ਫਰਾਂਸ ਵਿਚ ਬੱਚਿਆਂ ਨੂੰ ਸਿਰਫ ਕੋਕਾ-ਕੋਲਾ ਪਿਆਉਣ ਵਾਲੇ ਪਿਤਾ ਨੂੰ ਜੇਲ
Thursday, Oct 25, 2018 - 03:14 PM (IST)

ਲਿਮੋਜ਼ (ਫਰਾਂਸ) (ਏ.ਐਫ.ਪੀ.)- ਫਰਾਂਸ ਵਿਚ ਤਿੰਨ ਅਤੇ ਚਾਰ ਸਾਲ ਦੇ ਦੋ ਬੱਚਿਆਂ ਦੇ ਪਿਤਾ ਨੂੰ ਇਸ ਲਈ ਜੇਲ ਦੀ ਸਜ਼ਾ ਸੁਣਾਈ ਗਈ ਕਿਉਂਕਿ ਉਹ ਬੱਚਿਆਂ ਨੂੰ ਸਿਰਫ ਕੋਕਾ-ਕੋਲਾ ਪਿਆਉਂਦਾ ਸੀ। ਫਰੈਂਚ ਵਿਕਟਿਮਸ 87 ਨਾਮਕ ਸੰਗਠਨ ਦੀ ਪ੍ਰਤੀਨਿਧੀ ਅਤੇ ਬੱਚਿਆਂ ਵਲੋਂ ਪੱਖ ਰੱਖ ਰਹੀ ਵਕੀਲ ਕੈਰੋਲ ਪਾਪੋਨ ਨੇ ਕਿਹਾ ਕਿ ਪਿਤਾ ਪੜ੍ਹ-ਲਿਖ ਨਹੀਂ ਸਕਦਾ ਅਤੇ ਨਾ ਹੀ ਗਿਣ ਸਕਦਾ ਹੈ। ਉਹ ਹਾਲਤ ਦੀ ਗੰਭੀਰਤਾ ਵੀ ਨਹੀਂ ਸਮਝ ਪਾ ਰਿਹਾ ਅਤੇ ਕਲਿਆਣ ਰਾਸ਼ੀ ਦੇ ਰੂਪ ਵਿਚ ਮਿਲੀ ਪੂਰੀ ਕਮਾਈ ਅਲਕੋਹਲ 'ਤੇ ਖਰਚ ਕਰ ਚੁੱਕਾ ਹੈ। ਪਰਿਵਾਰ ਨੂੰ ਕਲਿਆਣ ਰਾਸ਼ੀ ਦੇਣ ਦੇ ਕੁਝ ਦਿਨ ਅੰਦਰ ਪਰਿਵਾਰ ਕੋਲ ਖਾਣ-ਪੀਣ ਲਈ ਕੁਝ ਨਹੀਂ ਬੱਚਦਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਆੰ ਕੋਲ ਸਿਰਫ ਪੀਣ ਲਈ ਕੋਕਾ-ਕੋਲਾ ਸੀ। ਪਤਨੀ ਅਤੇ ਬੱਚਿਆਂ ਨਾਲ ਕੁੱਟਮਾਰ ਕਰਨ ਵਾਲੇ ਪਿਤਾ ਨੂੰ ਲਿਮੋਜ਼ ਵਿਚ ਬੁੱਧਵਾਰ ਨੂੰ ਤਿੰਨ ਮਹੀਨੇ ਲਈ ਜੇਲ ਭੇਜ ਦਿੱਤਾ ਗਿਆ।