ਡਾਕਟਰਾਂ ਦਾ ਕਮਾਲ, ਕੁੜੀ ਦੀ ਰੀੜ੍ਹ ਦੀ ਹੱਡੀ ਨੂੰ 'ਰੱਸੀ' ਨਾਲ ਦਿੱਤੀ ਸੁਪੋਰਟ
Friday, Jul 08, 2022 - 01:33 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਅੱਜ ਦੇ ਸਮੇਂ ਵਿਚ ਲੋਕਾਂ ਨੂੰ ਰੀੜ੍ਹ ਦੀ ਹੱਡੀ ਨਾਲ ਸਬੰਧਤ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਬੈਠਣ ਦਾ ਗਲਤ ਢੰਗ, ਖਰਾਬ ਲਾਈਫਸਟਾਈਲ, ਕਸਰਤ ਨਾ ਕਰਨਾ, ਸ਼ੂਗਰ ਵਧਣਾ, ਵਧਿਆ ਹੋਇਆ ਕੋਲੈਸਟਰੋਲ ਆਦਿ ਰੀੜ੍ਹ ਦੀ ਹੱਡੀ ਵਿਚ ਦਰਦ ਦਾ ਕਾਰਨ ਬਣਦੇ ਹਨ, ਜਿਸ ਨੂੰ ਸਪੌਂਡੀਲਾਈਟਿਸ ਕਿਹਾ ਜਾਂਦਾ ਹੈ। ਕਈ ਲੋਕਾਂ ਨੂੰ ਸੱਟ, ਸੇਬਰਲ ਅਧਰੰਗ, ਮਸਲਸ ਡਿਸ੍ਰਟਾਫੀ ਜਾਂ ਹੋਰ ਕਾਰਨਾਂ ਕਰਕੇ ਰੀੜ੍ਹ ਦੀ ਹੱਡੀ ਵਿਚ ਸਮੱਸਿਆ ਹੋ ਜਾਂਦੀ ਹੈ। ਇਸ ਸਥਿਤੀ ਨੂੰ ਸਕੋਲੀਓਸਿਸ (Scoliosis) ਕਿਹਾ ਜਾਂਦਾ ਹੈ। ਇਸ ਸਥਿਤੀ ਵਿਚ ਰੀੜ੍ਹ ਹੀ ਹੱਡੀ ਇਕ ਪਾਸੇ ਘੁੰਮ ਜਾਂਦੀ ਹੈ ਅਤੇ ਦੇਖਣ ਵਿਚ ਇਨਸਾਨ ਇਕ ਪਾਸੇ ਝੁੱਕਿਆ ਲੱਗਦਾ ਹੈ। ਹਾਲ ਹੀ ਵਿਚ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ 13 ਸਾਲਾ ਕੁੜੀ ਨੂੰ ਵੀ ਇਹੀ ਸਮੱਸਿਆ ਸੀ। ਡਾਕਟਰਾਂ ਦੀ ਟੀਮ ਨੇ ਇਸ ਕੁੜੀ ਦੀ ਸਫਲ ਸਰਜਰੀ ਕੀਤੀ ਅਤੇ ਸਪਾਈਨ ਮਤਲਬ ਰੀੜ੍ਹ ਦੀ ਹੱਡੀ ਨੂੰ ਰੱਸੀ ਨਾਲ ਬਣਾਇਆ। ਇਹ ਕੁੜੀ ਹੁਣ ਹੌਲੀ-ਹੌਲੀ ਠੀਕ ਹੋ ਰਹੀ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਰੱਸੀ ਦੀ ਸਹਾਇਤਾ ਨਾਲ ਰੀੜ੍ਹ ਹੀ ਹੱਡੀ ਨੂੰ ਕਿਵੇਂ ਸਪੋਰਟ ਦਿੱਤੀ ਗਈ।
