ਰੂਸ ''ਚ ਗਾਂ ਨੇ ਦੋ ਸਿਰ ਅਤੇ ਸੂਰ ਜਿਹੇ ਸਰੀਰ ਵਾਲੇ ''ਵੱਛੇ'' ਨੂੰ ਦਿੱਤਾ ਜਨਮ, ਬਣਿਆ ਚਰਚਾ ਦਾ ਵਿਸ਼ਾ
Thursday, Oct 28, 2021 - 12:21 PM (IST)
ਮਾਸਕੋ (ਬਿਊਰੋ): ਰੂਸ ਵਿੱਚ ਇੱਕ ਗਾਂ ਨੇ ਇੱਕ ਅਜੀਬ ਵੱਛੇ ਨੂੰ ਜਨਮ ਦਿੱਤਾ ਹੈ, ਜੋ ਹੁਣ ਪੂਰੀ ਦੁਨੀਆ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵੱਛੇ ਦਾ ਸਰੀਰ ਦੋ ਸੂਰਾਂ ਵਰਗਾ ਹੈ ਅਤੇ ਇਸ ਦੇ ਦੋ ਸਿਰ ਵੀ ਹਨ। ਇਹ ਵੱਛਾ ਰੂਸ ਦੇ ਖਾਕਸੀਆ ਖੇਤਰ ਦੇ ਮਾਤਕੇਚਿਕ ਪਿੰਡ ਦਾ ਹੈ। ਇਹ ਗਾਂ ਇੱਕ ਕਿਸਾਨ ਦੀ ਹੈ ਅਤੇ ਉਸ ਨੇ ਇਸੇ ਮਹੀਨੇ ਇੱਕ ਮਿਉਟੇਂਟ ਵੱਛੇ ਦੇ ਜਨਮ ਬਾਰੇ ਦੱਸਿਆ ਸੀ। ਦੁੱਖ ਦੀ ਗੱਲ ਇਹ ਹੈ ਕਿ ਕੁਝ ਹੀ ਸਮੇਂ ਬਾਅਦ ਵੱਛੇ ਦੀ ਮੌਤ ਹੋ ਗਈ ਅਤੇ ਕੁਝ ਦਿਨਾਂ ਬਾਅਦ ਗਾਂ ਵੀ ਮਰ ਗਈ।
ਖਾਕਸੀਆ ਦੇ ਖੇਤੀਬਾੜੀ ਅਤੇ ਖੁਰਾਕ ਮੰਤਰਾਲੇ ਦੇ ਜਾਨਵਰਾਂ ਦੇ ਵਿਭਾਗ ਨੇ ਮੰਨਿਆ ਕਿ ਅਜਿਹੇ ਇੱਕ ਵੱਛੇ ਦਾ ਜਨਮ ਮਟਕੇਚਿਕ ਪਿੰਡ ਵਿੱਚ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਹ ਗਾਂ ਦਾ ਪਹਿਲਾ ਬੱਚਾ ਸੀ। ਵਿਭਾਗ ਨੇ ਕਿਹਾ ਕਿ ਅਜਿਹੇ ਜੈਨੇਟਿਕ ਬਦਲਾਅ ਨਾਲ ਵੱਛੇ ਨੂੰ ਜਨਮ ਦੇਣ ਲਈ ਜੀਨੋਮ 'ਚ ਬਦਲਾਅ ਜ਼ਿੰਮੇਵਾਰ ਹਨ। ਵਿਭਾਗ ਨੇ ਕਿਹਾ ਕਿ ਜਾਨਵਰਾਂ ਵਿੱਚ ਪਰਿਵਰਤਨ ਲਈ ਉਨ੍ਹਾਂ ਦਾ ਅੰਦਰੂਨੀ ਅਤੇ ਬਾਹਰੀ ਵਾਤਾਵਰਣ ਜ਼ਿੰਮੇਵਾਰ ਹੈ। ਇਹ ਪਰਿਵਰਤਨ ਕਰਾਸਬ੍ਰੀਡਿੰਗ ਦੌਰਾਨ ਵੀ ਹੋ ਸਕਦੇ ਹਨ।
ਰਾਜਸਥਾਨ ਦੇ ਸਿਕਰੌਦਾ ਪਿੰਡ ਵਿਚ ਦੋ ਮੂੰਹ ਵਾਲੇ ਵੱਛੇ ਦਾ ਜਨਮ
