ਪਾਕਿ ਚੋਣ ਕਮਿਸ਼ਨ ਮੁਖੀ ’ਤੇ 10 ਅਰਬ ਦਾ ਮੁਕੱਦਮਾ ਦਾਇਰ ਕਰਨਗੇ ਇਮਰਾਨ ਖ਼ਾਨ
Tuesday, Nov 01, 2022 - 10:29 AM (IST)
ਇਸਲਾਮਾਬਾਦ (ਭਾਸ਼ਾ)– ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਮੁਖੀ ’ਤੇ ਨਿਸ਼ਾਨਾ ਲਾਇਆ ਤੇ ਐਲਾਨ ਕੀਤਾ ਕਿ ਉਹ ਅਯੋਗ ਐਲਾਨ ਕਰਕੇ ਉਨ੍ਹਾਂ ਦੇ ਵੱਕਾਰ ਨੂੰ ਨਸ਼ਟ ਕਰਨ ਲਈ ਉਨ੍ਹਾਂ ਖ਼ਿਲਾਫ਼ 10 ਅਰਬ ਰੁਪਏ ਦਾ ਮਾਨਹਾਨੀ ਦਾ ਮੁਕੱਦਮਾ ਦਾਇਰ ਕਰਨਗੇ।
ਖ਼ਾਨ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਉਦੇਸ਼ ਇਸਲਾਮਾਬਾਦ ਤੱਕ ਮਾਰਚ ਰਾਹੀਂ ਹਕੀਕੀ ਆਜ਼ਾਦੀ (ਅਸਲੀ ਆਜ਼ਾਦੀ) ਹਾਸਲ ਕਰਨਾ ਸੀ।
ਇਹ ਖ਼ਬਰ ਵੀ ਪੜ੍ਹੋ : ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਹਾਂਗਕਾਂਗ ਨੇ ਆਫਰ ਕੀਤਾ ਗ੍ਰੈਜੂਏਟ ਵੀਜ਼ਾ, ਲਾਗੂ ਹੋਣਗੇ ਨਵੇਂ ਨਿਯਮ
70 ਸਾਲਾ ਖ਼ਾਨ ਨੂੰ ਇਸ ਮਹੀਨੇ ਦੀ ਸ਼ੁਰੂਆਤ ’ਚ ਪਾਕਿਸਤਾਨ ਦੇ ਚੋਣ ਕਮਿਸ਼ਨ (ਈ. ਸੀ. ਪੀ.) ਦੇ 5 ਮੈਂਬਰੀ ਪੈਨਲ ਵਲੋਂ ਮੌਜੂਦਾ ਨੈਸ਼ਨਲ ਅਸੈਂਬਲੀ ਦੀ ਮੈਂਬਰਸ਼ਿਪ ਤੋਂ ਅਯੋਗ ਐਲਾਨ ਕਰ ਦਿੱਤਾ ਗਿਆ ਸੀ, ਜਿਸ ਦੇ ਮੁਖੀ ਸਿਕੰਦਰ ਸੁਲਤਾਨ ਰਾਜਾ ਸਨ।
ਆਪਣੇ ਲੰਬੇ ਮਾਰਚ ਦੇ ਚੌਥੇ ਦਿਨ ਦੀ ਸ਼ੁਰੂਆਤ ’ਚ ਕਮੋਂਕੀ ’ਚ ਪੀ. ਟੀ. ਆਈ. ਦੇ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ ਖ਼ਾਨ ਨੇ ਕਿਹਾ ਕਿ ਸਿਕੰਦਰ ਸੁਲਤਾਨ, ਮੈਂ ਤੁਹਾਨੂੰ ਅਦਾਲਤ ’ਚ ਲੈ ਕੇ ਜਾਵਾਂਗਾ ਤਾਂ ਜੋ ਭਵਿੱਖ ’ਚ ਤੁਸੀਂ ਕਿਸੇ ਹੋਰ ਦੇ ਹੁਕਮ ’ਤੇ ਕਿਸੇ ਦੇ ਵੱਕਾਰ ਨੂੰ ਨਸ਼ਟ ਨਾ ਕਰੋ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।