ਫੜਿਆ ਗਿਆ ਇਮਰਾਨ ਦਾ ਝੂਠ, ਅਫਗਾਨਾਂ ਨੂੰ ਫਸਾਉਣ ਲਈ ਪਾਕਿ ਹੈਕਰਸ ਨੇ ਕੀਤੀ ਸੀ ਫੇਸਬੁੱਕ ਦੀ ਵਰਤੋਂ
Thursday, Nov 18, 2021 - 01:11 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ)- ਪਾਕਿਸਤਾਨ ’ਤੇ ਤਾਲਿਬਾਨ ਦੀ ਮਦਦ ਦਾ ਦੋਸ਼ ਲੱਗਦਾ ਰਿਹਾ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਅਫਗਾਨਿਸਤਾਨ ’ਤੇ ਕਬਜ਼ੇ ਦੇ ਸਮੇਂ ਪਾਕਿਸਤਾਨ ਤਾਲਿਬਾਨ ਦੀ ਪੂਰੀ ਮਦਦ ਕਰ ਰਿਹਾ ਸੀ। ਹਾਲਾਂਕਿ ਇਹ ਗੱਲ ਵੱਖ ਹੈ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਇਸ ਦੋਸ਼ ਤੋਂ ਨਾਂਹ ਕਰਦੇ ਰਹੇ ਹਨ ਪਰ ਹੁਣ ਸ਼ਾਇਦ ਉਹ ਆਪਣੇ ਇਸ ਝੂਠ ’ਤੇ ਹੋਰ ਪਰਦਾ ਨਾ ਪਾ ਸਕਣ ਕਿਉਂਕਿ ਫੇਸਬੁੱਕ ਨੇ ਇਮਰਾਨ ਦਾ ਝੂਠ ਫੜ ਲਿਆ ਹੈ।
ਫੇਸਬੁੱਕ ਨੇ ਇਕ ਅਧਿਕਾਰੀ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਪਾਕਿਸਤਾਨ ਦੇ ਹੈਕਰਸ ਨੇ ਤਾਲਿਬਾਨ ਦੇ ਕਾਬੁਲ ’ਤੇ ਕਬਜ਼ੇ ਦੌਰਾਨ ਅਫਗਾਨਿਸਤਾਨ ਵਿਚ ਲੋਕਾਂ ਨੂੰ ਟਾਰਗੇਟ ਕਰਨ ਲਈ ਫੇਸਬੁੱਕ ਦਾ ਇਸਤੇਮਾਲ ਕੀਤਾ ਸੀ। ਇਸ ਤੋਂ ਇਹ ਪੂਰੀ ਤਰ੍ਹਾਂ ਸਪਸ਼ੱਟ ਹੁੰਦਾ ਹੈ ਕਿ ਪਾਕਿਸਤਾਨ ਹੈਕਰਸ ਦਾ ਮਕਸਦ ਤਾਲਿਬਾਨ ਦੇ ਖ਼ਿਲਾਫ਼ ਉੱਠ ਰਹੀਆਂ ਆਵਾਜ਼ਾਂ ਨੂੰ ਦਬਾਉਣਾ ਸੀ।
ਔਰਤਾਂ ਦੇ ਨਾਂ ਨਾਲ ਬਣਾਏ ਫਰਜ਼ੀ ਅਕਾਊਂਟ
