ਕਮਲਾ ਹੈਰਿਸ ਦੀ ਰੈਲੀ 'ਚ ਪ੍ਰਦਰਸ਼ਨਕਾਰੀਆਂ ਨੇ ਚੁੱਕਿਆ ਇਜ਼ਰਾਈਲ ਅਤੇ ਹਮਾਸ ਜੰਗ ਦਾ ਮੁੱਦਾ

Thursday, Aug 08, 2024 - 02:24 PM (IST)

ਕਮਲਾ ਹੈਰਿਸ ਦੀ ਰੈਲੀ 'ਚ ਪ੍ਰਦਰਸ਼ਨਕਾਰੀਆਂ ਨੇ ਚੁੱਕਿਆ ਇਜ਼ਰਾਈਲ ਅਤੇ ਹਮਾਸ ਜੰਗ ਦਾ ਮੁੱਦਾ

ਵਾਸ਼ਿੰਗਟਨ (ਰਾਜ ਗੋਗਨਾ)- ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰ ਕਮਲਾ ਹੈਰਿਸ ਬੀਤੇ ਦਿਨੀਂ ਇਕ ਸਥਾਨ 'ਤੇ ਭਾਸ਼ਣ ਦੇ ਰਹੀ ਸੀ, ਜਦੋਂ ਇਕ ਘਟਨਾ ਵਾਪਰ ਗਈ, ਜਿਸ ਕਾਰਨ ਉਹ ਗੁੱਸੇ 'ਚ ਆ ਗਈ। ਜਦੋਂ ਉਹ ਮਿਸ਼ੀਗਨ ਵਿੱਚ ਪ੍ਰਚਾਰ ਲਈ ਭਾਸ਼ਣ ਦੇ ਰਹੀ ਸੀ ਤਾਂ ਅਚਾਨਕ ਕੁਝ ਲੋਕਾਂ ਨੇ ਇਜ਼ਰਾਈਲ ਅਤੇ ਗਾਜ਼ਾ ਜੰਗ ਦਾ ਮੁੱਦਾ ਉਠਾਇਆ ਅਤੇ ਵਿਰੋਧ ਸ਼ੁਰੂ ਕਰ ਦਿੱਤਾ। ਇਸ ਨਾਲ ਕਮਲਾ ਹੈਰਿਸ ਨੂੰ ਗੁੱਸਾ ਆ ਗਿਆ। ਉਸ ਨੇ ਤੁਰੰਤ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਅਤੇ ਉਨ੍ਹਾਂ ਨੂੰ ਚੁੱਪ ਰਹਿਣ ਲਈ ਕਿਹਾ।

ਇਸ ਸਮੇਂ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਚੱਲ ਰਹੀ ਹੈ ਅਤੇ ਅਮਰੀਕਾ ਦੇ ਕਈ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਅਮਰੀਕਾ ਨੂੰ ਇਸ ਜੰਗ ਨੂੰ ਰੋਕਣ ਲਈ ਕੁਝ ਕਰਨਾ ਚਾਹੀਦਾ ਹੈ। ਗਾਜ਼ਾ ਪੱਟੀ ਵਿੱਚ ਹੁਣ ਤੱਕ 40,000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਔਰਤਾਂ ਅਤੇ ਬੱਚੇ ਸ਼ਾਮਲ ਹਨ। ਕਮਲਾ ਹੈਰਿਸ ਦੇ ਭਾਸ਼ਣ ਦੌਰਾਨ ਜਦੋਂ ਕੁਝ  ਪ੍ਰਦਰਸ਼ਨਕਾਰੀ ਖੜ੍ਹੇ ਹੋਏ ਤਾਂ ਹੈਰਿਸ ਨੇ ਸ਼ੁਰੂ ਵਿੱਚ ਸ਼ਾਂਤ ਹੋ ਕੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਮੈਂ ਇੱਥੇ ਇਸ ਲਈ ਖੜ੍ਹੀ ਹਾਂ ਕਿਉਂਕਿ ਅਸੀਂ ਲੋਕਤੰਤਰੀ ਦੇਸ਼ ਵਿੱਚ ਹਾਂ ਅਤੇ ਸਾਰਿਆਂ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ। ਪਰ ਹੁਣ ਮੈ ਬੋਲ ਰਹੀ ਹਾਂ, ਹੈਰਿਸ ਦਾ ਮਤਲਬ ਇਹ ਸੀ ਕਿ ਤੁਹਾਡਾ ਇਤਰਾਜ਼ ਭਾਵੇਂ ਕੁਝ ਵੀ ਹੋਵੇ, ਚੁੱਪ-ਚਾਪ ਸੁਣੋ ਜਿਵੇਂ ਮੈਂ ਹੁਣ ਬੋਲ ਰਹੀ ਹਾਂ। ਪਰ ਪ੍ਰਦਰਸ਼ਨਕਾਰੀ ਸ਼ਾਂਤ ਨਹੀਂ ਹੋਏ, ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਹੈਰਿਸ ਨੂੰ ਗੁੱਸਾ ਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਦੁੱਖਦਾਇਕ ਖ਼ਬਰ, ਭਾਰਤੀ ਵਿਦਿਆਰਥੀ ਦੀ ਭੇਦਭਰੀ ਹਾਲਤ 'ਚ ਮੌਤ

ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਡੋਨਾਲਡ ਟਰੰਪ ਜਿੱਤੇ ਤਾਂ ਸਿੱਧੇ ਬੋਲੋ। ਨਹੀਂ ਤਾਂ ਮੈਨੂੰ ਬੋਲਣ ਦਿਓ। ਹੈਰਿਸ ਦੇ ਸਮਰਥਕਾਂ ਨੇ ਉਸ ਦੀ ਲੜਾਈ ਦੀ ਭਾਵਨਾ ਨੂੰ ਪਿਆਰ ਨਾਲ ਕਾਬੂ ਕੀਤਾ ਅਤੇ ਤਾੜੀਆਂ ਵਜਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਕਮਲਾ ਹੈਰਿਸ ਦੀ ਰੈਲੀ 'ਚ ਆਏ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਕੱਢ ਦਿੱਤਾ ਗਿਆ। ਕਮਲਾ ਹੈਰਿਸ ਦੇ ਸਮਰਥਕਾਂ ਅਤੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਵਿਚਾਲੇ ਮਾਮੂਲੀ ਝੜਪਾਂ ਹੋ ਗਈਆਂ। ਮਾਮਲਾ ਗਰਮਾ ਗਿਆ ਸੀ। ਕਮਲਾ ਹੈਰਿਸ ਅਤੇ ਉਸ ਦੇ ਨਾਲ ਚੱਲ ਰਹੇ ਸਾਥੀ, ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਿਮ ਵਾਲਜ਼, ਇਸ ਸਮੇਂ ਵਿਸਕਾਨਸਿਨ ਅਤੇ ਮਿਸ਼ੀਗਨ ਵਿੱਚ ਹਨ, ਜਿੱਥੇ ਉਹ ਨੌਜਵਾਨ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਰਾਸ਼ਟਰਪਤੀ ਜੋਅ ਬਾਈਡੇਨ ਨੇ ਮੱਧ ਪੂਰਬ ਵਿਚ ਮੌਜੂਦਾ ਯੁੱਧ ਵਿਚ ਇਜ਼ਰਾਈਲ ਦਾ ਸਮਰਥਨ ਕੀਤਾ ਹੈ ਅਤੇ ਇਸ ਨੂੰ ਉਨ੍ਹਾਂ ਦੀ ਸਰਕਾਰ ਲਈ ਕਮਜ਼ੋਰੀ ਮੰਨਿਆ ਜਾ ਰਿਹਾ ਹੈ। ਕਿਉਂਕਿ ਗਾਜ਼ਾ ਜੰਗ ਵਿਰੁੱਧ ਮਾਹੌਲ ਹੌਲੀ-ਹੌਲੀ ਠੰਢਾ ਹੁੰਦਾ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ 'ਚ ਮੁਸਲਮਾਨਾਂ ਖਿਲਾਫ ਸ਼ੁਰੂ ਹੋ ਸਕਦੈ ਹਿੰਸਾ ਦਾ ਨਵਾਂ ਦੌਰ, ਪ੍ਰਦਰਸ਼ਨਕਾਰੀਆਂ ਨੇ ਚੁਣੀਆਂ 11 ਖ਼ਾਸ ਥਾਵਾਂ

