ਓਰਲ ਸੈਕਸ ਨਾਲ ਮਰਦਾਂ 'ਚ ਵਧਦੈ ਕੈਂਸਰ ਦਾ ਖ਼ਤਰਾ

Sunday, Oct 22, 2017 - 11:43 PM (IST)

ਓਰਲ ਸੈਕਸ ਨਾਲ ਮਰਦਾਂ 'ਚ ਵਧਦੈ ਕੈਂਸਰ ਦਾ ਖ਼ਤਰਾ

ਨਿਊਯਾਰਕ (ਭਾਸ਼ਾ)- ਸਿਗਰੇਟ ਪੀਣ ਅਤੇ ਕਈ ਸਾਥੀਆਂ ਨਾਲ ਓਰਲ ਸੈਕਸ ਕਰਨ ਵਾਲੇ ਮਰਦਾਂ 'ਚ ਸਿਰ ਅਤੇ ਗਲੇ 'ਚ ਹੋਣ ਵਾਲੇ ਇਕ ਤਰ੍ਹਾਂ ਦੇ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ। ਇਕ ਖੋਜ 'ਚ ਇਹ ਚਿਤਾਵਨੀ ਦਿੱਤੀ ਗਈ ਹੈ। 
ਅਮਰੀਕਾ ਦੀ ਜੌਹਨਸ ਹਾਪਕਿਨਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਾਇਆ ਕਿ ਹਿਊਮਨ ਪੈਪੀਲੋਮਾ ਵਿਸ਼ਾਣੂ (ਐੱਚ. ਪੀ. ਵੀ.) ਦੇ ਸੰਪਰਕ 'ਚ ਆਉਣ ਨਾਲ ਹੋਣ ਵਾਲੇ ਕੈਂਸਰ ਨੂੰ ਐੱਚ. ਪੀ. ਵੀ. ਸਬੰਧਤ ਆਵਾਜ਼ ਕੋਸ਼ਿਕਾ ਦਾ ਕੈਂਸਰ ਕਿਹਾ ਜਾਂਦਾ ਹੈ। ਏਨਲਸ ਆਫ ਅੰਕਾਲੋਜੀ ਪੱਤ੍ਰਿਕਾ 'ਚ ਪ੍ਰਕਾਸ਼ਿਤ ਇਸ ਖੋਜ 'ਚ ਸਾਹਮਣੇ ਆਇਆ ਹੈ ਕਿ ਸਿਰਫ 0.7 ਫ਼ੀਸਦੀ ਮਰਦਾਂ ਨੂੰ ਹੀ ਉਨ੍ਹਾਂ ਦੇ  ਜੀਵਨਕਾਲ 'ਚ ਆਵਾਜ਼ ਕੋਸ਼ਿਕਾ ਦੇ ਇਸ ਕੈਂਸਰ ਦਾ ਸਾਹਮਣਾ ਕਰਨਾ ਪੈਂਦਾ ਹੈ। 
ਖੋਜਕਰਤਾਵਾਂ ਨੇ ਦੱਸਿਆ ਕਿ ਇਹ ਖ਼ਤਰਾ ਔਰਤਾਂ, ਸਿਗਰਟਨੋਸ਼ੀ ਨਾ ਕਰਨ ਵਾਲੇ ਲੋਕਾਂ ਅਤੇ ਉਨ੍ਹਾਂ ਲੋਕਾਂ 'ਚ ਬਹੁਤ ਘੱਟ ਹੁੰਦਾ ਹੈ ਜਿਨ੍ਹਾਂ ਨੇ ਆਪਣੇ ਜੀਵਨਕਾਲ 'ਚ 5 ਤੋਂ ਘੱਟ ਸਾਥੀਆਂ ਨਾਲ ਓਰਲ ਸੈਕਸ ਕੀਤਾ ਹੋਵੇ। ਐੱਚ. ਪੀ. ਵੀ. ਦੀਆਂ 100 ਤੋਂ ਵੀ ਜ਼ਿਆਦਾ ਕਿਸਮਾਂ ਹਨ ਪਰ ਬਹੁਤ ਘੱਟ ਐੱਚ. ਪੀ. ਵੀ. ਦੇ ਕਾਰਨ ਕੈਂਸਰ ਹੁੰਦਾ ਹੈ। ਜ਼ਿਆਦਾਤਰ ਸਰਵਾਈਕਲ ਕੈਂਸਰ ਦੇ ਪਿੱਛੇ ਐੱਚ. ਪੀ. ਵੀ. 16 ਅਤੇ 18 ਤੋਂ ਹੋਣ ਵਾਲੀ ਇਨਫੈਕਸ਼ਨ ਜ਼ਿੰਮੇਵਾਰ ਹੁੰਦੀ ਹੈ ਅਤੇ ਐੱਚ. ਪੀ. ਵੀ. 16 ਨੂੰ ਆਵਾਜ਼ ਕੋਸ਼ਿਕਾ ਦੇ ਜ਼ਿਆਦਾਤਰ ਕੈਂਸਰਾਂ ਲਈ ਵੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ।


Related News