ਕਰਜ਼ੇ ''ਚ ਡੁੱਬਾ ਪਾਕਿਸਤਾਨ, ਕਾਰੋਬਾਰੀ ਨੇ ਬੇਟੀ ਨੂੰ ਵਿਆਹ ''ਚ ਸੋਨੇ ਦੀਆਂ ਇੱਟਾਂ ਨਾਲ ਤੋਲਿਆ

02/25/2023 3:49:35 AM

ਇੰਟਰਨੈਸ਼ਨਲ ਡੈਸਕ : ਇਕ ਪਾਸੇ ਜਿੱਥੇ ਪਾਕਿਸਤਾਨ ਦੀ ਆਰਥਿਕ ਹਾਲਤ ਬੇਹੱਦ ਪਤਲੀ ਹੋ ਚੁੱਕੀ ਹੈ ਅਤੇ ਚੀਨ ਨੇ ਉਸ ਨੂੰ 70 ਕਰੋੜ ਡਾਲਰ ਦਾ ਕਰਜ਼ਾ ਵੀ ਦਿੱਤਾ ਹੋਇਆ ਹੈ, ਉਥੇ ਹੀ ਦੂਜੇ ਪਾਸੇ ਪਾਕਿਸਤਾਨ ਦੇ ਇਕ ਕਾਰੋਬਾਰੀ ਵੱਲੋਂ ਆਪਣੀ ਬੇਟੀ ਦੇ ਵਿਆਹ 'ਚ ਉਸ ਨੂੰ ਸੋਨੇ ਦੀਆਂ ਇੱਟਾਂ ਨਾਲ ਤੋਲਿਆ ਗਿਆ ਹੈ, ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ 'ਤੇ ਜਾਨਲੇਵਾ ਹਮਲਾ, ਹਮਲਾਵਰਾਂ ਨੇ ਕੀਤੀ ਤਾਬੜਤੋੜ ਫਾਇਰਿੰਗ

ਮੀਡੀਆ 'ਚ ਆਈਆਂ ਰਿਪੋਰਟਾਂ ਮੁਤਾਬਕ ਸੰਯੁਕਤ ਅਰਬ ਅਮੀਰਾਤ ਦੁਬਈ ਵਿੱਚ ਇਕ ਵਿਆਹ 'ਚ ਦੁਲਹਨ ਨੂੰ ਸੋਨੇ ਨਾਲ ਤੋਲਣ ਦੀ ਰਸਮ ਕੀਤੀ ਗਈ ਹੈ। ਜਿੱਥੇ ਇਕ ਪਾਕਿਸਤਾਨੀ ਬਿਜ਼ਨੈੱਸਮੈਨ ਨੇ ਆਪਣੀ ਬੇਟੀ ਦੇ ਵਿਆਹ ਵਿੱਚ ਉਸ ਦੇ ਭਾਰ ਦੇ ਬਰਾਬਰ ਸੋਨਾ ਦਿੱਤਾ ਹੈ। ਹਾਲਾਂਕਿ ਇਸ ਪਾਕਿਸਤਾਨੀ ਕਾਰੋਬਾਰੀ ਦੀ ਪਛਾਣ ਨਹੀਂ ਹੋ ਸਕੀ ਜਾਂ ਇਹ ਖੁਲਾਸਾ ਨਹੀਂ ਹੋਇਆ ਕਿ ਵਿਆਹ ਕਦੋਂ ਹੋਇਆ।

ਇਹ ਵੀ ਪੜ੍ਹੋ : ਚੀਨ ਨੇ ਪਾਕਿਸਤਾਨ ਨੂੰ ਕਿਉਂ ਦਿੱਤਾ 70 ਕਰੋੜ ਡਾਲਰ ਦਾ ਕਰਜ਼ਾ? ਜਾਣੋ ਵਜ੍ਹਾ

ਰਿਪੋਰਟਾਂ ਮੁਤਾਬਕ ਲਾੜੀ ਦਾ ਭਾਰ 69-70 ਕਿਲੋ ਦੇ ਕਰੀਬ ਸੀ। ਉਸ ਦੇ ਪਿਤਾ ਨੇ ਉਸ ਦੇ ਵਜ਼ਨ ਦੇ ਬਰਾਬਰ ਸੋਨੇ ਦੀਆਂ ਇੱਟਾਂ ਦਾਜ ਵਿੱਚ ਦਿੱਤੀਆਂ ਹਨ। ਹਾਲਾਂਕਿ ਕਈਆਂ ਨੇ ਇਸ ਦੀ ਆਲੋਚਨਾ ਵੀ ਕੀਤੀ ਹੈ ਕਿਉਂਕਿ ਇਸ ਸਮੇਂ ਪਾਕਿਸਤਾਨ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਤੇ ਕਰਜ਼ੇ ਵਿੱਚ ਡੁੱਬਿਆ ਹੋਇਆ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੇ 2 ਭਰਾ 20 ਸਾਲਾਂ ਤੋਂ ਕਿਉਂ ਸਨ ਅਮਰੀਕਾ ਦੀ ਜੇਲ੍ਹ 'ਚ ਕੈਦ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News