ਬ੍ਰਿਟੇਨ ''ਚ ਇਕਵਾਡੋਰ ਦੂਤਘਰ ''ਚੋਂ ਕੱਢੇ ਜਾ ਸਕਦੇ ਹਨ ਅੰਸਾਜੇ

Sunday, Jul 29, 2018 - 02:07 AM (IST)

ਲੰਡਨ — ਬ੍ਰਿਟੇਨ ਦੇ ਇਕਵਾਡੋਰ ਦੂਤਘਰ 'ਚ ਪਨਾਹ ਲਏ ਹੋਏ ਵਿਕੀਲਿਕਸ ਦੇ ਸੰਸਥਾਪਕ ਜੁਲੀਅਨ ਅੰਸਾਜੇ ਨੂੰ ਜਲਦ ਹੀ ਉਥੋਂ ਕੱਢਿਆ ਜਾ ਸਕਦਾ ਹੈ। ਇਕਵਾਡੋਰ ਦੇ ਰਾਸ਼ਟਰਪਤੀ ਲੈਨਿਨ ਮੋਰੇਨਾ ਨੇ ਹਾਲ ਹੀ 'ਚ ਕਿਹਾ ਸੀ ਕਿ ਅੰਸਾਜੇ ਨੂੰ ਉਥੋਂ ਨਿਕਲ ਜਾਣਾ ਚਾਹੀਦਾ ਹੈ।
47 ਸਾਲਾਂ ਦੇ ਆਸਟਰੇਲੀਆਈ ਨਾਗਰਿਕ ਅੰਸਾਜੇ 2012 ਤੋਂ ਮੱਧ ਲੰਡਨ ਦੇ ਨਾਇਟਸਬ੍ਰਿਜ਼ ਇਲਾਕੇ 'ਚ ਸਥਿਤ ਇਕਵਾਡੋਰ ਦੇ ਦੂਤਘਰ 'ਚ ਰਹਿ ਰਹੇ ਹਨ ਜਿੱਥੇ ਉਨ੍ਹਾਂ ਨੂੰ ਰਾਜਨੀਤਕ ਪਨਾਹ ਮਿਲੀ ਹੋਈ ਹੈ। ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਮਾਮਲੇ ਨਾਲ ਜੁੜੇ ਇਕ ਸੂਤਰ ਨੇ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਅੰਸਾਜੇ ਨੂੰ ਮਿਲੀ ਸ਼ਰਣ ਖੋਹੀ ਜਾ ਸਕਦੀ ਹੈ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਦੂਤਘਰ ਤੋਂ ਕੱਢ ਦਿੱਤਾ ਜਾਵੇਗਾ। ਅਜਿਹਾ ਕਦੋਂ ਅਤੇ ਕਿਵੇਂ ਕੀਤਾ ਜਾਵੇਗਾ ਇਹ ਦੱਸਣਾ ਅਜੇ ਮੁਸ਼ਕਿਲ ਹੈ।
ਇਕਵਾਡੋਰ ਦੇ ਰਾਸ਼ਟਰਪਤੀ ਨੇ ਹਾਲ ਹੀ 'ਚ ਸਪੇਨ 'ਚ ਕਿਹਾ ਸੀ ਕਿ ਕਿਸੇ ਨੂੰ ਵੀ ਬਹੁਤ ਲੰਬੇ ਸਮੇਂ ਲਈ ਪਨਾਹ 'ਚ ਨਹੀਂ ਬਣੇ ਰਹਿਣਾ ਚਾਹੀਦਾ। ਉਨ੍ਹਾਂ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਮੈਡ੍ਰਿਡ 'ਚ ਇਕ ਪ੍ਰੋਗਰਾਮ 'ਚ ਕਿਹਾ ਸੀ ਕਿ ਮੈਂ ਕਦੇ ਵੀ ਅੰਸਾਜੇ ਦੀਆਂ ਗਤੀਵਿਧੀਆਂ ਦੇ ਪੱਖ 'ਚ ਨਹੀਂ ਰਿਹਾ।
ਮੋਰੇਨਾ ਨੇ ਕਿਹਾ ਸੀ ਕਿ ਉਹ ਲੋਕਾਂ ਦੇ ਨਿੱਜੀ ਈ-ਮੇਲ 'ਚ ਦਖਲ ਦੇਣ ਦੇ ਵੀ ਪੱਖ 'ਚ ਨਹੀਂ ਹੈ ਅਤੇ ਅਜਿਹਾ ਕਾਨੂੰਨੀ ਤਰੀਕਿਆਂ ਦੇ ਜ਼ਰੀਏ ਕੀਤਾ ਜਾ ਸਕਦਾ ਹੈ। ਅੰਸਾਜੇ ਦੇ ਇਕ ਸਹਿਯੋਗੀ ਨੇ ਰਾਜਨੀਤਕ ਪਨਾਹ ਲੈਣ ਦੇ ਫੈਸਲੇ ਨੂੰ ਲੈ ਕੇ ਇਕਵਾਡੋਰ ਦੇ ਰਾਸ਼ਟਰਪਤੀ ਨੇ ਨਿੰਦਾ ਕੀਤੀ। ਅੰਸਾਜੇ ਵਿਕੀਲਿਕਸ ਦੇ ਜ਼ਰੀਏ ਖੁਫੀਆ ਜਾਣਕਾਰੀਆਂ ਲੀਕ ਕਰਨ ਲਈ ਅਮਰੀਕਾ ਨੂੰ ਸਪੁਰਦ ਕੀਤੇ ਜਾਣ ਦਾ ਖਤਰਾ ਹੈ।


Related News