ਫੇਸਬੁੱਕ ਨੇ ਕਿਹਾ ਕਿ ਪਾਕਿਸਤਾਨੀ ਹੈਕਰਸ ਦੇ ਸਮੂਹ ਨੇ ਔਰਤਾਂ ਦੇ ਨਾਂ ’ਤੇ ਫਰਜ਼ੀ ਅਕਾਊਂਟ ਬਣਾਕੇ ਉਨ੍ਹਾਂ ਨੂੰ ਲਾਲਚ ਦਿੱਤਾ ਸੀ। ਇੰਨਾ ਹੀ ਨਹੀਂ ਨਾਜਾਇਜ਼ ਵੈੱਬਸਾਈਟਾਂ ਨਾਲ ਵੀ ਸਮਝੌਤਾ ਕੀਤਾ ਤਾਂ ਜੋ ਲੋਕਾਂ ਤੇ ਫੇਸਬੁੱਕ ਕ੍ਰੇਡੈਂਸ਼ੀਅਲਸ ਨਾਲ ਹੇਰਾਫੇਰੀ ਕੀਤਾ ਜਾ ਸਕੇ। ਫੇਸਬੁੱਕ ਦੇ ਸਾਈਬਰ ਜਾਸੂਸੀ ਜਾਂਚ ਦੇ ਪ੍ਰਮੁੱਖ ਮਾਈਕ ਡਿਵਿਲਯਾਂਸਕੀ ਨੇ ਕਿਹਾ ਕਿ ਹੈਕਰਸ ਦੇ ਮਕਸਦ ਬਾਰੇ ਅਨੁਮਾਨ ਲਗਾਉਣਾ ਸਾਡੇ ਲਈ ਹਮੇਸ਼ਾ ਔਖਾ ਹੁੰਦਾ ਹੈ। ਅਸੀਂ ਠੀਕ ਤਰ੍ਹਾਂ ਨਹੀਂ ਜਾਣਦੇ ਕਿ ਕਿਸ ਨਾਲ ਸਮਝੌਤਾ ਕੀਤਾ ਗਿਆ ਸੀ ਜਾਂ ਉਸਦਾ ਆਖਰੀ ਨਤੀਜਾ ਕੀ ਸੀ।
ਪੜ੍ਹੋ ਇਹ ਅਹਿਮ ਖਬਰ -IS ਦਾ ਸਮਰਥਨ ਕਰਨ ਦੀ ਕੋਸ਼ਿਸ਼ 'ਚ ਅਮਰੀਕੀ ਵਿਅਕਤੀ ਨੂੰ ਸੁਣਾਈ ਗਈ 30 ਸਾਲ ਦੀ ਸਜ਼ਾ
2 ਹੈਕਿੰਗ ਗਰੁੱਪਾਂ ਦੇ ਖਾਤੇ ਅਕਿਰਿਆਸ਼ੀਲ
ਫੇਸਬੁੱਕ ਨੇ ਪਿਛਲੇ ਮਹੀਨੇ 2 ਹੈਕਿੰਗ ਗਰੁੱਪਾਂ ਦੇ ਖਾਤੇ ਅਕਿਰਿਆਸ਼ੀਲ ਕਰ ਦਿੱਤੇ ਸਨ। ਫੇਸਬੁੱਕ ਨੇ ਕਿਹਾ ਕਿ ਸੀਰੀਅਨ ਇਲੈਕਟ੍ਰਾਨਿਕ ਆਰਮੀ ਗਰੁੱਪ ਨੇ ਮਨੁੱਖੀ ਅਧਿਕਾਰ ਵਰਕਰਾਂ, ਪੱਤਰਕਾਰਾਂ ਅਤੇ ਹੋਰ ਲੋਕਾਂ ਨੂੰ ਨਿਸ਼ਾਨਾ ਬਣਾਇਆ, ਜਦਕਿ ਇਕ ਹੋਰ ਨੇ ਫਰੀ ਸੀਰੀਅਨ ਆਰਮੀ ਨਾਲ ਜੁੜੇ ਲੋਕਾਂ ਅਤੇ ਸਾਬਕਾ ਫੌਜੀ ਕਰਮੀਆਂ ਨੂੰ ਨਿਸ਼ਾਨਾ ਬਣਾਇਆ।
ਸਰਕਾਰ ਤੇ ਫ਼ੌਜ ਸੀ ਹੈਕਰਸ ਦੇ ਨਿਸ਼ਾਨੇ ’ਤੇ
ਫੇਸਬੁੱਕ ਨੇ ਦੱਸਿਆ ਕਿ ਸੁਰੱਖਿਆ ਉਦਯੋਗ ਵਿਚ ਸਾਈਟ ਕਾਪੀ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਸਮੂਹ ਮੈਲਵੇਅਰ ਦੀ ਮੇਜ਼ਬਾਨੀ ਕਰਨ ਵਾਲੀ ਵੈੱਬਸਾਈਟਾਂ ਦੇ ਲਿੰਕ ਸਾਂਝਾ ਕਰਦਾ ਹੈ। ਇਹ ਲੋਕਾਂ ਦੇ ਉਪਕਰਣਾਂ ਦਾ ਸਰਵੇਖਣ ਕਰ ਸਕਦਾ ਹੈ। ਅਧਿਕਾਰੀ ਮੁਤਾਬਕ ਸਰਕਾਰ ਤੇ ਹੈਕਰਸ ਵੀ ਹੈਕਰਸ ਦੇ ਨਿਸ਼ਾਨੇ ’ਤੇ ਸਨ।