ਅਦਾਲਤ 'ਚ ਸੁਣਵਾਈ ਦੌਰਾਨ ਫੁੱਟ-ਫੁੱਟ ਰੋਣ ਲੱਗੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ

Monday, Nov 04, 2024 - 07:43 PM (IST)

ਅਦਾਲਤ 'ਚ ਸੁਣਵਾਈ ਦੌਰਾਨ ਫੁੱਟ-ਫੁੱਟ ਰੋਣ ਲੱਗੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੀ ਇਕ ਅਦਾਲਤ ਵਿਚ ਸੋਮਵਾਰ ਨੂੰ ਇਕ ਭਾਵੁਕ ਦ੍ਰਿਸ਼ ਦੇਖਣ ਨੂੰ ਮਿਲਿਆ ਜਦੋਂ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਫੁੱਟ-ਫੁੱਟ ਕੇ ਰੋਣ ਲੱਗੀ ਤੇ ਉਨ੍ਹਾਂ ਨੇ ਨਿਆ ਪ੍ਰਣਾਲੀ ਨੂੰ ਅਯੋਗ ਦੱਸਸਿਆਂ ਜੇਲ੍ਹ ਵਿਚ ਬੰਦ ਪਤੀ ਨੂੰ 'ਅਣਜਾਇਜ਼ ਸਜ਼ਾ' ਦੇਣ ਦਾ ਦੋਸ਼ ਲਗਾਇਆ।

ਬੁਸ਼ਰਾ ਬੀਬੀ ਵੱਖ-ਵੱਖ ਥਾਣਿਆਂ 'ਚ ਦਰਜ 6 ਮਾਮਲਿਆਂ 'ਚ ਆਪਣੇ ਪਤੀ ਅਤੇ ਇਕ ਹੋਰ ਮਾਮਲੇ 'ਚ ਜ਼ਮਾਨਤ ਦੀ ਮੰਗ ਕਰਨ ਲਈ ਇਸਲਾਮਾਬਾਦ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਫਜ਼ਲ ਮਜੋਕਾ ਦੀ ਅਦਾਲਤ 'ਚ ਪੇਸ਼ ਹੋਈ। ਰਾਵਲਪਿੰਡੀ ਦੀ ਅਦਿਆਲਾ ਜੇਲ੍ਹ 'ਚ ਹੋਈ ਸੁਣਵਾਈ ਦੌਰਾਨ ਖ਼ਾਨ ਨੂੰ ਅਦਾਲਤ 'ਚ ਪੇਸ਼ ਨਹੀਂ ਕੀਤਾ ਗਿਆ। ਉਸ ਨੂੰ ਵੀਡੀਓ ਕਾਨਫਰੰਸ ਰਾਹੀਂ ਵੀ ਪੇਸ਼ ਨਹੀਂ ਹੋਣ ਦਿੱਤਾ ਗਿਆ। ਅਦਾਲਤੀ ਕਾਰਵਾਈ ਦੌਰਾਨ ਬੁਸ਼ਰਾ ਭਾਵੁਕ ਹੋ ਗਈ। ਉਸਨੇ ਕਿਹਾ ਕਿ ਮੈਂ ਪਿਛਲੇ ਨੌਂ ਮਹੀਨਿਆਂ ਤੋਂ ਨਿਆਂ ਲਈ ਜ਼ਿੰਮੇਵਾਰ ਲੋਕਾਂ ਤੋਂ ਬੇਇਨਸਾਫ਼ੀ ਦਾ ਸਾਹਮਣਾ ਕਰ ਰਹੀ ਹਾਂ। ਮੈਨੂੰ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਇਮਰਾਨ ਖ਼ਾਨ) ਦੇ ਸੰਸਥਾਪਕ ਨੂੰ ਬੇਇਨਸਾਫ਼ੀ ਨਾਲ ਸਜ਼ਾ ਸੁਣਾਈ ਗਈ।

ਖਾਨ ਦਾ ਹਵਾਲਾ ਦਿੰਦੇ ਹੋਏ ਬੁਸ਼ਰਾ ਬੀਬੀ ਨੇ ਕਿਹਾ ਕਿ ਜਿਹੜਾ ਵਿਅਕਤੀ ਜੇਲ੍ਹ 'ਚ ਬੰਦ ਹੈ, ਕੀ ਉਹ ਇਨਸਾਨ ਨਹੀਂ ਹੈ? ਕੀ ਕੋਈ ਜੱਜ ਇਹ ਨਹੀਂ ਦੇਖ ਸਕਦਾ? ਉਸ ਨੇ ਕਿਹਾ ਕਿ ਉਹ ਇਸ ਅਦਾਲਤ ਵਿਚ ਵਾਪਸ ਨਹੀਂ ਆਵੇਗੀ, ਜਿੱਥੇ 'ਨਿਆਂ ਨਹੀਂ ਮਿਲਦਾ'। ਬੁਸ਼ਰਾ ਨੂੰ ਤੋਸ਼ਾਖਾਨਾ ਮਾਮਲੇ 'ਚ ਜ਼ਮਾਨਤ ਮਿਲਣ ਤੋਂ ਬਾਅਦ ਪਿਛਲੇ ਮਹੀਨੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ ਪਰ ਖਾਨ ਅਜੇ ਵੀ ਜੇਲ੍ਹ 'ਚ ਹਨ।


author

Baljit Singh

Content Editor

Related News