ਅਮਰੀਕਾ 'ਚ ਦਿਨ-ਦਿਹਾੜੇ ਗੁਜਰਾਤੀ ਭਾਰਤੀ ਦੇ ਜਿਊਲਰੀ ਸ਼ੋਅਰੂਮ 'ਚ ਲੁੱਟ, ਲੱਖਾਂ ਡਾਲਰਾਂ ਦੇ ਗਹਿਣੇ ਚੋਰੀ

Monday, Jun 03, 2024 - 12:40 PM (IST)

ਅਮਰੀਕਾ 'ਚ ਦਿਨ-ਦਿਹਾੜੇ ਗੁਜਰਾਤੀ ਭਾਰਤੀ ਦੇ ਜਿਊਲਰੀ ਸ਼ੋਅਰੂਮ 'ਚ ਲੁੱਟ, ਲੱਖਾਂ ਡਾਲਰਾਂ ਦੇ ਗਹਿਣੇ ਚੋਰੀ

ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਨੇਵਾਰਕ ਵਿਚ ਚਾਰ ਕਾਰ ਲੁਟੇਰਿਆਂ ਨੇ ਦੁਪਹਿਰ ਨੂੰ ਇਕ ਭਾਰਤੀ ਗੁਜਰਾਤੀ ਦੇ ਭਿੰਡੀ ਜਿਊਲਰਜ ਨਾਮੀਂ ਸ਼ੋਅਰੂਮ ਵਿੱਚ ਦਾਖਲ ਹੋ ਕੇ ਉਸ ਦੀ ਭੰਨਤੋੜ ਕੀਤੀ ਅਤੇ ਜੋ ਵੀ ਉਨ੍ਹਾਂ ਦੇ ਹੱਥ ਲੱਗ ਸਕਿਆ, ਲੈ ਕੇ ਫ਼ਰਾਰ ਹੋ ਗਏ। ਅਮਰੀਕਾ ਦੇ ਕੈਲੀਫੋਰਨੀਆ ਸੂਬੇ 'ਚ ਗੁਜਰਾਤੀ ਭਾਰਤੀ ਦੇ ਇਸ ਲਗਜ਼ਰੀ ਜਿਊਲਰੀ ਸ਼ੋਅਰੂਮ 'ਚੋਂ ਦਿਨ-ਦਿਹਾੜੇ ਲੁਟੇਰੇ ਲੱਖਾਂ ਡਾਲਰਾਂ ਦੀ ਕੀਮਤ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। 

ਨੇਵਾਰਕ ਪੁਲਸ ਅਨੁਸਾਰ ਇਹ ਘਟਨਾ ਦੁਪਹਿਰ ਨੂੰ 12:56 ਮਿੰਟ ਦੇ ਕਰੀਬ ਵਾਪਰੀ। ਪੁਲਸ ਨੂੰ ਨਿਊਪਾਰਕ ਮਾਲ ਰੋਡ 'ਤੇ ਭਿੰਡੀ ਜਵੈਲਰਜ਼ ਵਿੱਚ ਲੁੱਟ ਦੀ ਰਿਪੋਰਟ ਮਿਲੀ ਸੀ।ਅਤੇ ਇਸ  ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦਰਜਨਾਂ ਵਿਅਕਤੀ ਚਾਰ ਵੱਖ-ਵੱਖ ਕਾਰਾਂ ਵਿੱਚ ਭਿੰਡੀ ਜਵੈਲਰਜ਼ ਕੋਲ ਆਏ ਅਤੇ ਸ਼ੀਸ਼ੇ ਭੰਨ ਦਿੱਤੇ ਅਤੇ ਜੋ ਵੀ ਹੱਥ ਲੱਗਿਆ ਲੁੱਟ ਜੇ ਲੈ ਗਏ। ਇਸ ਘਟਨਾ ਵਿੱਚ ਲੁੱਟ ਦੀ ਰਕਮ ਬਾਰੇ ਕੋਈ ਅੰਕੜਾ ਜਾਰੀ ਨਹੀਂ ਕੀਤਾ ਗਿਆ ਹੈ ਪਰ ਪੁਲਸ ਅਨੁਸਾਰ ਲੁਟੇਰੇ ਜਿਊਲਰਜ ਤੋ ਕਾਫੀ ਗਹਿਣੇ ਲੈ ਗਏ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਤਿੰਨ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਲੁਟੇਰਿਆਂ ਨੇ ਇਸ ਲੁੱਟ ਨੂੰ ਅੰਜਾਮ ਦਿੱਤਾ। ਲੁਟੇਰੇ ਜਿਹੜੀਆਂ ਕਾਰਾਂ 'ਚ ਆਏ ਸਨ, ਉਨ੍ਹਾਂ ਦੀ ਸੀ.ਸੀ.ਟੀ.ਵੀ ਫੁਟੇਜ ਵੀ ਪੁਲਸ ਨੇ ਹਾਸਲ ਕਰ ਲਈ ਹੈ, ਜਿਸ ਦੇ ਆਧਾਰ 'ਤੇ ਲੁਟੇਰਿਆਂ ਤੱਕ ਪੁਲਸ ਵੱਲੋ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ 23 ਸਾਲਾ ਭਾਰਤੀ ਵਿਦਿਆਰਥਣ ਲਾਪਤਾ, ਪੁਲਸ ਨੇ ਲੋਕਾਂ ਤੋਂ ਮੰਗੀ ਮਦਦ

