ਜਵਾਨਾਂ ਨਾਲ ਭਰੀਆਂ ਗੱਡੀਆਂ ''ਤੇ ਹੋ ਗਿਆ ਹਮਲਾ, 40 ਮਰੇ ; BLA ਦਾ ਵੱਡਾ ਦਾਅਵਾ
Thursday, Nov 05, 2026 - 03:05 PM (IST)
ਕੁਏਟਾ (ਆਈਏਐਨਐਸ): , 'ਬਲੋਚ ਲਿਬਰੇਸ਼ਨ ਆਰਮੀ' (BLA) ਨੇ ਪਿਛਲੇ ਕੁਝ ਦਿਨਾਂ ਦੌਰਾਨ ਬਲੋਚਿਸਤਾਨ ਦੇ ਵੱਖ-ਵੱਖ ਇਲਾਕਿਆਂ ਵਿੱਚ ਪਾਕਿਸਤਾਨੀ ਫੌਜਾਂ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਗਈਆਂ 25 ਕਾਰਵਾਈਆਂ ਦੀ ਜ਼ਿੰਮੇਵਾਰੀ ਲਈ ਹੈ। ਇਨ੍ਹਾਂ ਕਾਰਵਾਈਆਂ ਵਿੱਚ ਸੁਰੱਖਿਆ ਬਲਾਂ ਦੇ 40 ਜਵਾਨ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਬੀ.ਐੱਲ.ਏ. ਦੇ ਬੁਲਾਰੇ ਜੀਅੰਦ ਬਲੋਚ ਦੁਆਰਾ ਜਾਰੀ ਬਿਆਨ ਅਨੁਸਾਰ 26 ਅਕਤੂਬਰ ਤੋਂ 3 ਨਵੰਬਰ ਦਰਮਿਆਨ ਕੀਤੇ ਗਏ ਇਨ੍ਹਾਂ ਹਮਲਿਆਂ ਵਿੱਚ 40 ਪਾਕਿਸਤਾਨੀ ਫੌਜੀ ਮਾਰੇ ਗਏ ਹਨ ਅਤੇ ਦਰਜਨਾਂ ਹੋਰ ਜ਼ਖ਼ਮੀ ਹੋਏ ਹਨ। ਸੰਗਠਨ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਕਾਰਵਾਈਆਂ ਵਿੱਚ ਪਾਕਿਸਤਾਨੀ ਫੌਜੀਆਂ, ਇੰਟੈਲੀਜੈਂਸ ਅਧਿਕਾਰੀਆਂ ਅਤੇ ਹਥਿਆਰਬੰਦ ਗਰੁੱਪਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀਆਂ ਕਈ ਫੌਜੀ ਅਤੇ ਲੌਜਿਸਟਿਕ ਗੱਡੀਆਂ ਤਬਾਹ ਕਰ ਦਿੱਤੀਆਂ ਗਈਆਂ।
ਬੀ.ਐੱਲ.ਏ. ਦੇ ਬਿਆਨ ਅਨੁਸਾਰ 3 ਨਵੰਬਰ ਨੂੰ ਖਾਰਾਨ ਜ਼ਿਲ੍ਹੇ ਦੇ ਜੋਮੀ ਇਲਾਕੇ ਅਤੇ ਨੋਰੋਜ਼ ਕਲਾਤ ਵਿੱਚ ਫੌਜੀ ਕਾਫ਼ਲਿਆਂ 'ਤੇ ਹਮਲੇ ਕੀਤੇ ਗਏ, ਜਿਨ੍ਹਾਂ ਵਿੱਚੋਂ ਜੋਮੀ ਹਮਲੇ ਵਿੱਚ ਘੱਟੋ-ਘੱਟ 3 ਫੌਜੀ ਮਾਰੇ ਗਏ। ਇਸ ਤੋਂ ਇਲਾਵਾ ਰੋਟਿੰਕੋ ਵਿੱਚ ਇੱਕ ਫੌਜੀ ਟਿਕਾਣੇ 'ਤੇ ਭਾਰੀ ਹਥਿਆਰਾਂ ਨਾਲ ਹਮਲਾ ਕੀਤਾ ਗਿਆ। 2 ਨਵੰਬਰ ਨੂੰ ਅਹਿਮਦ ਵਾਲ ਅਤੇ ਮਸਤੁੰਗ ਵਿੱਚ ਹੋਏ ਹਮਲਿਆਂ ਦੌਰਾਨ ਅਹਿਮਦ ਵਾਲ ਵਿੱਚ 3 ਸੈਨਿਕ ਮਾਰੇ ਗਏ ਅਤੇ ਮਸਤੁੰਗ ਦੇ ਮੁੱਖ ਹਾਈਵੇਅ 'ਤੇ ਮਦੀਨਾ ਹੋਟਲ ਨੇੜੇ ਫੌਜੀ ਕਾਫ਼ਲੇ 'ਤੇ ਹੋਏ ਹਮਲੇ ਵਿੱਚ 4 ਤੋਂ ਵੱਧ ਫੌਜੀ ਮਾਰੇ ਗਏ।
