ਚੀਨ ਦੇ ਇਕ ਸਕੂਲ ''ਚ ਫੋਲਡੇਬਲ ਕੁਰਸੀਆਂ ''ਤੇ ਹੋ ਰਹੀ ਹੈ ਪੜ੍ਹਾਈ, ਲੰਚ ਬਰੇਕ ਦੌਰਾਨ ਸੌਂ ਸਕਦੇ ਹਨ ਬੱਚੇ
Friday, Jan 12, 2024 - 12:25 PM (IST)
ਬੀਜਿੰਗ- ਚੀਨ ਦੇ ਹੁਨਾਨ ਸੂਬੇ ਦੇ ਲਿਊਯਾਂਗ ਸ਼ਹਿਰ ਦੇ ਲੋਂਗਫੂ ਟਾਊਨ ਵਿੱਚ ਇਕ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਨੂੰ ਫੋਲਡੇਬਲ ਕੁਰਸੀਆਂ 'ਤੇ ਪੜ੍ਹਾਇਆ ਜਾ ਰਿਹਾ ਹੈ। ਇਹ ਕੁਰਸੀਆਂ ਤੀਜੀ ਜਮਾਤ ਤੱਕ ਦੇ ਬੱਚਿਆਂ ਦੇ ਕਲਾਸ ਰੂਮਾਂ ਵਿੱਚ ਲਗਾਈਆਂ ਗਈਆਂ ਹਨ ਤਾਂ ਜੋ ਬੱਚੇ ਲੰਚ ਬਰੇਕ ਦੌਰਾਨ ਸੌਂ ਸਕਣ।
ਇਹ ਵੀ ਪੜ੍ਹੋ: Indian ਪਾਸਪੋਰਟ ਦੀ ਵਧੀ ਤਾਕਤ, ਬਿਨਾਂ ਵੀਜ਼ਾ ਦੁਨੀਆ ਦੇ ਇਨ੍ਹਾਂ 62 ਦੇਸ਼ਾਂ 'ਚ ਜਾ ਸਕਦੇ ਹਨ ਭਾਰਤੀ
ਜਦੋਂ ਵਿਦਿਆਰਥੀਆਂ ਨੂੰ ਦੁਪਹਿਰ ਵੇਲੇ ਝਪਕੀ ਲੈਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਤਾਂ ਇਨ੍ਹਾਂ ਕੁਰਸੀਆਂ ਨੂੰ ਵਿਛਾਇਆ ਜਾ ਸਕਦਾ ਹੈ, ਜਿਸ ਨਾਲ ਵਿਦਿਆਰਥੀਆਂ ਦੀ ਨੀਂਦ ਦੀ ਗੁਣਵੱਤਾ ਵਿੱਚ ਬਹੁਤ ਸੁਧਾਰ ਹੋ ਸਕਦਾ ਹੈ। ਇਸ ਸਕੂਲ ਦੀਆਂ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿਚ ਮਹਿਲਾ ਅਧਿਆਪਕਾਂ ਬੱਚਿਆਂ ਨੂੰ ਰਜਾਈਆਂ ਵੰਡਦੀਆਂ ਅਤੇ ਸੁੱਤੇ ਬੱਚਿਆਂ 'ਤੇ ਰਜਾਈ ਦਿੰਦੀਆਂ ਨਜ਼ਰ ਆ ਰਹੀਆਂਂ ਹਨ।
ਇਹ ਵੀ ਪੜ੍ਹੋ: ਸ਼ਰਮਨਾਕ; ਕਾਰ 'ਚ ਬੰਦੂਕ ਦੀ ਨੋਕ 'ਤੇ ਕੁੜੀ ਨਾਲ ਸਮੂਹਿਕ ਬਲਾਤਕਾਰ, ਘਰ ਦੇ ਨੇੜੇ ਸੁੱਟ ਕੇ ਹੋਏ ਫਰਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।