ਕੈਨੇਡਾ ''ਚ ਭਾਰਤੀ ਮੂਲ ਦੇ ਸਚਿਨ ਕਦਮ ਨਾਂ ਦੇ ਵਿਅਕਤੀ ਦੀ ਪਾਣੀ ''ਚ ਡੁੱਬਣ ਨਾਲ ਹੋਈ ਮੌਕੇ ''ਤੇ ਮੌਤ

07/28/2022 2:09:37 AM

ਐਡਮਿੰਟਨ (ਰਾਜ ਗੋਗਨਾ )-ਬੀਤੇਂ ਦਿਨ ਕੈਨੇਡਾ ਦੇ ਸੂਬੇ ਅਲਬਰਟਾ ਦੇ ਐਡਮਿੰਟਨ ਸ਼ਹਿਰ ਵਿਖੇ ਇਕ ਭਾਰਤੀ ਮੂਲ ਦੇ 42 ਸਾਲਾ ਸਚਿਨ ਕਦਮ ਦੀ ਪਾਣੀ 'ਚ ਡੁੱਬਣ ਨਾਲ ਮੌਤ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ 42 ਸਾਲਾ ਸਚਿਨ ਕਦਮ ਬਤੌਰ ਇਕ ਵੈਲਡਰ ਦਾ ਕੰਮ ਕਰਦਾ ਸੀ ਅਤੇ ਆਪਣੇ ਪਰਿਵਾਰ ਸਮੇਤ ਸਾਲ 2014 'ਚ ਭਾਰਤ ਤੋਂ ਕੈਨੇਡਾ ਆਇਆ ਸੀ।

ਇਹ ਵੀ ਪੜ੍ਹੋ : ਪ੍ਰਦਰਸ਼ਨਕਾਰੀ ਇਰਾਕੀ ਸੰਸਦ 'ਚ ਹੋਏ ਦਾਖਲ, ਈਰਾਨ ਵਿਰੁੱਧ ਲਾਏ ਨਾਅਰੇ

ਆਈਲੈਂਡ ਲੇਕ ਵਿਖੇ ਪੈਡਲ ਬੋਟਿੰਗ ਕਰਦੇ ਹੋਏ ਉਸ ਦੀ ਡੁੱਬਣ ਨਾਲ ਮੌਤ ਹੋ ਗਈ ਹੈ ਅਤੇ ਉਹ ਆਪਣੇ ਪਿਛੇ ਇੱਕ ਛੋਟੀ ਬੇਟੀ ਅਤੇ ਪਤਨੀ ਛੱਡ ਗਿਆ ਹੈ। ਮ੍ਰਿਤਕ ਸਚਿਨ ਦੇ ਦੋਸਤਾਂ ਮੁਤਾਬਕ ਉਹ ਇੱਕ ਵਧੀਆ ਤੈਰਾਕ ਅਤੇ ਮਿਲਣਸਾਰ ਇਨਸਾਨ ਸੀ। ਇੱਥੇ ਜ਼ਿਕਰਯੋਗ ਹੈ ਕਿ ਹਰ ਸਾਲ ਕੈਨੇਡਾ 'ਚ ਦਰਜਨਾਂ ਦੇ ਕਰੀਬ ਲੋਕਾਂ ਦੀਆਂ ਮੌਤਾਂ ਪਾਣੀ 'ਚ ਡੁੱਬਣ ਕਾਰਨ ਹੋ ਜਾਂਦੀਆ ਹਨ।

ਇਹ ਵੀ ਪੜ੍ਹੋ : ਪੇਲੋਸੀ ਦੀ ਤਾਈਵਾਨ ਯਾਤਰਾ ਦੇ ਮੱਦੇਨਜ਼ਰ ਅਮਰੀਕੀ ਫੌਜ ਬਣਾ ਰਹੀ ਸੁਰੱਖਿਆ ਯੋਜਨਾਵਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News