ਇਮਰਾਨ 14 ਅਗਸਤ ਨੂੰ ਚੁੱਕ ਸਕਦੇ ਹਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ

Saturday, Aug 04, 2018 - 09:20 PM (IST)

ਇਮਰਾਨ 14 ਅਗਸਤ ਨੂੰ ਚੁੱਕ ਸਕਦੇ ਹਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ

ਇਸਲਾਮਾਬਾਦ (ਭਾਸ਼ਾ)—ਇਮਰਾਨ ਖਾਨ ਪਾਕਿਸਤਾਨ ਦੇ ਸੁਤੰਤਰਤਾ ਦਿਵਸ ਵਾਲੇ ਦਿਨ ਭਾਵ 14 ਅਗਸਤ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਕਦੇ ਹਨ। ਇਕ ਖਬਰ ਵਿਚ ਅੱਜ ਇਹ ਜਾਣਕਾਰੀ ਦਿੱਤੀ ਗਈ। ਖਾਨ ਦੀ ਪਾਕਿਸਤਾਨ ਤਹਿਰੀਕ-ਏ-ਪਾਰਟੀ (ਪੀ. ਟੀ.ਆਈ.) ਦੇਸ਼ ਵਿਚ 25 ਜੁਲਾਈ ਨੂੰ ਹੋਈਆਂ ਆਮ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਇਸ ਤੋਂ ਪਹਿਲਾਂ 30 ਜੁਲਾਈ ਨੂੰ ਇਮਰਾਨ ਨੇ 11 ਅਗਸਤ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਦੀ ਇੱਛਾ ਪ੍ਰਗਟਾਈ ਸੀ। ਓਧਰ ਕੰਮ ਚਲਾਊ ਕਾਨੂੰਨ ਮੰਤਰੀ ਅਲੀ ਜ਼ਫਰ ਨੇ ਕਲ 'ਡਾਨ' ਨੂੰ ਦੱਸਿਆ, ''ਮੇਰੀ ਅਤੇ ਕੰਮ ਚਲਾਊ ਪ੍ਰਧਾਨ ਮੰਤਰੀ ਸੇਵਾਮੁਕਤ ਜੱਜ ਨਸੀਰੂਲ ਮੁਲਕ ਦੀ ਇੱਛਾ ਹੈ ਕਿ ਨਵੇਂ ਪ੍ਰਧਾਨ ਮੰਤਰੀ ਦਾ ਸਹੁੰ ਚੁੱਕ ਸਮਾਗਮ 14 ਅਗਸਤ ਨੂੰ ਹੋਵੇ।'' ਜ਼ਫਰ ਨੇ ਕਿਹਾ ਕਿ 11 ਜਾਂ 12 ਅਗਸਤ ਨੂੰ ਅਸੈਂਬਲੀ ਦਾ ਨਵਾਂ ਸੈਸ਼ਨ ਸੱਦਿਆ ਜਾ ਸਕਦਾ ਹੈ, ਜੇਕਰ ਇਹ 11 ਅਗਸਤ ਨੂੰ ਹੁੰਦਾ ਹੈ ਤਾਂ ਪ੍ਰਧਾਨ ਮੰਤਰੀ 14 ਅਗਸਤ ਨੂੰ ਸਹੁੰ ਚੁੱਕ ਸਕਦੇ ਹਨ ਅਤੇ ਉਸੇ ਦਿਨ ਰਾਸ਼ਟਰਪਤੀ ਮਮਨੂਨ ਹੁਸੈਨ ਨਵੇਂ ਪ੍ਰਧਾਨ ਮੰਤਰੀ ਨੂੰ ਅਹੁਦੇ ਦੀ ਸਹੁੰ ਦਿਵਾ ਸਕਦੇ ਹਨ। 


Related News