ਕਮਲਾ ਹੈਰਿਸ ਨੇ ਰੈਲੀ 'ਚ ਟਰੰਪ 'ਤੇ ਵਰ੍ਹਦਿਆਂ ਕਿਹਾ, 'ਮੈਂ ਆਸ਼ਾਵਾਦੀ ਭਵਿੱਖ 'ਚ ਵਿਸ਼ਵਾਸ ਕਰਦੀ ਹਾਂ ਜਦਕਿ ਟਰੰਪ ਆਪਣੇ ਅਤੀਤ 'ਚ ਫਸੇ ਹੋਏ ਹਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ 'ਚ ਵਿਸ਼ਵਾਸ ਨਹੀਂ ਰੱਖਦੇ। ਹੈਰਿਸ ਨੇ ਕਿਹਾ ਕਿ ਡੋਨਾਲਡ ਟਰੰਪ ਸਾਰਿਆਂ ਨਾਲ ਲੜਨ 'ਚ ਵਿਸ਼ਵਾਸ ਰੱਖਦੇ ਹਨ। ਹੈਰਿਸ ਨੇ ਡੋਨਾਲਡ ਟਰੰਪ ਦੇ ਪਿਛਲੇ ਕਾਰਨਾਮਿਆਂ ਦਾ ਵੀ ਜ਼ਿਕਰ ਕੀਤਾ ਅਤੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਹਿੰਦਾ ਹੈ ਕਿ ਸਾਨੂੰ ਅਮਰੀਕੀ ਸੰਵਿਧਾਨ ਨੂੰ ਤੋੜਨਾ ਚਾਹੀਦਾ ਹੈ ਤਾਂ ਸਾਨੂੰ ਉਸ ਵਿਅਕਤੀ ਨੂੰ ਕਦੇ ਵੀ ਅਮਰੀਕਾ ਦਾ ਰਾਸ਼ਟਰਪਤੀ ਨਹੀਂ ਬਣਨ ਦੇਣਾ ਚਾਹੀਦਾ। ਕਮਲਾ ਹੈਰਿਸ ਦੀ ਮੁਹਿੰਮ ਵਿੱਚ ਕੁਝ ਲੋਕਾਂ ਵੱਲੋਂ ਇਜ਼ਰਾਈਲ ਵਿਰੋਧੀ ਨਾਅਰੇ ਲਾਉਣ ਦੇ ਮੁੱਦੇ ਨੂੰ ਵੀ ਇਜ਼ਰਾਈਲੀ ਮੀਡੀਆ ਨੇ ਚੁੱਕਿਆ ਹੈ। ਕੁਝ ਅਖਬਾਰ ਲਿਖਦੇ ਹਨ ਕਿ ਹੈਰਿਸ ਦੀ ਚੋਣ ਰੈਲੀ ਵਿਚ ਕੁਝ ਲੋਕਾਂ ਨੇ ਇਜ਼ਰਾਈਲ ਵਿਰੋਧੀ ਟਿੱਪਣੀਆਂ ਕੀਤੀਆਂ ਜੋ ਕਮਲਾ ਹੈਰਿਸ ਨੂੰ ਪਸੰਦ ਨਹੀਂ ਆਈਆਂ ਅਤੇ ਉਨ੍ਹਾਂ ਨੇ ਅਜਿਹੇ ਲੋਕਾਂ ਨੂੰ ਚੁੱਪ ਕਰਾਉਣ ਲਈ ਰੌਲਾ ਪਾਇਆ ਅਤੇ ਉਨ੍ਹਾਂ ਨੂੰ ਆਪਣੀ ਰੈਲੀ ਤੋਂ ਬਾਹਰ ਵੀ ਕੱਢ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News