ਪੜ੍ਹੋ ਇਹ ਅਹਿਮ ਖ਼ਬਰ- ਹਾਂਗ ਕਾਂਗ ਦੇ ਕਾਰਕੁਨ ਜੋਸ਼ੂਆ ਵੋਂਗ ਨੂੰ ਸੁਣਾਈ ਗਈ 10 ਸਾਲ ਦੀ ਸਜ਼ਾ
ਇਸ ਤੋਂ ਪਹਿਲਾਂ 26 ਅਕਤੂਬਰ ਨੂੰ ਖੁਜ਼ਦਾਰ ਦੇ ਕਰਖ ਇਲਾਕੇ ਵਿੱਚ 30 ਤੋਂ ਵੱਧ ਗੱਡੀਆਂ ਦੇ ਫੌਜੀ ਕਾਫ਼ਲੇ 'ਤੇ ਅਚਾਨਕ ਕੀਤੇ ਹਮਲੇ ਵਿੱਚ 9 ਤੋਂ ਵੱਧ ਫੌਜੀ ਮਾਰੇ ਗਏ ਅਤੇ ਕਈ ਜ਼ਖ਼ਮੀ ਹੋ ਗਏ। ਇਸ ਕਾਫ਼ਲੇ ਵਿੱਚ ਫੌਜ, ਪੁਲਸ, ਅੱਤਵਾਦ ਵਿਰੋਧੀ ਵਿਭਾਗ (CTD), ਐਂਟੀ-ਟੈਰਰਿਜ਼ਮ ਫੋਰਸ (ATF) ਅਤੇ ਡਿਪਟੀ ਇੰਸਪੈਕਟਰ ਜਨਰਲ ਇਮਰਾਨ ਕੁਰੈਸ਼ੀ ਤੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਦੀਆਂ ਗੱਡੀਆਂ ਸ਼ਾਮਲ ਸਨ। 28 ਅਕਤੂਬਰ ਨੂੰ ਵਾਸ਼ੁਕ ਜ਼ਿਲ੍ਹੇ ਦੇ ਸਾਜਿਦ ਨੇੜੇ ਹੋਏ ਹਮਲੇ 'ਚ 4 ਫੌਜੀ ਮਾਰੇ ਗਏ ਅਤੇ 7 ਗੰਭੀਰ ਜ਼ਖ਼ਮੀ ਹੋਏ, ਜਦਕਿ ਪੰਜਗੂਰ ਦੇ ਗੋਵਾਰਗੋ ਵਿੱਚ 1 ਫੌਜੀ ਮਾਰਿਆ ਗਿਆ।
ਬੀ.ਐੱਲ.ਏ. ਨੇ ਫੌਜੀ ਸਪਲਾਈ ਰਸਤਿਆਂ ਨੂੰ ਪ੍ਰਭਾਵਿਤ ਕਰਨ ਅਤੇ "ਆਰਥਿਕ ਨਾਕੇਬੰਦੀ" ਦਾ ਦਾਅਵਾ ਵੀ ਕੀਤਾ ਹੈ। 26 ਅਕਤੂਬਰ ਨੂੰ ਨੁਸ਼ਕੀ ਦੇ ਅਹਿਮਦ ਵਾਲ ਵਿੱਚ ਮੁੱਖ ਫੌਜੀ ਕੈਂਪ 'ਤੇ ਭਾਰੀ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਅਤੇ 30 ਅਕਤੂਬਰ ਨੂੰ ਉੱਥੇ ਹੀ ਇੱਕ ਫੌਜੀ ਟਰੱਕ ਕਾਫ਼ਲੇ 'ਤੇ ਹਮਲਾ ਕਰਕੇ 2 ਸੈਨਿਕਾਂ ਨੂੰ ਮਾਰ ਦਿੱਤਾ ਗਿਆ ਤੇ 1 ਟਰੱਕ ਤਬਾਹ ਕਰ ਦਿੱਤਾ ਗਿਆ। ਸੰਗਠਨ ਨੇ 27 ਅਕਤੂਬਰ ਨੂੰ ਨੁਸ਼ਕੀ ਦੇ ਜ਼ਰੀਨ ਜੰਗਲ ਵਿੱਚ ਇੱਕ ਫੌਜੀ ਲੌਜਿਸਟਿਕ ਗੱਡੀ ਅਤੇ 30 ਅਕਤੂਬਰ ਨੂੰ ਦਲਬੰਦਿਨ-ਯਕਮਾਚ ਹਾਈਵੇਅ 'ਤੇ ਜ਼ਰੂਰੀ ਸਾਮਾਨ ਲੈ ਕੇ ਜਾ ਰਹੀ ਗੱਡੀ ਨੂੰ ਜ਼ਬਤ ਕਰਨ ਦਾ ਦਾਅਵਾ ਕੀਤਾ। ਇਸ ਤੋਂ ਇਲਾਵਾ 31 ਅਕਤੂਬਰ ਨੂੰ ਕੁਏਟਾ-ਤਾਫਤਨ ਹਾਈਵੇਅ 'ਤੇ ਚੇਯਾਹਤਾਰ ਵਿਖੇ 2 ਕਮਰਸ਼ੀਅਲ ਗੱਡੀਆਂ ਜ਼ਬਤ ਕੀਤੀਆਂ ਗਈਆਂ ਅਤੇ 2 ਨਵੰਬਰ ਨੂੰ ਇੱਕ ਹੋਰ ਕਮਰਸ਼ੀਅਲ ਗੱਡੀ ਨੂੰ ਅੱਗ ਲਗਾ ਦਿੱਤੀ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