ਪਿਛਲੇ ਮਹੀਨੇ ਭਾਰਤ ਦੇ ਰਾਜਸਥਾਨ ਰਾਜ ਦੇ ਧੌਲਪੁਰ ਜ਼ਿਲ੍ਹੇ ਦੇ ਪਿੰਡ ਪੁਰਾ ਸਿਕਰੌਦਾ ਵਿੱਚ ਇੱਕ ਦੋ ਮੂੰਹ ਵਾਲੇ ਵੱਛੇ ਦਾ ਜਨਮ ਹੋਇਆ ਸੀ। ਉਸ ਦੇ ਦੋ ਮੂੰਹ, ਦੋ ਗਰਦਨ, ਚਾਰ ਅੱਖਾਂ ਅਤੇ ਚਾਰ ਕੰਨ ਸਨ। ਇਸ ਅਜੀਬ ਵੱਛੇ ਨੂੰ ਉਸਦੀ ਮਾਂ ਨੇ ਬਿਨਾਂ ਕਿਸੇ ਮਦਦ ਦੇ ਜਨਮ ਦਿੱਤਾ ਸੀ। ਇਹ ਵੱਛਾ ਅਜੇ ਵੀ ਸਿਹਤਮੰਦ ਹੈ ਅਤੇ ਇਸ ਦੀ ਦੇਖਭਾਲ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਹ ਪਿੰਡ ਦੇ ਲੋਕਾਂ ਲਈ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਪੜ੍ਹੋ ਇਹ ਅਹਿਮ ਖਬਰ -ਪਾਕਿ 'ਚ ਇਕੱਠੇ 7 ਬੱਚਿਆਂ ਨੂੰ ਜਨਮ ਦੇਣ ਵਾਲੀ ਔਰਤ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਇਸੇ ਤਰ੍ਹਾਂ ਹਾਲ ਹੀ ਵਿੱਚ, ਨੀਦਰਲੈਂਡ ਵਿੱਚ ਇੱਕ ਮਛੇਰੇ ਨੇ ਇੱਕ ਵਿਸ਼ਾਲ ਸੋਨੇ ਵਰਗੀ ਚਮਕਦਾਰ ਪੀਲੀ ਕੈਟਫਿਸ਼ ਫੜੀ। ਇਹ ਮੱਛੀ ਖੁਦ ਪਾਣੀ 'ਚੋਂ ਨਿਕਲ ਕੇ ਮਾਰਟਿਨ ਗਲੈਟਜ਼ ਦੀ ਕਿਸ਼ਤੀ 'ਤੇ ਚੜ੍ਹ ਗਈ, ਜਿਸ ਨੂੰ ਦੇਖ ਕੇ ਪਹਿਲਾਂ ਤਾਂ ਉਹ ਘਬਰਾ ਗਏ ਸਨ। ਮਾਰਟਿਨ ਇੱਕ ਪੇਸ਼ੇਵਰ ਮਛੇਰਾ ਹੈ ਜੋ ਆਪਣੇ ਜੁੜਵਾਂ ਭਰਾ ਓਲੀਵਰ ਨਾਲ ਨੀਦਰਲੈਂਡ ਦੀ ਇੱਕ ਝੀਲ ਵਿੱਚ ਮੱਛੀਆਂ ਫੜ ਰਿਹਾ ਸੀ। ਉਸ ਨੇ ਆਪਣੀ ਜ਼ਿੰਦਗੀ ਵਿਚ ਕਈ ਕੈਟਫਿਸ਼ ਫੜੀਆਂ ਹਨ ਪਰ ਉਸ ਨੇ ਆਪਣੀ ਜ਼ਿੰਦਗੀ ਵਿਚ ਅਜਿਹੀ ਮੱਛੀ ਕਦੇ ਨਹੀਂ ਦੇਖੀ। ਇਸ ਮੱਛੀ ਨੂੰ ਲਿਊਸਿਜ਼ਮ ਮੰਨਿਆ ਜਾਂਦਾ ਹੈ, ਇੱਕ ਦੁਰਲੱਭ ਜੈਨੇਟਿਕ ਵਿਕਾਰ ਜੋ ਚਮੜੀ ਅਤੇ ਵਾਲਾਂ ਦੇ ਰੰਗ ਨੂੰ ਪ੍ਰਭਾਵਿਤ ਕਰਦਾ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।