McDonalds ਦੇ ਜਵਾਬ ’ਚ ਪੁਤਿਨ ਨੇ ਲਾਂਚ ਕੀਤਾ ‘ਟੇਸਟੀ’, ਸਲੋਗਨ ’ਚ ਲਿਖਿਆ ‘ਨਾਂ ਬਦਲਦਾ ਹੈ, ਪਿਆਰ ਨਹੀ’
Monday, Jun 13, 2022 - 01:19 PM (IST)
ਨਵੀਂ ਦਿੱਲੀ (ਇੰਟ.) - ਰੂਸ-ਯੂਕ੍ਰੇਨ ਜੰਗ ਕਾਰਨ ਪਿਛਲੇ ਮਹੀਨਿਆਂ ’ਚ ਬਹੁਤ ਕੁਝ ਬਦਲ ਗਿਆ ਹੈ। ਰੂਸ ਤੋਂ ਮੈਕਡੋਨਲਡਜ਼ ਦੀ ਵਿਦਾਈ ਹੋਣਾ ਵੀ ਉਨ੍ਹਾਂ ’ਚੋਂ ਇਕ ਹੈ। ਮੈਕਡੋਨਲਡ ਦੇ ਜਵਾਬ ’ਚ ਪੁਤਿਨ ਦਾ ‘ਟੇਸਟੀ’ ਸਾਹਮਣੇ ਆਇਆ ਹੈ। ਇਹ ਮੈਕਡੋਨਲਡਜ਼ ਵਰਗਾ ਲੱਗੇ ਜਾਂ ਫਿਰ ਇਸ ਦੀ ਖੁਸ਼ਬੂ ਮੈਕਡੋਨਲਡਜ਼ ਦੀ ਯਾਦ ਦਿਵਾਏ ਪਰ ਹੁਣ ਇਹ ਬਿਲਕੁਲ ਨਵਾਂ ਬ੍ਰਾਂਡ ਹੈ। ਰੂਸ ’ਚ ਐਤਵਾਰ ਦੇ ਮੈਕਡੋਨਲਡਜ਼ ਰੈਸਟੋਰੈਂਟ ਨੇ ਆਪਣੇ ਦਰਵਾਜ਼ੇ ਗਾਹਕਾਂ ਲਈ ਖੋਲ੍ਹੇ ਪਰ ਇਕ ਨਵੇਂ ਨਾਂ ਅਤੇ ਨਵੀਂ ਰੂਸੀ ਮਾਲਿਕਾਨਾ ਹੱਕ ਨਾਲ।
ਇਹ ਵੀ ਪੜ੍ਹੋ : ਤੁਰਕੀ ਨੂੰ ਜ਼ੋਰਦਾਰ ਝਟਕਾ! ਇਸ ਦੇਸ਼ ਨੂੰ ਪਸੰਦ ਆਈ ਭਾਰਤੀ ਕਣਕ ਦੀ ਕੁਆਲਿਟੀ
ਰੈਸਟੋਰੈਂਟ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
ਮਾਸਕੋ ’ਚ ਜੋ ਮੈਕਡੋਨਲਡਜ਼ ਦਾ ਫਲੈਗਸ਼ਿਪ ਰੈਸਟੋਰੈਂਟ ਹੋਇਆ ਕਰਦਾ ਸੀ, ਦੇ ਬਾਹਰ ਲੰਬੀਆਂ ਲਾਈਨਾਂ ਦੇਖੀਆਂ ਗਈਆਂ। ਬੇਸ਼ੱਕ, ਇਸ ਰੈਸਟੋਰੈਂਟ ਦੇ ਬਾਹਰ ਲੰਬੀਆਂ ਲਾਈਨਾਂ ਦਿਸੀਆਂ ਪਰ ਉਹ ਉਨ੍ਹਾਂ ਲਾਈਨਾਂ ਦੇ ਮੁਕਾਬਲੇ ਬਹੁਤ ਛੋਟੀਆਂ ਸਨ, ਜੋ 1990 ’ਚ ਮੈਕਡੋਨਲਡਜ਼ ਦੇ ਖੁੱਲ੍ਹਣ ਵੇਲੇ ਦਿਸੀਆਂ ਸਨ। ਉਸ ਸਮੇਂ ਹਜ਼ਾਰਾਂ ਦੀ ਗਿਣਤੀ ’ਚ ਲੋਕ ਉੱਥੇ ਪਹੁੰਚੇ ਸਨ।
ਇਹ ਵੀ ਪੜ੍ਹੋ : ਭਾਰਤ ਨੇ 24 ਹਵਾਈ ਅੱਡਿਆਂ ਦੇ ਰੇਡੀਓ ਉਪਕਰਨਾਂ ਦੀ ਸਪਲਾਈ ਲਈ ਰੂਸ ਨਾਲ ਕੀਤਾ ਵੱਡਾ ਸਮਝੌਤਾ
ਅਲੈਗਜ਼ੈਂਡਰ ਗੋਵੋਰੋ ਨੇ ਖਰੀਦਿਆ ਰੂਸ ’ਚ ਮੈਕਡੋਨਲਡ ਦਾ ਕਾਰੋਬਾਰ
ਸਾਇਬੇਰੀਆ ’ਚ 25 ਰੈਸਟੋਰੈਂਟ ਚਲਾਉਣ ਵਾਲੇ ਅਲੈਗਜ਼ੈਂਡਰ ਗੋਵੋਰੋ ਨੇ ਰੂਸ ’ਚ ਮੈਕਡੋਨਲਡ ਦੇ 850 ਰੈਸਟੋਰੈਂਟ ਖਰੀਦੇ ਹਨ ਅਤੇ ਉਨ੍ਹਾਂ ਨੂੰ ਨਵੇਂ ਨਾਂ ਨਾਲ ਸ਼ੁਰੂ ਕੀਤਾ ਹੈ। ਨਵੀਂ ਕੰਪਨੀ ਦਾ ਲੋਗੋ ਬਰਗਰ ਦੇ ਨਾਲ ਦੋ ਫਰਾਈਜ਼ ਦਿਖਾਉਂਦੇ ਹੋਏ ਸਲੋਗਨ ਲਿਖਿਆ ਹੈ, ਜਿਸ ’ਤੇ ਲਿਖਿਆ ਹੈ- ‘ਨਾਮ ਬਦਲਦਾ ਹੈ, ਪਿਆਰ ਨਹੀਂ’।
ਇਹ ਵੀ ਪੜ੍ਹੋ : ਭਰਮਾਊ ਇਸ਼ਤਿਹਾਰਾਂ ਨੂੰ ਰੋਕਣ ਲਈ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।