ਚੀਨ ’ਚ 14 ਫੀਸਦੀ ਠੀਕ ਹੋਏ ਲੋਕ ਫਿਰ ਕੋਰੋਨਾ ਪਾਜ਼ੇਟਿਵ

Friday, Mar 27, 2020 - 02:22 AM (IST)

ਚੀਨ ’ਚ 14 ਫੀਸਦੀ ਠੀਕ ਹੋਏ ਲੋਕ ਫਿਰ ਕੋਰੋਨਾ ਪਾਜ਼ੇਟਿਵ

ਪੇਈਚਿੰਗ– ਚੀਨ ਵਿਚ ਪੂਰੀ ਤਰ੍ਹਾਂ ਨਾਲ ਠੀਕ ਹੋਏ 14 ਫੀਸਦੀ ਲੋਕ ਫਿਰ ਤੋਂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਗੱਲ ਇਕ ਨਵੀਂ ਖੋਜ ਵਿਚ ਸਾਹਮਣੇ ਆਈ ਹੈ। ਇਸ ਖੁਲਾਸੇ ਨਾਲ ਚੀਨ ਵਿਚ ਹੜਕੰਪ ਮਚ ਗਿਆ ਹੈ। ਕੋਵਿਡ-19 ਵਾਇਰਸ ਦੇ 3 ਤੋਂ 10 ਫੀਸਦੀ ਲੋਕਾਂ ਦਾ ਟੈਸਟ ਕੀਤਾ ਗਿਆ, ਜਿਸ ਵਿਚ ਇਹ ਨਤੀਜੇ ਨਿਕਲ ਕੇ ਸਾਹਮਣੇ ਆਏ। ਵੁਹਾਨ ਦੇ ਟੋਂਗਜੀ ਹਸਪਤਾਲ ਦੇ ਪ੍ਰਧਾਨ ਵਾਂਗਵੇਈ ਦੇ ਅਨੁਸਾਰ ਇਹ ਪਾਜ਼ੇਟਿਵ ਮਰੀਜ਼ ਦੂਜਿਆਂ ਨੂੰ ਇਨਫੈਕਟਿਡ ਕਰਨ ਵਿਚ ਸਮਰੱਥ ਹਨ ਜਾਂ ਨਹੀਂ, ਇਸ ਦੇ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ।

 


author

Gurdeep Singh

Content Editor

Related News