚ ਵੱਡੀ ਗਿਣਤੀ ਭਾਰਤੀ ਵਿਦਿਆਰਥੀਆਂ ਦੀ ਰਹੀ।

ਕੁਝ ਕਾਲਜਾਂ/ਯੂਨੀਵਰਸਿਟੀਆਂ ਦਾ ਵੇਰਵਾ ਇਸ ਤਰ੍ਹਾਂ ਹੈ।

-ਅਲੈਗਜ਼ੈਂਡਰ ਕਾਲਜ

PunjabKesari

ਕੈਨੇਡਾ ਵਿਖੇ ਅਲੈਗਜ਼ੈਂਡਰ ਕਾਲਜ ਵਿਚ ਦਾਖਲੇ ਲਈ 2018 ਵਿਚ ਜਿੱਥੇ 1354 ਅਰਜ਼ੀਆਂ ਆਈਆਂ ਉੱਥੇ 2021 ਵਿਚ ਇਹ ਗਿਣਤੀ 3170 ਤੱਕ ਪਹੁੰਚ ਗਈ।ਇਸ ਕਾਲਜ ਵੱਲੋਂ 2018 ਵਿਚ 369 ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਅਤੇ ਇਨਕਾਰ ਦਰ 32.05 ਫੀਸਦੀ ਰਹੀ। 2021 ਵਿਚ 1608 ਅਰਜ਼ੀਆਂ ਰੱਦ ਕੀਤੀਆਂ ਗਈਆਂ ਅਤੇ ਇਨਕਾਰ ਦਰ 53 ਫੀਸਦੀ ਰਹੀ। ਡਾਟਾ ਮੁਤਾਬਕ ਅਪਲਾਈ ਕਰਨ ਵਾਲਿਆਂ ਵਿਚ 134.12 ਫੀਸਦੀ ਦਾ ਵਾਧਾ ਹੋਇਆ।ਇਸ ਵਿਚ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀਆਂ ਦੀਆਂ ਅਰਜ਼ੀਆਂ ਰੱਦ ਕੀਤੀਆਂ ਗਈਆਂ।

-ਕੇਪ ਬ੍ਰੇਟਨ ਯੂਨੀਵਰਸਿਟੀ

PunjabKesari

ਇਸ ਯੂਨੀਵਰਸਿਟੀ ਵਿਚ ਦਾਖਲੇ ਲਈ 2018 ਵਿਚ 2431 ਵਿਦਿਆਰਥੀਆਂ ਨੇ ਅਪਲਾਈ ਕੀਤਾ ਅਤੇ ਇਹਨਾਂ ਵਿਚੋਂ 344 ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ। ਇਨਕਾਰ ਦਰ 26.70 ਫੀਸਦੀ ਰਹੀ। 2021 ਵਿਚ ਅਪਲਾਈ ਕਰਨ ਵਾਲਿਆਂ ਦੀ ਗਿਣਤੀ 4539 ਤੱਕ ਪਹੁੰਚ ਗਈ ਜਦਕਿ 1115 ਅਰਜ਼ੀਆਂ ਨਾਮਨਜ਼ੂਰ ਹੋਈਆਂ ਮਤਲਬ ਇਨਕਾਰ ਦਰ 58.56 ਫੀਸਦੀ ਰਹੀ। ਅਪਲਾਈ ਕਰਨ ਵਾਲਿਆਂ ਵਿਚ 86.71 ਫੀਸਦੀ ਵਾਧਾ ਦੇਖਣ ਨੂੰ ਮਿਲਿਆ।

-ਕੈਮਬਰਿਨ ਕਾਲਜ ਆਫ ਅਪਲਾਈਡ ਆਰਟਸ ਐਂਡ ਟੈਕਨੋਲਜੀ 

PunjabKesari

ਇਸ ਕਾਲਜ ਵਿਚ 2265 ਵਿਦਿਆਰਥੀਆਂ ਨੇ 2018 ਵਿਚ ਅਪਲਾਈ ਕੀਤਾ ਅਤੇ ਇਹਨਾਂ ਵਿਚੋਂ 560 ਅਰਜ਼ੀਆਂ ਰੱਦ ਹੋਈਆਂ।ਇਨਕਾਰ ਦਰ 41.37 ਫੀਸਦੀ ਰਹੀ। 2021 ਵਿਚ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਵੱਧ ਕੇ 5246 ਤੱਕ ਪਹੁੰਚ ਗਈ ਜਿਹਨਾਂ ਵਿਚੋਂ 1708 ਅਰਜ਼ੀਆਂ ਨਾਮਨਜ਼ੂਰ ਹੋਈਆਂ ਅਤੇ ਇਨਕਾਰ ਦਰ 44,68 ਫੀਸਦੀ ਰਹੀ। ਇਸ ਕਾਲਜ ਵਿਚ ਅਪਲਾਈ ਕਰਨ ਦੀ ਦਰ ਵਿਚ 131.61 ਫੀਸਦੀ ਦਾ ਵਾਧਾ ਰਿਹਾ।