ਜਿਸ 13 ਸਾਲਾ ਕੁੜੀ ਦੀ ਸਪਾਈਨ ਨੂੰ ਰੱਸੀ ਨਾਲ ਬਣਾਇਆ ਗਿਆ ਹੈ ਉਸ ਦਾ ਨਾਮ ਸਲਮਾ ਨਸੇਰ ਨਵਸੇਹ ਹੈ ਜੋ ਕਿ 13 ਸਾਲ ਦੀ ਹੈ। ਸਲਮਾ ਅਰਬ ਦੇਸ਼ ਜਾਰਡਨ ਦੀ ਰਹਿਣ ਵਾਲੀ ਹੈ। ਉਸ ਦੀ ਸਰਜਰੀ ਦੁਬਈ ਦੇ ਬੁਰਜੀਲ ਹਸਪਤਾਲ ਵਿਚ ਹੋਇਆ। ਸਲਮਾ ਮੱਧ ਪੂਰਬ ਅਤੇ ਉੱਤਰੀ ਅਫਰੀਕਾ ਖੇਤਰ ਦੀ ਪਹਿਲੀ ਕੁੜੀ ਬਣ ਗਈ ਹੈ ਜਿਸ ਦੀ ਅਨੋਖੀ ਸਰਜਰੀ ਹੋਈ ਹੈ। ਸਲਮਾ ਦੀ ਰੀੜ੍ਹ ਦੀ ਹੱਡੀ ਨੂੰ ਰੱਸੀ ਨਾਲ ਠੀਕ ਕੀਤਾ ਗਿਆ ਹੈ ਅਤੇ ਹੁਣ ਆਪਰੇਸ਼ਨ ਦੇ ਬਾਅਦ ਉਹ ਠੀਕ ਹੋ ਰਹੀ ਹੈ। ਡਾਕਟਰਾਂ ਮੁਤਾਬਕ ਸਲਮਾ ਸਰਜਰੀ ਦੇ ਅਗਲੇ ਹੀ ਦਿਨ ਤੋਂ ਤੁਰਨ ਲੱਗੀ ਸੀ।
ਰੱਸੀ ਨਾਲ ਦਿੱਤਾ ਗਿਆ ਰੀੜ੍ਹ ਦੀ ਹੱਡੀ ਨੂੰ ਸਪੋਰਟ
13 ਸਾਲ ਦੀ ਸਲਮਾ ਦੀ ਕੁਝ ਸਮਾਂ ਪਹਿਲਾਂ ਵਰਟੀਬ੍ਰਲ ਬਾਡੀ ਟੀਥਰਿੰਗ (ਵੀਬੀਟੀ) ਸਰਜਰੀ ਹੋਈ ਹੈ। ਇਸ ਸਰਜਰੀ ਵਿਚ ਰੱਸੀ ਨਾਲ ਰੀੜ੍ਹ ਦੀ ਹੱਡੀ ਨੂੰ ਸਪੋਰਟ ਦਿੱਤਾ ਜਾਂਦਾ ਹੈ ਅਤੇ ਫਿਰ ਉਸ ਨੂੰ ਉਦੋਂ ਤੱਕ ਇੱਕ ਪੇਚ ਨਾਲ ਕੱਸਿਆ ਜਾਂਦਾ ਹੈ ਜਦੋਂ ਤੱਕ ਰੀੜ੍ਹ ਦੀ ਹੱਡੀ ਸਹੀ ਢੰਗ ਨਾਲ ਨਹੀਂ ਘੁੰਮਦੀ। ਇਕ ਵਾਰ ਜਦੋਂ ਰੀੜ੍ਹ ਦੀ ਹੱਡੀ ਸਹੀ ਸਥਿਤੀ ਵਿਚ ਪਹੁੰਚ ਜਾਂਦੀ ਹੈ ਫਿਰ ਰੀੜ੍ਹ ਦੇ ਹਰ ਹਿੱਸੇ ਵਿਚ ਪੇਚ ਲਗਾ ਦਿੱਤੇ ਜਾਂਦੇ ਹਨ। ਵੀਬੀਟੀ ਸਰਜਰੀ ਵਰਤਮਾਨ ਵਿਚ ਅਮਰੀਕਾ, ਫਰਾਂਸ ਅਤੇ ਜਰਮਨੀ ਸਮੇਤ ਕੁਝ ਹੀ ਦੇਸ਼ਾਂ ਵਿਚ ਮਸ਼ਹੂਰ ਹੈ ਪਰ ਪਹਿਲੀ ਵਾਰ ਇਹ ਸਰਜਰੀ ਉੱਤਰੀ ਅਫਰੀਕਾ ਖੇਤਰ ਵਿਚ ਕੀਤੀ ਗਈ।