ਖੁਸ਼ਕਿਸਮਤੀ ਨਾਲ ਇਸ ਘਟਨਾ ਵਿੱਚ ਸ਼ੋਅਰੂਮ ਵਿੱਚ ਕੰਮ ਕਰਨ ਵਾਲਾ ਕੋਈ ਵੀ ਮੁਲਾਜਮ ਜ਼ਖਮੀ ਨਹੀਂ ਹੋਇਆ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਸ਼ੋਅਰੂਮ 'ਚ ਦਾਖਲ ਹੋਣ ਲਈ ਸ਼ੀਸ਼ੇ ਦੇ ਦੋ ਦਰਵਾਜ਼ੇ ਸਨ, ਜਿਨ੍ਹਾਂ ਨੂੰ ਗਾਹਕਾਂ ਦੇ ਆਉਣ 'ਤੇ ਹੀ ਸਟਾਫ ਨੇ ਤਾਲਾ ਖੋਲ੍ਹ ਦਿੱਤਾ ਸੀ। ਨੇਵਾਰਕ ਪੁਲਸ ਕਪਤਾਨ ਜੌਲੀ ਮਾਕਿਸ ਅਨੁਸਾਰ ਲੁਟੇਰੇ ਨੇ ਹਥਿਆਰਾਂ ਨਾਲ ਸ਼ੀਸ਼ੇ ਦੇ ਦਰਵਾਜ਼ੇ ਤੋੜ ਦਿੱਤੇ ਅਤੇ ਇਸ ਤੋਂ ਪਹਿਲਾਂ ਕਿ ਕਿਸੇ ਨੂੰ ਪਤਾ ਲੱਗ ਜਾਂਦਾ, 12-15 ਦੇ ਕਰੀਬ ਵਿਅਕਤੀ ਸ਼ੋਅਰੂਮ ਵਿੱਚ ਦਾਖਲ ਹੋ ਗਏ ਅਤੇ ਹਥੌੜਿਆਂ ਸਮੇਤ ਹਥਿਆਰਾਂ ਨਾਲ ਲੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਜੋ ਵੀ ਸੋਨੇ ਦੇ ਗਹਿਣੇ ਹੱਥ ਲੱਗੇ ਲੁੱਟ ਕੇ ਲੈ ਗਏ। ਲੁੱਟਣ ਲਈ ਆਏ ਇਹ ਸਾਰੇ ਲੋਕਾਂ ਨੇ ਮਾਸਕ ਅਤੇ ਦਸਤਾਨੇ ਪਹਿਨੇ ਹੋਏ ਸਨ ਅਤੇ ਜਿਵੇਂ ਕਿ ਉਨ੍ਹਾਂ ਨੇ ਪਹਿਲਾਂ ਹੀ ਕੋਈ ਯੋਜਨਾ ਬਣਾਈ ਹੋਈ ਸੀ, ਇਹ ਲੁਟੇਰੇ ਮਿੰਟਾਂ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁੱਟ ਕਰਜ਼ੇ ਭੱਜ ਗਏ।

