ਨਿਊਜ਼ੀਲੈਂਡ ’ਚ 3 ਨਕਾਬਪੋਸ਼ ਲੁਟੇਰਿਆਂ ਨੇ ਭਾਰਤਵੰਸ਼ੀ ਦੇ ਸਟੋਰ ਤੋਂ ਲੁੱਟੀਆਂਂ ਈ-ਸਿਗਰਟਾਂ

Wednesday, Jun 21, 2023 - 02:16 PM (IST)

ਨਿਊਜ਼ੀਲੈਂਡ ’ਚ 3 ਨਕਾਬਪੋਸ਼ ਲੁਟੇਰਿਆਂ ਨੇ ਭਾਰਤਵੰਸ਼ੀ ਦੇ ਸਟੋਰ ਤੋਂ ਲੁੱਟੀਆਂਂ ਈ-ਸਿਗਰਟਾਂ

ਵੇਲਿੰਗਟਨ (ਅਨਸ)– ਨਿਊਜ਼ੀਲੈਂਡ ਵਿਚ ਇਕ ਭਾਰਤਵੰਸ਼ੀ ਦੇ ਸਟੋਰ ਵਿਚ 3 ਨਕਾਬਪੋਸ਼ ਲੁਟੇਰਿਆਂਂ ਨੇ ਗੱਡੀ ਮਾਰ ਕੇ 8000 ਨਿਊਜ਼ੀਲੈਂਡੀ ਡਾਲਰ ਲੁੱਟ ਲਏ। ਸੀ.ਸੀ.ਟੀ.ਵੀ. ਫੁਟੇਜ ਵਿਚ 3 ਨਕਾਬਪੋਸ਼ ਲੁਟੇਰੇ ਇਕ ਕਾਰ ਵਿਚ ਸਟੋਰ ਦੇ ਨੇੜੇ ਆਉਂਦੇ ਅਤੇ ਦੁਕਾਨ ਨੂੰ 2 ਵਾਰ ਟੱਕਰ ਮਾਰਦੇ ਦਿਖਾਈ ਦੇ ਰਹੇ ਹਨ। ਟੱਕਰ ਕਾਰਨ ਕਾਰ ਵਿਚੋਂ ਧੂੰਅਾਂ ਨਿਕਲਣ ਲੱਗਾ। ਫੁਟੇਜ ਵਿਚ ਤਿੰਨੋਂ ਲੁਟੇਰੇ ਉਪਰ ਦੀ ਸ਼ੈਲਫ ਤੋਂ ਕਈ ਉਤਪਾਦ ਉਠਾਉਂਦੇ ਦਿਖਾਈ ਦੇ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-'ਸਬਮਰਸੀਬਲ' ਖੋਜ ਮੁਹਿੰਮ: ਕੈਨੇਡੀਅਨ ਜਹਾਜ਼ ਨੇ ਪਾਣੀ ਅੰਦਰ ਟਾਈਟੈਨਿਕ ਮਲਬੇ ਨੇੜੇ ਸੁਣਂੀ ਆਵਾਜ਼

‘ਬੂਮ ਵੇਪ ਸ਼ਾਪ’ ਦੇ ਮਾਲਕ ਪਾਵਿਕ ਪਟੇਲ ਨੇ ਦੱਸਿਆ ਕਿ ਲੁਟੇਰਿਆਂ ਨੇ ਸਭ ਤੋਂ ਮਹਿੰਗੇ ਡਿਸਪੋਜੇਬਲ ਵੇਪਸ (ਈ-ਸਿਗਰਟ) ਬ੍ਰਾਂਡ ’ਤੇ ਹੱਥ ਸਾਫ ਕੀਤਾ। ਇਸ ਤੋਂ ਇਲਾਵਾ ਦੁਕਾਨ ਦੇ ਤੋੜੇ ਗਏ ਐਲੁਮੀਨੀਅਮ ਦੇ ਦਰਵਾਜ਼ੇ ਦੀ ਕੀਮਤ 3000 ਨਿਊਜ਼ੀਲੈਂਡੀ ਡਾਲਰ ਹੈ। ਉਨ੍ਹਾਂ ਕਿਹਾ ਕਿ ਚੋਰੀ ਕਾਰਨ ਉਨ੍ਹਾਂ ਨੂੰ ਅਾਪਣੀ ਦੁਕਾਨ ਅਸਥਾਈ ਤੌਰ ’ਤੇ ਬੰਦ ਕਰਨ ਲਈ ਮਜਬੂਰ ਹੋਣਾ ਪਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News