ਅਮਰੀਕਾ ’ਚ ਕੋਵਿਡ ਨੇ ਫਿਰ ਦਿੱਤੀ ਦਸਤਕ, ਹਸਪਤਾਲਾਂ ’ਚ 24 ਫੀਸਦੀ ਮਰੀਜ਼, ਮਾਹਿਰਾਂ ਨੇ ਦਿੱਤੀ ਚਿਤਾਵਨੀ
Thursday, Aug 31, 2023 - 06:23 PM (IST)
ਜਲੰਧਰ (ਇੰਟ.) : ਅਮਰੀਕਾ ’ਚ ਗਰਮੀਆਂ ਦੇ ਅਖੀਰ ’ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਨਵੀਂ ਲਹਿਰ ਨੇ ਪ੍ਰਸ਼ਾਸਨ ਨੂੰ ਮੁੜ ਪਰੇਸ਼ਾਨੀ ’ਚ ਪਾ ਦਿੱਤਾ ਹੈ। ਮਾਹਿਰਾਂ ਨੇ ਜਨਤਾ ਨੂੰ ਸਰਦੀਆਂ ’ਚ ਹੋਰ ਜ਼ਿਆਦਾ ਕੋਵਿਡ-19 ਦੇ ਫੈਲਣ ਅਤੇ ਇਸ ਨਾਲ ਜੰਗ ਲੜਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ ਹੈ। ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰਾਂ ਦੇ ਤਾਜ਼ਾ ਅੰਕੜਿਆਂ ਅਨੁਸਾਰ 12 ਅਗਸਤ ਨੂੰ ਖ਼ਤਮ ਦੋ ਹਫ਼ਤਿਆਂ ਦੇ ਸਮੇਂ ਦੀ ਮਿਆਦ ’ਚ ਹਸਪਤਾਲ ’ਚ ਦਾਖ਼ਲ ਹੋਣ ਵਾਲਿਆਂ ਦੀ ਗਿਣਤੀ ’ਚ 24 ਫੀਸਦੀ ਦਾ ਵਧਾ ਹੋਇਆ ਹੈ।
ਇਹ ਵੀ ਪੜ੍ਹੋ : ਹੜ੍ਹ ਕਾਰਨ ਪੁੱਤਾਂ ਵਾਂਗ ਪਾਲੀ ਫ਼ਸਲ ਹੋਈ ਖ਼ਰਾਬ, ਸਦਮੇ ’ਚ ਪਤੀ-ਪਤਨੀ ਨੇ ਤੋੜਿਆ ਦਮ
ਪੱਛਮ ਅਤੇ ਪੂਰਬ-ਉੱਤਰ ’ਚ ਹਾਲਾਤ ਜ਼ਿਆਦਾ ਖ਼ਰਾਬ
‘ਨਿਊਯਾਰਕ ਟਾਈਮਜ਼’ ਦੀ ਖਬਰ ਅਨੁਸਾਰ ਅਮਰੀਕਾ ’ਚ ਪੱਛਮ ਅਤੇ ਪੂਰਬ-ਉੱਤਰ ’ਚ ਹਾਲ ਹੀ ’ਚ ਕੋਵਿਡ ਇਨਫੈਕਸ਼ਨ ’ਚ ਵਾਧਾ ਹੋਇਆ ਹੈ। ਪੂਰੇ ਅਮਰੀਕਾ ’ਚ ਹਾਲ ਹੀ ਦੇ ਹਫ਼ਤਿਆਂ ’ਚ ਪ੍ਰੀ-ਸਕੂਲਾਂ ਅਤੇ ਦਫਤਰਾਂ ’ਚ ਇਸ ਦਾ ਕਹਿਰ ਵਧਿਆ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਕੋਵਿਡ ਰੋਗੀਆਂ ਦੇ ਹਸਪਤਾਲ ’ਚ ਦਾਖ਼ਲ ਹੋਣ ਦੀ ਨਵੀਂ ਵਾਧਾ ਦਰ ਅਜੇ ਵੀ ਉਮੀਦ ਨਾਲੋਂ ਘੱਟ ਹੈ ਅਤੇ ਜ਼ਿਆਦਾਤਰ ਬਿਮਾਰ ਲੋਕ ਹਲਕੇ ਲੱਛਣ ਮਹਿਸੂਸ ਕਰ ਰਹੇ ਹਨ, ਜੋ ਸਰਦੀ ਜਾਂ ਫਲਿਊ ਵਾਂਗ ਹਨ। ਮਿਨੇਸੋਟਾ ਯੂਨੀਵਰਸਿਟੀ ਦੇ ਇਨਫੈਕਸ਼ਨ ਖੋਜ ਕੇਂਦਰ ਦੇ ਡਾਇਰੈਕਟਰ ਮਾਈਕਲ ਟੀ. ਓਸਟਰਹੋਮ ਨੇ ਕਿਹਾ ਕਿ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਅਸੀਂ ਲਗਭਗ ਸਭ ਤੋਂ ਵਧੀਆ ਸਮੇਂ ’ਚ ਹਾਂ ਪਰ ਅਸੀਂ ਮਹਾਮਾਰੀ ਨਾਲ ਨਜਿੱਠਣ ਤੋਂ ਬਾਅਦ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਮ ਪੋਸਟ-ਕੋਵਿਡ ਦੁਨੀਆ ’ਚ ਕਿਵੇਂ ਵਧਦਾ ਹੈ।
ਇਹ ਵੀ ਪੜ੍ਹੋ : ਰਾਜਸਥਾਨ ’ਚ ਵਸੁੰਧਰਾ ਨੂੰ ‘ਇਗਨੋਰ’ ਕਰ ਕੇ ਚੋਣ ਲੜਨੀ ਇੰਨੀ ਵੀ ਆਸਾਨ ਨਹੀਂ ਭਾਜਪਾ ਲਈ
ਟੈਸਟ, ਮਾਸਕ ਅਤੇ ਆਈਸੋਲੇਸ਼ਨ ਦੇ ਚਾਹਵਾਨ ਨਹੀਂ ਹਨ ਲੋਕ
ਇਸ ਮਹੀਨੇ ਨੈਸ਼ਵਿਲੇ ’ਚ ਕੋਵਿਡ ਕਾਰਨ ਇੱਕ ਨਗਰ ਪਰਿਸ਼ਦ ਦੇ ਮੈਂਬਰਾਂ, ਸ਼ਹਿਰ ਦੇ ਕਰਮਚਾਰੀਆਂ ਅਤੇ ਘੱਟ ਤੋਂ ਘੱਟ ਇੱਕ ਰਿਪੋਰਟ ਸਣੇ ਇੱਕ ਦਰਜਨ ਤੋਂ ਵੱਧ ਲੋਕ ਇਨਫੈਕਟਿਡ ਹੋ ਗਏ। ਜਿਵੇਂ ਕਿ ਹਾਲ ਹੀ ਦਿਨਾਂ ’ਚ ਵਿਦਿਆਰਥੀ ਦੁਬਾਰਾ ਸਕੂਲ ਆ ਗਏ ਹਨ, ਜ਼ਿਆਦਾਤਰ ਸਕੂਲ ਪ੍ਰਬੰਧਕਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਮਾਸਕ ਅਤੇ ਟੈਸਟ ਨਾਲ ਜੁੜੇ ਸਖ਼ਤ ਨਿਯਮਾਂ ’ਤੇ ਪਰਤਣ ਦੀ ਯੋਜਨਾ ਨਹੀਂ ਬਣਾ ਰਹੇ ਹਨ। ਹਾਲਾਂਕਿ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਜ਼ਿਆਦਾਤਰ ਅਮਰੀਕੀਆਂ ਨੇ ਲਗਾਤਾਰ ਟੈਸਟ, ਮਾਸਕ ਪਹਿਨਣ ਅਤੇ ਆਈਸੋਲਸ਼ਨ ਦੇ ਦਿਨਾਂ ’ਚ ਪਰਤਣ ਦੀ ਬਹੁਤ ਘੱਟ ਇੱਛਾ ਦਿਖਾਈ ਹੈ। ਅਧਿਕਾਰੀ ਆਮ ਤੌਰ ’ਤੇ ਸਿਰਫ਼ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਬਿਮਾਰ ਹੋਣ ’ਤੇ ਘਰ ’ਚ ਹੀ ਰੱਖਣ ਲਈ ਕਹਿ ਰਹੇ ਹਨ।
ਇਹ ਵੀ ਪੜ੍ਹੋ : ਬਜ਼ੁਰਗ ਪਿਓ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਣ ਵਾਲੇ ਕੈਨੇਡਾ ਤੋਂ ਆਏ ਪੁੱਤ ਦੇ ਮਾਮਲੇ 'ਚ ਸਾਹਮਣੇ ਆਈ ਇਹ ਗੱਲ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8