ਪਾਕਿਸਤਾਨ ''ਚ 150 ਹਿੰਦੂ ਪਰਿਵਾਰਾਂ ਸਣੇ 7 ਨਾਬਾਲਗ ਕੁੜੀਆਂ ਦਾ ਧਰਮ ਪਰਿਵਰਤਨ

09/20/2023 3:28:21 PM

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਸਿੰਧ ਸੂਬੇ ਦੀ ਤਹਿਸੀਲ ਬਦੀਨ 'ਚ ਕੱਟੜਪੰਥੀਆਂ ਵਲੋਂ ਇਕ ਮਹੀਨੇ ਦਾ ਰਾਸ਼ਨ ਦੇਣ ਦਾ ਲਾਲਚ ਦੇ ਕੇ 150 ਹਿੰਦੂ ਪਰਿਵਾਰਾਂ ਦਾ ਧਰਮ ਪਰਿਵਰਤਨ ਕਰਵਾਇਆ ਗਿਆ। ਇਹਨਾਂ ਪਰਿਵਾਰਾਂ ਤੋਂ ਇਲਾਵਾ ਜ਼ਿਲ੍ਹਾ ਮੀਰਪੁਰ ਖ਼ਾਸ ਤੋਂ 15 ਸਾਲ ਦੀ ਰਾਣੀ, ਉਮਰਕੋਟ ਦੇ ਪਿੰਡ ਅਮਰਕੋਏ ਦੀ 12 ਸਾਲ ਦੀ ਦਾਦਲੀ ਓਦ ਨੂੰ ਵੀ ਅਗਵਾ ਕਰਨ ਤੋਂ ਬਾਅਦ ਇਸਲਾਮ ਕਬੂਲ ਕਰਵਾਇਆ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਿਛਲੇ ਹਫ਼ਤੇ  ਦੌਰਾਨ 13 ਸਾਲ ਦੀ ਨਾਬਾਲਗ ਕੁੜੀ ਕਿਨਜ਼ਾ, ਸ਼ਾਂਤੀ ਕੋਹਲੀ, ਮਰੀਅਮ ਕੋਹਲੀ, ਸਨਮ ਮੇਘਵਾਰ, ਰਾਧਿਕਾ ਮਾਰਵਾੜੀ ਅਤੇ ਏਕਤਾ ਕੁਮਾਰੀ ਨੂੰ ਅਗਵਾ ਕਰਕੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਵਾਇਆ ਗਿਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਵਿਦਿਆਰਥੀਆਂ ਦੇ ਕੈਨੇਡਾ ਜਾਣ ਦੇ ਸੁਫ਼ਨਿਆਂ 'ਤੇ ਮੰਡਰਾਉਣ ਲੱਗਾ ਖ਼ਤਰਾ

ਜਾਣਕਾਰੀ ਅਨੁਸਾਰ ਪਿਛਲੇ ਮਹੀਨੇ ਦੌਰਾਨ ਦੋ ਹਿੰਦੂਆਂ ਲਵ ਮੇਘਾਵਰ, ਅਕਬਰ ਰਾਮ ਅਤੇ 5 ਇਸਾਈਆਂ ਮਲਿਕ ਇਜਾਜ਼, ਆਕਾਸ਼ ਮਸੀਹ, ਅਹਿਸਾਨ ਬੂਟਾ ਅਤੇ ਸਲੀਮ ਮਸੀਹ ਵਿਰੁੱਧ ਕੁਫ਼ਰ ਕਾਨੂੰਨ ਅਧੀਨ ਮਾਮਲਾ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਸਾਗਰ ਕੁਮਾਰ, ਅਮਰ ਦੇਵੀ, ਆਦੇਸ਼ ਕੁਮਾਰ, ਡਾ. ਲਾਜਪਤ ਰਾਏ, ਅਵਿਨਾਸ਼ ਕੁਮਾਰ ਸਮੇਤ 13 ਹਿੰਦੂਆਂ ਨੂੰ ਫਿਰੌਤੀ ਲਈ ਅਗਵਾ ਕੀਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News