''ਜੰਨਤ'' ਦੇ ਨਾਂ ''ਤੇ ਅੱਤਵਾਦੀਆਂ ਨੂੰ ਨਸੀਬ ਵੀ ਨਹੀਂ ਹੋ ਰਹੀ ਕਬਰ

10/16/2017 12:39:22 AM

ਬਗਦਾਦ — ਇਰਾਕ ਦੇ ਧੁਲੁਇਆ ਸੂਬੇ 'ਚ ਕਦੇ ਅੱਤਵਾਦੀ ਸੰਗਠਨ ਇਸਲਾਮਕ ਸਟੇਟ (ਆਈ. ਐੱਸ.) ਜੰਨਤ ਪਹੁੰਚਾਉਣ ਦਾ ਵਾਅਦਾ ਕਰ ਨੌਜਵਾਨਾਂ ਨੂੰ ਅੱਤਵਾਦੀ ਬਣਾਉਣ ਦੀ ਟ੍ਰੇਨਿੰਗ ਦਿੰਦਾ ਸੀ। ਹੁਣ ਜਦੋਂ ਇਲਾਕੇ 'ਚੋਂ ਆਈ. ਐੱਸ. ਦਾ ਕੰਟਰੋਲ ਖਤਮ ਹੋ ਚੁੱਕਿਆ ਹੈ ਫੌਜੀ ਕਾਰਵਾਈ 'ਚ ਮਾਰੇ ਗਏ ਅੱਤਵਾਦੀਆਂ ਦੇ ਮ੍ਰਿਤਕ ਸਰੀਰ ਸਮੂਹਿਕ ਕਬਰ 'ਚ ਪਏ ਹੋਏ ਹਨ ਜਾਂ ਫਿਰ ਕੁੱਤਿਆਂ ਦਾ ਖਾਣਾ ਬਣ ਰਹੇ ਹਨ। 
2015 'ਚ ਮਾਰੇ ਗਏ ਦਰਜਨਾਂ ਆਈ. ਐੱਸ. ਅੱਤਵਾਦੀਆਂ ਦੇ ਮ੍ਰਿਤਕ ਸਰੀਰ ਇਕ ਟੋਏ 'ਚ ਪਾ ਕੇ ਬੁਲਡੋਜ਼ਰ ਨਾਲ ਦਬਾ ਦਿੱਤੇ ਗਏ ਤਾਂਕਿ ਆਲੇ-ਦੁਆਲੇ ਬੀਮਾਰੀ ਨਾ ਫੈਲੇ। ਸਥਾਨਕ ਪੁਲਸ ਅਧਿਕਾਰੀ ਮੁਹੰਮਦ ਅਲ ਜੁਬਰੀ ਨੇ ਦੱਸਿਆ, ''ਉਹ ਅਵਾਰਾ ਕੁੱਤਿਆਂ ਦਾ ਭੋਜਨ ਬਣ ਜਾਂਦੇ ਹਨ। ਅਸੀਂ ਉਨ੍ਹਾਂ ਨੂੰ ਇਥੇ ਇਸ ਲਈ ਦਫਨ ਨਹੀਂ ਕੀਤਾ ਕਿ ਸਾਨੂੰ ਉਨ੍ਹਾਂ ਨਾਲ ਪਿਆਰ ਹੈ, ਬਲਕਿ ਸਾਨੂੰ ਕਿਸੇ ਤਰ੍ਹਾਂ ਦੀ ਬੀਮਾਰੀ ਸਾਹਮਣਾ ਨਾ ਕਰਨਾ ਪਵੇ। 
ਇਕ ਪਾਸੇ ਜਿੱਥੇ ਆਈ. ਐੱਸ. ਇਰਾਕ ਤੋਂ ਲੈ ਕੇ ਸੀਰੀਆ ਤੱਕ ਆਪਣੇ ਸਮਰਾਜ ਦਾ ਵਿਸਤਾਰ ਕਰ ਰਿਹਾ ਸੀ, ਉਥੇ ਫੌਜੀ ਅਭਿਆਨ ਕਾਰਨ ਹੁਣ ਉਹ ਕੁਝ ਇਲਾਕਿਆਂ 'ਚ ਰਹਿ ਗਏ ਹਨ। 2014 'ਚ ਇਰਾਕ ਅਤੇ ਸੀਰੀਆ 'ਤੇ ਅਮਰੀਕਾ ਦੀ ਅਗਵਾਈ 'ਚ ਸ਼ੁਰੂ ਹੋਏ ਹਵਾਈ ਹਮਲੇ 'ਚ ਕਰੀਬ 80,000 ਅੱਤਵਾਦੀ ਮਾਰੇ ਗਏ ਹਨ। 
ਜੇਕਰ ਰੂਸੀ ਅਤੇ ਸੀਰੀਆਈ ਹਮਲੇ ਦੀ ਗੱਲ ਕਰੀਏ ਤਾਂ ਅੰਕੜਾ ਹੋਰ ਵਧ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ, ਅਸੀਂ ਉਨ੍ਹਾਂ ਨੂੰ ਪਾਣੀ 'ਚ ਸੁੱਟ ਸਕਦੇ ਸੀ, ਪਰ ਅਸੀਂ ਨਦੀਆਂ ਨੂੰ ਗੰਦਾ ਨਹੀਂ ਕਰਨਾ ਚਾਹੁੰਦੇ।'' ਇਸ ਲਈ ਸਥਾਨਕ ਲੋਕਾਂ ਨੇ ਇਥੇ ਇਕ ਸਮੂਹਿਕ ਕਬਰ ਪੁੱਟਣ ਦਾ ਫੈਸਲਾ ਕੀਤਾ, ਪਰ ਇਨ੍ਹਾਂ ਅੱਤਵਾਦੀਆਂ ਦਾ ਇਸਲਾਮ ਮੁਤਾਬਕ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ।


Related News