ਜਰਮਨ ''ਚ ਲੋਕ ਪਾਲਤੂ ਕੁੱਤੇ, ਬਿੱਲੀ ''ਤੇ ਹੀ ਖਰਚ ਕਰਦੇ ਦਿੰਦੇ ਹਨ ਅਰਬਾਂ ਯੂਰੋ

04/19/2020 1:06:59 AM

ਬਰਲਿਨ (ਏਜੰਸੀ)- ਟ੍ਰੇਡ ਐਸੋਸੀਏਸ਼ਨ ਦੇ ਅੰਕੜੇ ਦੱਸਦੇ ਹਨ ਕਿ ਜਰਮਨ ਵਿਚ ਲੋਕਾਂ ਨੇ ਸਿਰਫ ਇਕ ਸਾਲ 2019 ਵਿਚ ਪਾਲਤੂ, ਜਾਨਵਰਾਂ 'ਤੇ 5 ਅਰਬ ਯੂਰੋ ਖਰਚ ਕਰ ਦਿੱਤੇ। ਲੋਕ ਨਾ ਸਿਰਫ ਉਨ੍ਹਾਂ ਦੇ ਖਾਨਪੀਣ ਦੇ ਸਾਮਾਨ ਸਗੋਂ ਇਨ੍ਹਾਂ ਦੇ ਖਾਸ ਖਿਡੌਣੇ, ਕੱਪੜਿਆਂ ਅਤੇ ਦੂਜੇ ਐਕਸੇਸਰੀਜ਼ ਅਤੇ ਗਰੂਮਿੰਗ 'ਤੇ ਵੀ ਪੈਸੇ ਖਰਚ ਕਰਦੇ ਹਨ। ਜਰਮਨੀ ਦੀ ਰੀਟੇਲ ਪੈਟ ਸ਼ੌਪ ਵਿਚ 4325 ਅਰਬ ਯੂਰੋ ਦੀ ਵਿਕਰੀ ਹੋਈ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 2.4 ਫੀਸਦੀ ਜ਼ਿਆਦਾ ਸੀ। ਪਾਲਤੂ ਜਾਨਵਰਾਂ ਲਈ ਆਨਲਾਈਨ ਚੀਜਾਂ ਜ਼ਿਆਦਾ ਮੰਗਵਾਈਆਂ ਜਾ ਰਹੀਆਂ ਹਨ। ਇਕ ਸਾਲ ਵਿਚ ਤਕਰੀਬਨ 70.5 ਕਰੋੜ ਯੂਰੋ ਦੀ ਖਰੀਦਦਾਰੀ ਕੀਤੀ ਗਈ। ਜਰਮਨ ਲੋਕਾਂ ਨੇ ਆਪਣੇ ਪਾਲਤੂ ਜਾਨਵਰਾਂ ਤੋਂ ਇਲਾਵਾ ਜੰਗਲੀ ਪੰਛੀਆਂ ਨੂੰ ਖਵਾਉਣ ਲਈ ਵੀ ਤਕਰੀਬਨ 12.5 ਕਰੋੜ ਯੂਰੋ ਦਾ ਦਾਣਾ ਆਨਲਾਈਨ ਖਰੀਦਿਆ, ਇਹ ਉਹ ਪੰਛੀ ਹਨ, ਜੋ ਸ਼ਹਿਰਾਂ ਦੇ ਭੀੜ-ਭਾੜ ਵਾਲੇ ਚੌਰਾਹਿਆਂ 'ਤੇ ਜਾਂ ਜੰਗਲਾਂ ਵਿਚ ਉਂਝ ਹੀ ਭਟਕਦੇ ਮਿਲ ਜਾਂਦੇ ਹਨ।

ਬਿੱਲੀ ਦੇ ਖਾਣ 'ਤੇ ਲੋਕਾਂ ਨੇ ਸਭ ਤੋਂ ਜ਼ਿਆਦਾ ਖਰਚ ਕੀਤਾ। ਇਸ 'ਤੇ 1.6 ਅਰਬ ਯੂਰੋ ਖਰਚ ਹੋਏ। ਦੇਸ਼ ਵਿਚ ਸਭ ਤੋਂ ਪਸੰਦੀਦਾ ਪਾਲਤੂ ਜਾਨਵਰ ਬਿੱਲੀ ਹੀ ਹੈ ਅਤੇ 1.47 ਕਰੋੜ ਬਿੱਲੀਆਂ ਲੋਕਾਂ ਦੇ ਘਰਾਂ ਵਿਚ ਉਨ੍ਹਾਂ ਦੇ ਨਾਲ ਰਹਿੰਦੀਆਂ ਹਨ। ਚੰਗੀ ਗੱਲ ਇਹ ਹੈ ਕਿ ਬਿੱਲੀ ਨੂੰ ਪਾਲਣ 'ਤੇ ਮਾਲਕ ਨੂੰ ਵਧੇਰੇ ਟੈਕਸ ਨਹੀਂ ਭਰਨਾ ਪੈਂਦਾ। ਕੁੱਤੇ ਦੇ ਖਾਣ 'ਤੇ ਜਰਮਨੀ ਵਿਚ ਇਕ ਸਾਲ ਵਿਚ ਤਕਰੀਬਨ 1.5 ਅਰਬ ਯੂਰੋ ਖਰਚ ਹੋਏ।

ਰੀਟੇਲ ਸ਼ਾਪ ਤੋਂ ਕੁੱਤਿਆਂ ਦੀਆਂ ਚੀਜਾਂ ਦੀ ਖਰੀਦਦਾਰੀ ਵਿਚ ਕਾਫੀ ਵਾਧਾ ਦਰਜ ਹੋਇਆ। ਦੇਸ਼ ਵਿਚ ਇਕ ਕਰੋੜ ਤੋਂ ਵਧੇਰੇ ਪਾਲਤੂ ਕੁੱਤੇ ਹਨ ਅਤੇ ਕਿਉਂਕਿ ਮਾਲਕ ਨੂੰ ਇਨ੍ਹਾਂ 'ਤੇ ਟੈਕਸ ਭਰਨਾ ਪੈਂਦਾ ਹੈ, ਇਸ ਲਈ ਇਕ-ਇਕ ਦੀ ਗਿਣਤੀ ਹੁੰਦੀ ਹੈ। ਕੁੱਤੇ, ਬਿੱਲੀਆਂ ਤੋਂ ਇਲਾਵਾ ਵੀ ਲੋਕਾਂ ਨੇ ਤਕਰੀਬਨ 52 ਲੱਖ ਦੂਜੇ ਛੋਟੇ ਜੀਵ ਪਾਲੇ ਹਨ। ਜੇਕਰ ਚਿੜੀ, ਮੱਛੀ ਅਤੇ ਸ਼ੀਸ਼ੇ ਵਿਚ ਰੱਖੇ ਜਾਣ ਵਾਲੇ ਦੂਜੇ ਛੋਟੇ ਜਾਨਵਰਾਂ ਨੂੰ ਜੋੜ ਲਈੇਏ ਤਾਂ ਜਰਮਨੀ ਦੇ ਤਕਰੀਬਨ 45 ਫੀਸਦੀ ਘਰਾਂ ਵਿਚ ਕੋਈ ਨਾ ਕੋਈ ਪਾਲਤੂ ਜੀਵ ਹੈ।


Sunny Mehra

Content Editor

Related News