ਪੁਲਸ ਨੂੰ ਸੂਚਨਾ ਮਿਲੀ ਹੈ ਕਿ ਇਸ ਵਿੱਚ ਕੁਝ ਔਰਤਾਂ ਵੀ ਸ਼ਾਮਲ ਸਨ। ਇਸ ਹੈਰਾਨ ਕਰਨ ਵਾਲੀ ਲੁੱਟ ਦੇ ਚਸ਼ਮਦੀਦਾਂ ਅਨੁਸਾਰ ਲੁਟੇਰੇ ਚਾਰ ਵੱਖ-ਵੱਖ ਕਾਰਾਂ 'ਚ ਆਏ ਅਤੇ ਉਹ ਮਹਿੰਗੀਆਂ ਘੜੀਆਂ, ਸੋਨੇ ਦੀਆਂ ਮੁੰਦਰੀਆਂ ਅਤੇ ਹੀਰਿਆਂ ਦੇ ਹਾਰ ਸਮੇਤ ਸ਼ੋਅਰੂਮ 'ਚੋਂ ਨਕਦੀ ਲੁੱਟ ਕੇ ਫਰਾਰ ਹੋ ਗਏ। ਸ਼ੋਅ ਰੂਮ ਦੇ ਨੇੜੇ ਰਹਿੰਦੀ ਇਕ ਅਮਰੀਕੀ ਔਰਤ ਨੇ ਅਮਰੀਕੀ ਨਿਊਜ਼ ਚੈਨਲ ਸੀ.ਬੀ.ਐਸ ਨੂੰ ਦੱਸਿਆ ਕਿ ਲੁਟੇਰਿਆਂ ਦੇ ਹੱਥੋਂ ਡਿੱਗੇ ਗਹਿਣੇ ਇੰਨੇ ਜ਼ਿਆਦਾ ਸਨ ਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਉਹ ਕਿੰਨੀਆਂ ਚੀਜ਼ਾਂ ਲੁੱਟ ਕੇ ਲੈ ਗਏ ਹੋਣਗੇ। ਪੁਲਸ ਅਨੁਸਾਰ ਲੁੱਟੇ ਗਏ ਸਮਾਨ ਦੀ ਗਿਣਤੀ ਕੀਤੀ ਜਾ ਰਹੀ ਹੈ। ਭਿੰਡੀ ਜਵੈਲਰਜ਼ ਦੀ ਵੈੱਬਸਾਈਟ ਸ਼ੋਅਰੂਮ ਵਿੱਚ ਵੇਚੀਆਂ ਗਈਆਂ ਚੀਜ਼ਾਂ ਨੂੰ ਵੀ ਦਰਸਾਉਂਦੀ ਹੈ, ਜਿਨ੍ਹਾਂ ਵਿੱਚੋਂ ਕਈਆਂ ਦੀ ਕੀਮਤ ਹਜ਼ਾਰਾਂ ਡਾਲਰਾਂ ਦੇ ਕਰੀਬ ਹੈ।ਇਨ੍ਹਾਂ ਸ਼ੋਅਰੂਮਾਂ ਵਿੱਚ ਵਿਕਣ ਵਾਲੇ ਛੋਟੇ ਹੀਰਿਆਂ ਦੇ ਗਹਿਣਿਆਂ ਦੀ ਕੀਮਤ ਵੀ ਹਜ਼ਾਰਾਂ ਡਾਲਰ ਵਿੱਚ ਹੋਣ ਕਾਰਨ ਲੁੱਟੇ ਗਏ ਸਾਮਾਨ ਦੀ ਗਿਣਤੀ ਲੱਖਾਂ ਡਾਲਰ ਤੱਕ ਪਹੁੰਚਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਡਕੈਤੀ ਵਿੱਚ ਵਰਤੇ ਗਏ ਦੋ ਵਾਹਨ ਪੁਲਸ ਨੇ ਨੇਵਾਰਕ ਨੇੜੇ ਫਰੀਮਾਂਟ ਵਿੱਚ ਬਰਾਮਦ ਕੀਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News