ਤੁਰਕੀ ''ਚ ਕੋਰਟ ਨੇ ਅਮਰੀਕੀ ਪਾਦਰੀ ਨੂੰ ਜੇਲ ''ਚ ਰੱਖਣ ਦਾ ਸੁਣਾਇਆ ਫੈਸਲਾ
Thursday, Jul 19, 2018 - 04:25 AM (IST)
ਅਲੀਆਗਾ — ਤੁਰਕੀ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਇਕ ਅਮਰੀਕੀ ਪਾਦਰੀ ਨੂੰ ਜੇਲ 'ਚ ਰੱਖਣਾ ਦਾ ਫੈਸਲਾ ਕੀਤਾ। ਕੋਰਟ ਦੇ ਇਸ ਫੈਸਲੇ ਨਾਲ ਇਸ ਪ੍ਰਕਾਰ ਦੀ ਉਮੀਦ ਵੀ ਖਤਮ ਹੋ ਗਈ ਕਿ ਅੱਤਵਾਦੀ ਅਤੇ ਜਾਸੂਸੀ ਦੇ ਮਾਮਲੇ ਦੇ ਦੋਸ਼ਾਂ 'ਚ ਗ੍ਰਿਫਤਾਰ ਪਾਦਰੀ ਨੂੰ ਸੁਣਵਾਈ ਦੌਰਾਨ ਰਿਹਾਅ ਕੀਤਾ ਜਾ ਸਕਦਾ ਹੈ। ਇਸ ਮਾਮਲੇ ਨੂੰ ਲੈ ਕੇ ਨਾਟੋ ਸਹਿਯੋਗੀ ਦੇਸ਼ਾਂ ਦਾ ਅਮਰੀਕਾ ਨਾਲ ਤਣਾਅ ਹੋਰ ਵਧ ਗਿਆ ਹੈ।
ਨਾਰਥ ਕੈਰੋਲੀਨਾ ਦੇ ਈਸਾਈ ਪਾਦਰੀ ਐਂਡ੍ਰਿਊ ਬਰੂਨਸਨ 2 ਦਹਾਕਿਆਂ ਤੋਂ ਤੁਰਕੀ 'ਚ ਰਹਿ ਰਿਹਾ ਹੈ। ਉਸ 'ਤੇ ਸਾਲ 2016 'ਚ ਹੋਏ ਰਾਸ਼ਟਰਪਤੀ ਤਇਪ ਐਦਰੋਗਨ ਖਿਲਾਫ ਅਸਫਲ ਤਖਤਾਪਲਟ ਦੇ ਯਤਨ 'ਚ ਸ਼ਾਮਲ ਸਮੂਹ ਅਤੇ ਅੱਤਵਾਦੀ ਸੰਗਠਨ ਪੀ. ਕੇ. ਕੇ. ਕੁਰਦਿਸ਼ ਅੱਤਵਾਦੀਆਂ ਦੀ ਮਦਦ ਕਰਨ ਦਾ ਦੋਸ਼ ਹੈ। ਬਰੂਨਸਨ ਇਨ੍ਹਾਂ ਦੋਸ਼ਾਂ ਤੋਂ ਸਾਫ ਇਨਕਾਰ ਕਰਦੇ ਹਨ ਪਰ ਉਹ ਦੋਸ਼ੀ ਪਾਏ ਜਾਂਦਾ ਹੈ ਤਾਂ ਉਨ੍ਹਾਂ ਨੂੰ 35 ਸਾਲ ਜੇਲ 'ਚ ਬਿਤਾਉਣੇ ਹੋਣਗੇ।
ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਰੂਨਸਨ ਦੀ ਰਿਹਾਈ ਕਰਨ ਨੂੰ ਕਿਹਾ ਹੈ ਅਤੇ ਅਮਰੀਕੀ ਸੈਨੇਟ ਨੇ ਪਿਛਲੇ ਮਹੀਨੇ ਇਕ ਬਿੱਲ ਪਾਸ ਕੀਤਾ ਸੀ ਜਿਸ 'ਚ ਬਰੂਨਸਨ ਦੀ ਕੈਦ ਅਤੇ ਤੁਰਕੀ ਦੀ ਰੂਸ ਨਾਲ ਐੱਸ-400 ਹਵਾਈ ਰੱਖਿਆ ਸਿਸਟਮ ਦੀ ਤੁਰਕੀ ਨੂੰ ਐੱਫ-35 ਸਟ੍ਰਾਈਕ ਲੜਾਕੂ ਜਹਾਜ਼ ਖਰੀਦਣ ਤੋਂ ਰੋਕ ਦਿੱਤਾ ਗਿਆ ਸੀ।