-ਕੈਨਡੋਰ ਕਾਲਜ

PunjabKesari

ਇਸ ਕਾਲਜ ਵਿਚ ਦਾਖਲੇ ਲਈ 2018 ਵਿਚ 1810 ਵਿਦਿਆਰਥੀਆਂ ਨੇ ਅਪਲਾਈ ਕੀਤਾ ਅਤੇ 189 ਅਰਜ਼ੀਆਂ ਰੱਦ ਹੋਈਆਂ।ਇਨਕਾਰ ਦਰ 17.73 ਫੀਸਦੀ ਰਹੀ। ਉੱਧਰ 2021 ਵਿਚ 7774 ਵਿਦਿਆਰਥੀਆਂ ਨੇ ਅਪਲਾਈ ਕੀਤਾ ਜਿਹਨਾਂ ਵਿਚੋਂ 2188 ਅਰਜ਼ੀਆਂ ਰੱਦ ਹੋਈਆਂ। ਇਕ ਪਾਸੇ ਜਿੱਥੇ ਅਪਲਾਈ ਕਰਨ ਦੀ ਦਰ ਵਿਚ 329.50 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਉੱਥੇ 2018 ਵਿਚ ਇਨਕਾਰ ਕਰਨ ਦੀ ਦਰ 17.73 ਫੀਸਦੀ ਰਹੀ। 2021 ਵਿਚ ਇਨਕਾਰ ਕਰਨ ਦੀ ਦਰ 32.89 ਫੀਸਦੀ ਰਹੀ।

-ਫਾਨਸ਼ਵੇ ਕਾਲਜ

PunjabKesari

ਇਸ ਕਾਲਜ ਵਿਚ 2018 ਵਿਚ 6288 ਵਿਦਿਆਰਥੀਆਂ ਨੇ ਅਪਲਾਈ ਕੀਤਾ ਜਿਹਨਾਂ ਵਿਚੋਂ 381 ਅਰਜ਼ੀਆਂ ਰੱਦ ਹੋਈਆਂ ਅਤੇ ਇਨਕਾਰ ਕਰਨ ਦੀ ਦਰ 35.37 ਫੀਸਦੀ ਰਹੀ। ਸਾਲ 2021 ਵਿਚ 11.53 ਹਜ਼ਾਰ ਵਿਦਿਆਰਥੀਆਂ ਨੇ ਅਪਲਾਈ ਕੀਤਾ ਜਿਹਨਾਂ ਵਿਚੋਂ 1783 ਅਰਜ਼ੀਆਂ ਰੱਦ ਹੋਈਆਂ ਅਤੇ ਇਨਕਾਰ ਕਰਨ ਦੀ ਦਰ 41.07 ਫੀਸਦੀ ਰਹੀ। ਅਪਲਾਈ ਕਰਨ ਵਾਲਿਆਂ ਵਿਚ 83.20 ਦਾ ਵਾਧਾ ਦੇਖਣ ਨੂੰ ਮਿਲਿਆ।

 ਸੰਖਿਆ ਵਿਚ ਗਿਰਾਵਟ

ਮੌਜੂਦਾ ਦ੍ਰਿਸ਼ ਦਾ ਵਿਗੜਿਆ ਚਿੱਤਰ ਵੱਖ-ਵੱਖ ਕਾਰਕਾਂ ਦਾ ਨਤੀਜਾ ਹੈ - ਜਿਵੇਂ ਕਿ ਐਪਲੀਕੇਸ਼ਨ ਪ੍ਰੋਸੈਸਿੰਗ ਵਿੱਚ ਇੱਕ ਗੰਭੀਰ ਬੈਕਲਾਗ, ਐਪਲੀਕੇਸ਼ਨਾਂ ਦੀ ਵੱਧ ਰਹੀ ਗਿਣਤੀ ਅਤੇ ਅਸਵੀਕਾਰ ਹੋਣ ਦੀ ਉੱਚ ਦਰ।ਆਈਆਰਸੀਸੀ ਦੁਆਰਾ ਪ੍ਰਾਪਤ ਅਰਜ਼ੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਵਿਭਾਗ ਸਮੇਂ ਸਿਰ ਉਹਨਾਂ 'ਤੇ ਕਾਰਵਾਈ ਕਰਨ ਦੇ ਯੋਗ ਨਹੀਂ ਰਿਹਾ। ਮਾਹਰ ਦੱਸਦੇ ਹਨ ਕਿ ਭਾਰਤ ਤੋਂ ਅਰਜ਼ੀਆਂ ਦਾ ਬੈਕਲਾਗ 2021 ਵਿੱਚ 4-ਲੱਖ ਦੇ ਅੰਕੜੇ ਨੂੰ ਪਾਰ ਕਰ ਗਿਆ ਸੀ ਅਤੇ 2022 ਵਿੱਚ 5-ਲੱਖ ਦੇ ਅੰਕੜੇ ਨੂੰ ਛੂਹਣ ਦੀ ਉਮੀਦ ਹੈ। ਇਨ੍ਹਾਂ ਅਰਜ਼ੀਆਂ ਵਿੱਚ ਪੰਜਾਬ ਦਾ ਯੋਗਦਾਨ 60-65% ਹੈ। ਆਪਣੇ ਸਾਲਾਨਾ ਟੀਚਿਆਂ ਦੁਆਰਾ ਸੇਧਿਤ IRCC ਕਈ ਅਰਜ਼ੀਆਂ ਨੂੰ ਰੱਦ ਕਰ ਰਿਹਾ ਹੈ ਅਤੇ ਵਧ ਰਹੇ ਬੈਕਲਾਗ ਨੂੰ ਜਾਰੀ ਰੱਖਣ ਵਿੱਚ ਅਸਮਰੱਥ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News