ਯਮਨ ''ਚ ਬਾਗੀਆਂ ਨੇ ਸਭ ਤੋਂ ਵੱਡੇ ਏਅਰਬੇਸ ''ਤੇ ਡਰੋਨ ਨਾਲ ਕੀਤਾ ਹਮਲਾ

01/10/2019 4:39:24 PM

ਅਲ-ਅਨਲ ਏਅਰ ਬੇਸ (ਏ.ਐਫ.ਪੀ.)- ਯਮਨ ਦੇ ਸਭ ਤੋਂ ਵੱਡੇ ਏਅਰਬੇਸ 'ਤੇ ਵੀਰਵਾਰ ਨੂੰ ਬਾਗੀਆਂ ਵਲੋਂ ਕੀਤੇ ਗਏ ਡਰੋਨ ਹਮਲੇ ਵਿਚ ਸਰਕਾਰ ਹਮਾਇਤੀ ਫੌਜ ਦੇ ਕਈ ਜਵਾਨ ਮਾਰੇ ਗਏ ਹਨ। ਸ਼ੀਆ ਹੂਥੀ ਬਾਗੀਆਂ ਨੇ ਕਿਹਾ ਕਿ ਉਨ੍ਹਾਂ ਨੇ ਅਲ-ਅਨਲ ਏਅਰ ਬੇਸ 'ਤੇ ਹਮਲਾ ਕੀਤਾ ਹੈ। ਸਰਕਾਰ ਹਮਾਇਤੀ ਇਕ ਸੂਤਰ ਨੇ ਕੋਈ ਖਾਸ ਗਿਣਤੀ ਨਹੀਂ ਦੱਸੀ। ਉਨ੍ਹਾਂ ਨੇ ਹਾਲਾਂਕਿ ਮੰਨਿਆ ਕਿ ਹਮਲੇ ਵਿਚ ਲੋਕ ਜ਼ਖਮੀ ਹੋਏ ਹਨ।

ਇਸ ਹਮਲੇ ਵਿਚ ਫੌਜੀਆਂ ਦੀ ਇਕ ਪਰੇਡ ਨੂੰ ਨਿਸ਼ਾਨਾ ਬਣਾਇਆ ਗਿਆ। ਏ.ਐਫ.ਪੀ. ਦੇ ਇਕ ਫੋਟੋਗ੍ਰਾਫਰ ਨੇ ਵੀ ਹਮਲੇ ਦੀ ਪੁਸ਼ਟੀ ਕੀਤੀ ਹੈ। ਸਰਕਾਰ ਹਮਾਇਤੀ ਫੌਜ ਦੇ ਕਈ ਸੀਨੀਅਰ ਅਧਿਕਾਰੀ ਹਮਲੇ ਵੇਲੇ ਏਅਰਬੇਸ ਵਿਚ ਹੀ ਸਨ। ਜ਼ਖਮੀਆਂ ਵਿਚ ਉਨ੍ਹਾਂ ਦੇ ਵੀ ਸ਼ਾਮਲ ਹੋਣ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਅਲ-ਅਨਲ ਏਅਰ ਬੇਸ ਯਮਨ ਦੇ ਉੱਤਰ ਵਿਚ ਸਥਿਤ ਸ਼ਹਿਰ ਅਦਨ ਤੋਂ ਤਕਰੀਬਨ 60 ਕਿਲੋਮੀਟਰ ਦੂਰ ਹੈ।


Sunny Mehra

Content Editor

Related News