ਲਾਸੀਓ ਸੂਬੇ ''ਚ ਲੱਗੀਆਂਂ ਤੀਆਂ, ਮੇਲੇ ਮੌਕੇ ਪੰਜਾਬਣਾਂ ਨੇ ਨੱਚਣ ਲਾ ''ਤੀਆਂ ਗੋਰੀਆਂ
Tuesday, Jul 16, 2024 - 07:09 PM (IST)
ਰੋਮ(ਕੈਂਥ) ਪੰਜਾਬ ਦੀਆਂ ਮੁਟਿਆਰਾਂ ਦੇ ਖੂਬਸੂਰਤ ਤਿਉਹਾਰ ਤੀਆਂ ਦੇ ਰੰਗ ਇਟਲੀ ਦੇ ਸ਼ਹਿਰ ਲਾਤੀਨਾ ਵਿਖੇ ਦੇਖਣ ਨੂੰ ਮਿਲੇ ਜਿਸ ਵਿੱਚ ਪੰਜਾਬੀ ਮੁਟਿਆਰਾਂ ਨੇ ਖੂਬ ਰੌਣਕਾਂ ਲਾਈਆਂ।ਲਾਤੀਨਾ ਸ਼ਹਿਰ ਦੇ ਪ੍ਰਸਿੱਧ ਰੈਸਟੋਰੈਂਟ ਇਲ ਰੇ ਕਬਾਬ ਪੀਸਰੀਆ ਲਾਤੀਨਾ ਅਤੇ ਕੋਲੇਟੀਵੋ ਸਪੋਂਟੇਨੇਓ ਡੋਨੇ,ਲਾਤੀਨਾ ਨੇ ਪੋਆਲਾ ਅਮੋਰੇਲੀ ਅਤੇ ਜਸਵਿੰਦਰ ਕੌਰ ਸੰਧੂ ਦੇ ਸਹਿਯੋਗ ਨਾਲ ਓਪਨ ਹੱਬ ਲਾਤੀਨਾ ਵਿਖੇ ਸਮੂਹਿਕ ਤੌਰ 'ਤੇ ਤੀਆਂ ਦਾ ਮੇਲਾ 2024 ਮਨਾਇਆ ਗਿਆ। ਪੰਜਾਬੀ ਮੁਟਿਆਰਾਂ ਦੇ ਨਾਲ ਇਟਾਲੀਅਨ ਮੁਟਿਆਰਾਂ ਨੇ ਵੀ ਗਿੱਧਾ, ਭੰਗੜਾ, ਬੋਲੀਆਂ ਪੇਸ਼ ਕਰਕੇ ਪੰਜਾਬੀ ਸੱਭਿਆਚਾਰ ਦੇ ਰੰਗਾਂ ਨੂੰ ਮਾਣਿਆ।
ਇਟਾਲੀਅਨ ਮੁਟਿਆਰਾਂ ਨੇ ਕਿਹਾ ਕਿ ਉਹ ਭਾਰਤੀ ਖਾਸ ਕਰਕੇ ਪੰਜਾਬ ਦੇ ਤਿਉਹਾਰਾਂ ਨੂੰ ਦੇਖਣ ਲਈ ਬਹੁਤ ਉਤਸੁਕ ਸਨ।ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਮਨਾ ਕੇ ਉਨ੍ਹਾਂ ਨੂੰ ਬਹੁਤ ਅਨੰਦ ਆਇਆ ਹੈ। ਇਸ ਮੌਕੇ 'ਤੇ ਕਾਤੀਆ (ਸਿੰਦਾਕਾਟੋ) ਨੇ 'ਇਟਾਲੀਅਨ ਸੋਹਣੀ ਮੁਟਿਆਰ' ਦਾ ਖਿਤਾਬ ਜਿੱਤਿਆ ਅਤੇ ਸਿਮਰਨ ਨੇ 'ਇੰਡੀਅਨ ਸੋਹਣੀ ਮੁਟਿਆਰ' ਦਾ ਖਿਤਾਬ ਜਿੱਤਿਆ, ਜਿਸ ਨੂੰ ਇਲ ਰੇ ਕਬਾਬ ਪੀਸਰੀਆ ਦੇ ਮਾਲਕ ਲਖਬੀਰ ਸਿੰਘ ਸੰਧੂ ਨੇ ਸਪਾਂਸਰ ਕੀਤਾ।
ਇਟਾਲੀਅਨ ਲੋਕਾਂ ਨੇ ਇਸ ਮੌਕੇ ਭਾਰਤੀ ਭੋਜਨ ਦਾ ਪੂਰਾ ਲੁਤਫ ਲਿਆ ਅਤੇ ਪੰਜਾਬੀ ਸੱਭਿਆਚਾਰ ਵਿੱਚ ਲੁੱਕੀ ਆਪਸੀ ਪਿਆਰ ਦੀ ਰੱਜਵਾਂ ਤਾਰੀਫ਼ ਕੀਤੀ।