ਰਿਕਵਰ ਕਰ ਰਹੀ ਸਲਮਾ
ਦੁਬਈ ਦੇ ਬੁਰਜੀਲ ਹਸਪਤਾਲ ਵਿਚ ਸਰਜਰੀ ਮਗਰੋਂ ਸਲਮਾ ਠੀਕ ਹੋ ਰਹੀ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਪਹਿਲਾਂ ਵਾਂਗ ਟੇਨਿਸ ਖੇਡ ਸਕੇਗੀ। ਜਾਣਕਾਰੀ ਮੁਤਾਬਕ ਸਲਮਾ ਦੇ ਮਾਪਿਆਂ ਨੇ ਅਪ੍ਰੈਲ 2022 ਵਿਚ ਪਹਿਲੀ ਵਾਰ ਨੋਟਿਸ ਕੀਤਾ ਸੀ ਕਿ ਉਹਨਾਂ ਦੀ ਬੇਟੀ ਦਾ ਸਰੀਰ ਇਕ ਪਾਸੇ ਝੁੱਕ ਰਿਹਾ ਹੈ। ਫਿਰ ਜਦੋਂ ਡਾਕਟਰਾਂ ਨੂੰ ਦਿਖਾਇਆ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਨੂੰ ਸਕੋਲੀਓਸਿਸ ਹੈ। ਹਾਲਾਂਕਿ ਇਹ ਸਮੱਸਿਆ ਬੱਚੇ ਵਿਚ ਜਨਮ ਤੋਂ ਹੀ ਨਜ਼ਰ ਆਉਣ ਲੱਗਦੀ ਹੈ ਪਰ ਕਈ ਮਾਮਲਿਆਂ ਵਿਚ ਸਕੋਲੀਓਸਿਸ 10-15 ਸਾਲ ਦੀ ਉਮਰ ਦੌਰਾਨ ਹੁੰਦਾ ਹੈ। ਸਕੋਲੀਓਸਿਸ ਦੇ ਜ਼ਿਆਦਾਤਰ ਮਾਮਲੇ ਹਲਕੇ ਹੁੰਦੇ ਹਨ ਅਤੇ ਇਸ ਵਿਚ ਸਰਜਰੀ ਦੀ ਲੋੜ ਨਹੀਂ ਹੁੰਦੀ ਪਰ ਕੁਝ ਮਾਮਲਿਆਂ ਵਿਚ ਸਕੋਲੀਓਸਿਸ ਕਾਰਨ ਦਿਲ ਅਤੇ ਫੇਫੜੇ ਸਬੰਧਤ ਸਮੱਸਿਆਵਾਂ ਹੋ ਸਕਦੀਆਂ ਹਨ।
ਸਲਮਾ ਦੀ ਗੱਲ ਕਰੀਏ ਤਾਂ ਉਸ ਦੀ ਰੀੜ੍ਹ ਵਿਚ 65 ਡਿਗਰੀ ਦਾ ਮੋੜ ਆ ਗਿਆ ਸੀ। ਦੁਬਈ ਦੇ ਬੁਰਜੀਲ ਹਸਪਤਾਲ ਦੇ ਸਲਾਹਾਕਾਰ ਆਰਥੋਪੀਡਿਕ ਸਰਜਨ ਫਿਰਾਸ ਹੁਸਬਨ ਨੇ ਇਸ ਸਰਜਰੀ ਨੂੰ ਲੀਡ ਕੀਤਾ। ਡਾਕਟਰ ਫਿਰਾਸ ਮੁਤਾਬਕ ਸਕੋਲੀਓਸਿਸ ਕਈ ਲੋਕਾਂ ਵਿਚ ਦੇਖੀ ਜਾਂਦੀ ਹੈ। ਇਸ ਦੇ ਮਰੀਜ਼ਾਂ ਦੀ ਇਲਾਜ ਤਿੰਨ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ- ਨਿਰੀਖਣ, ਬ੍ਰੇਸਿੰਗ ਅਤੇ ਸਰਜਰੀ। ਜੇਕਰ ਕਿਸੇ ਵਿਚ ਸਕੋਲੀਓਸਿਸ ਦੇ ਹਲਕੇ ਲੱਛਣ ਦਿਸ ਰਹੇ ਹਨ ਤਾਂ ਉਸ ਦਾ ਇਲਾਜ ਬ੍ਰੇਸਿੰਗ ਨਾਲ ਕੀਤਾ ਜਾ ਸਕਦਾ ਹੈ ਪਰ ਸਲਮਾ ਦੀ ਰੀੜ੍ਹ ਹੀ ਹੱਡੀ ਵਿਚ ਮੋੜ ਕਾਫੀ ਜ਼ਿਆਦਾ ਸੀ ਇਸ ਲਈ ਉਸ ਨੂੰ ਸਰਜਰੀ ਦੀ ਲੋੜ ਸੀ। ਡਾਕਟਰਾਂ ਮੁਤਾਬਕ ਸਲਮਾ ਇਸ ਪ੍ਰਕਿਰਿਆ ਲਈ ਸਹੀ ਮਰੀਜ਼ ਸੀ ਜਿਸ ਦੀ ਹੱਡੀਆਂ ਦੀ ਗ੍ਰੋਥ ਸਹੀ ਢੰਗ ਨਾਲ ਨਹੀਂ ਹੋ ਸਕੀ ਸੀ। ਸਲਮਾ ਸਰਜਰੀ ਦੇ ਬਾਅਦ ਠੀਕ ਹੋ ਰਹੀ ਹੈ ਅਤੇ ਦੋ ਹਫ਼ਤੇ ਬਾਅਦ ਉਹ ਫਿਰ ਸਕੂਲ ਜਾ ਸਕੇਗੀ। ਚਾਰ ਹਫ਼ਤੇ ਬਾਅਦ ਬਿਨਾਂ ਕਿਸੇ ਪਾਬੰਦੀ ਦੇ ਆਪਣੀ ਪੁਰਾਣੀ ਜ਼ਿੰਦਗੀ ਵਿਚ ਪਰਤ ਸਕਦੀ ਹੈ।
ਇਹਨਾਂ ਲੋਕਾਂ ਦੀ ਨਹੀਂ ਹੁੰਦੀ ਸਰਜਰੀ
2019 ਵਿਚ ਵੀਬੀਟੀ ਸਰਜਰੀ ਨੂੰ ਯੂ.ਐੱਸ.ਐੱਫ.ਡੀ.ਏ. ਤੋਂ ਮਨਜ਼ੂਰੀ ਮਿਲੀ ਸੀ। ਇਹ ਨਵੀਂ ਇਨਸੇਟਿਵ ਤਕਨੀਕ ਹੈ ਜੋ ਮੋਬਿਲਿਟੀ ਅਤੇ ਫਲੇਗਜਿਬਿਲਟੀ ਨੂੰ ਬਣਾਏ ਰੱਖਦੇ ਹੋਏ ਰੀੜ੍ਹ ਦੀ ਹੱਡੀ ਦੇ ਮੋੜ ਨੂੰ ਸਹੀ ਕਰ ਸਕਦਾ ਹੈ। ਇਸ ਸਰਜਰੀ ਵਿਚ ਚੀਰਾ ਘੱਟ ਲੱਗਦਾ ਹੈ ਅਤੇ ਜੋਖਮ ਵੀ ਘੱਟ ਹੁੰਦਾ ਹੈ। ਹਾਲਾਂਕਿ ਹਰ ਸਕੋਲੀਓਸਿਸ ਵਾਲੇ ਮਰੀਜ਼ ਦੀ ਵੀਬੀਟੀ ਸਰਜਰੀ ਨਹੀਂ ਹੋ ਸਕਦੀ। ਇਹ ਸਰਜਰੀ ਸਿਰਫ 9 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦੀ ਹੀ ਹੁੰਦੀ ਹੈ। ਜੇਕਰ ਕਿਸੇ ਦੀ ਰੀੜ੍ਹ ਦੀ ਹੱਡੀ ਦਾ ਮੋੜ 45 ਤੋਂ 65 ਡਿਗਰੀ ਹੁੰਦਾ ਹੈ ਉਹਨਾਂ 'ਤੇ ਵੀਬੀਟੀ ਸਰਜਰੀ ਪ੍ਰਭਾਵੀ ਹੁੰਦੀ ਹੈ। ਡਾਕਟਰ ਫਿਰਾਸ ਮੁਤਾਬਕ ਇਸ ਸਰਜਰੀ ਵਿਚ ਰੀੜ੍ਹ ਹੀ ਹੱਡੀ ਨੂੰ ਸਰਜਰੀ ਲਈ ਐਂਡੋਸਕੋਪ ਨਾਲ ਪੇਟ ਵਿਚ ਚੀਰਾ ਲਗਾਉਂਦੇ ਹਨ। ਵੀਬੀਟੀ ਦੌਰਾਨ ਪਿੱਠ ਦੇ ਨਰਮ ਸੈੱਲਾਂ ਨੂੰ ਕੁਝ ਨੁਕਸਾਨ ਪਹੁੰਚ ਸਕਦਾ ਹੈ ਇਸ ਵਿਚ ਸਪਾਈਨਲ ਫਿਊਜਨ ਸਰਜਰੀ ਦੀ ਤੁਲਨਾ ਵਿਚ ਖੂਨ ਦੀ ਕਮੀ ਨਹੀਂ ਹੁੰਦੀ। ਆਪਰੇਸ਼ਨ ਦੇ ਬਾਅਦ ਦਰਦ ਘੱਟ ਹੁੰਦਾ ਹੈ ਅਤੇ ਰਿਕਵਰੀ ਤੇਜ਼ੀ ਨਾਲ ਹੁੰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ 'ਚ ਕੋਰੋਨਾ ਵਿਸਫੋਟ, 13 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇ
ਜਾਣੋ ਵੀਬੀਟੀ ਸਰਜਰੀ ਬਾਰੇ
vertebral body tethering surgery (ਵੀਬੀਟੀ) ਸਕੋਲੀਓਸਿਸ ਵਾਲੇ ਮਰੀਜ਼ਾਂ ਲਈ ਇਕ ਸਰਜੀਕਲ ਇਲਾਜ ਹੈ। ਐੱਫ.ਡੀ.ਏ. ਵੱਲੋਂ ਅਗਸਤ 2019 ਵਿਚ ਇਸ ਇਲਾਜ ਨੂੰ ਮਨਜ਼ੂਰੀ ਮਿਲੀ ਸੀ। ਇਸ ਗ੍ਰੋਥ ਮੋਡੂਲੇਸ਼ਨ ਇਲਾਜ ਵਿੱਚ ਮਰੀਜ਼ ਦੀ ਰੀੜ੍ਹ ਦੀ ਹੱਡੀ ਨੂੰ ਇਕ ਸਿੱਧੀ ਲਾਈਨ ਵਿਚ ਲਿਆਉਣ ਲਈ ਇਕ ਲਚੀਲੀ ਕਾਰਡ ਦੀ ਵਰਤੋਂ ਕੀਤੀ ਜਾਂਦੀ ਹੈ। ਇਡੀਓਪੈਥਿਕ ਸਕੋਲੀਓਸਿਸ ਵਾਲੇ ਕੁਝ ਮਰੀਜ਼ ਸਪਾਈਨਲ ਫਿਊਜ਼ਨ ਸਰਜਰੀ ਦੀ ਬਜਾਏ ਵਰਟੀਬ੍ਰਲ ਬਾਡੀ ਟੀਥਰਿੰਗ ਸਰਜਰੀ ਦੀ ਵਰਤੋਂ ਕਰਦੇ ਹਨ।