ਇਟਲੀ ''ਚ ਹੁਸ਼ਿਆਰਪੁਰ ਦੇ ਤਸ਼ਕੀਰਤ ਸਿੰਘ ਨੇ ਵਿੱਦਿਅਕ ਖੇਤਰ ''ਚ ਮਾਰੀਆਂ ਮੱਲਾਂ

Tuesday, Sep 03, 2024 - 03:14 PM (IST)

ਰੋਮ (ਕੈਂਥ)- 'ਵਿੱਦਿਆ' ਨੂੰ ਇਨਸਾਨ ਦੀ ਤੀਜੀ ਅੱਖ ਕਿਹਾ ਜਾਂਦਾ ਹੈ ਜਿਸ ਦੇ ਰਾਹੀਂ ਇਨਸਾਨ ਦੁਨੀਆ ਦੇ ਹਰ ਉਸ ਮੁਕਾਮ ਨੂੰ ਪਾ ਲੈਂਦਾ ਹੈ ਜਿਹੜਾ ਉਸ ਦੀ ਕਾਮਯਾਬੀ ਲਈ ਮੀਲ ਪੱਥਰ ਸਾਬਿਤ ਹੁੰਦਾ ਹੈ। ਅਜਿਹਾ ਹੀ ਪਿਛਲੇ ਕੁਝ ਸਾਲਾਂ ਤੋਂ ਇਟਲੀ ਦੇ ਵਿੱਦਿਅਕ ਖੇਤਰਾਂ ਵਿੱਚ 100/100 ਨੰਬਰ ਲੈ ਭਾਰਤੀ ਬੱਚਿਆਂ ਵੱਲੋਂ ਮਚਾਈ ਜਾ ਰਹੀ ਧੂਮ ਨਾਲ ਹੋ ਰਿਹਾ ਹੈ ਜਿਸ ਦੀ ਬਦੌਲਤ ਭਾਰਤੀ ਭਾਈਚਾਰੇ ਦੇ ਨਾਲ ਭਾਰਤ ਦੇਸ਼ ਦਾ ਰੁਤਬਾ ਇਟਲੀ ਵਿੱਚ ਹੋਰ ਉੱਚਾ ਹੋਇਆ ਹੈ।ਇਟਲੀ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਬੱਚੇ ਆਏ ਦਿਨ ਵਿੱਦਿਆਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰਕੇ ਅਪਣੇ ਪਰਿਵਾਰਾਂ ਤੇ ਭਾਰਤ ਦੇਸ਼ ਦਾ ਨਾਮ ਉੱਚਾ ਕਰ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਦੇ ਵਿੱਦਿਆ ਦੇ ਮਾਮਲੇ ਵਿੱਚ ਪ੍ਰਸਿੱਧ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੂਰੇ ਜੱਟਾਂ ਨਾਲ ਸਬੰਧਿਤ ਦਾਦਾ ਸਵ: ਜਗਤਾਰ ਸਿੰਘ ਦੇ ਪੋਤੇ ਤੇ ਪਿਤਾ ਨਵਦੀਪ ਸਿੰਘ ਦੇ ਹੋਣ ਹਾਰ ਸਪੁੱਤਰ ਤਸ਼ਕੀਰਤ ਸਿੰਘ (14) ਨੇ ਦੇਸ਼ ਅਤੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਤਸ਼ਕੀਰਤ ਸਿੰਘ ਨੇ ਅੱਠਵੀਂ ਕਲਾਸ (ਤੈਰਸਾ ਮੈਦੀਆਂ) ਵਿੱਚ ਫਾਰਾਨੌਵਾ ਰੇਜੇ (ਨੌਵਾਰਾ) ਇਲਾਕੇ ਦੇ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਵਿੱਚੋ ਟੌਪ ਕੀਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਭਾਰਤੀ ਵਿਦਿਆਰਥੀਆਂ ਨੂੰ ਝਟਕਾ;  ਹਫਤੇ 'ਚ ਸਿਰਫ 24 ਘੰਟੇ ਕੰਮ ਕਰਨ ਦੇ ਯੋਗ

ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਮੈਨੂੰ ਅਪਣੇ ਪੁੱਤਰ 'ਤੇ ਮਾਣ ਹੈ ਕਿ ਵਿਦੇਸ਼ੀ ਧਰਤੀ 'ਤੇ ਉਨ੍ਹਾਂ ਦੀ ਭਾਸ਼ਾ ਵਿੱਚ ਇਟਾਲੀਅਨ ਮੂਲ ਦੇ ਬੱਚਿਆਂ ਨੂੰ ਪਛਾੜ ਕੇ ਇਲਾਕੇ ਦੇ ਸਕੂਲਾਂ ਵਿਚੋਂ ਅੱਵਲ ਰਹਿਣਾ ਸਾਡੇ ਪਰਿਵਾਰ ਲਈ ਕੋਈ ਛੋਟੀ ਗੱਲ ਨਹੀ ਹੈ । ਕਿਉਂਕਿ ਸਿੱਖਿਆ ਵਿਭਾਗ ਵ੍ਰਲੋਂ ਵਿਸ਼ੇਸ ਤੌਰ 'ਤੇ ਪ੍ਰੋਗਰਾਮ ਕਰਵਾ ਕੇ ਸਕਾਲਰਸ਼ਿਪ ਤੇ ਸਰਟੀਫਿਕੇਟ ਦੇ ਨਿਵਾਜਿਆ ਗਿਆ। ਇਸ ਮੌਕੇ ਤਸ਼ਕੀਰਤ ਸਿੰਘ ਨਾਲ ਇੱਕ ਇਟਾਲੀਅਨ ਲੜਕੀ ਨੇ ਵੀ ਤਸ਼ਕੀਰਤ ਸਿੰਘ ਦੇ ਬਰਾਬਰ ਦਰਜ਼ਾ ਹਾਸ਼ਲ ਕੀਤਾ।ਪਿਤਾ ਨਵਦੀਪ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਜੇਕਰ ਭਵਿੱਖ ਵਿੱਚ ਜੇਕਰ ਤਸ਼ਕੀਰਤ ਸਿੰਘ ਇਸੇ ਤਰ੍ਹਾਂ ਵਿੱਦਿਆ ਖੇਤਰ ਵਿੱਚ ਅੱਵਲ ਆਉਦਾ ਰਿਹਾ ਤਾਂ ਤਸ਼ਕੀਰਤ ਦਾ ਹਮੇਸ਼ਾ ਹੀ ਸਾਥ ਦਿੰਦੇ ਰਹਾਂਗੇ। ਦੱਸਣਯੋਗ ਹੈ ਕਿ ਤਸ਼ਕੀਰਤ ਆਪਣੇ ਮਾਤਾ-ਪਿਤਾ ਨਾਲ ਇਟਲੀ ਦੇ ਜ਼ਿਲ੍ਹਾ ਨੌਵਾਰਾ ਦੇ ਬੌਰੀਓਨਾ ਵਿਖੇ ਰਹਿ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News