ਇਮਰਾਨ ਖ਼ਾਨ ਨੇ ਸੱਤਾ ''ਚ ਬਣੇ ਰਹਿਣ ਲਈ ਫ਼ੌਜ ਤੋਂ ਮੰਗੀ ਸੀ ''ਭੀਖ'': ਮਰੀਅਮ ਨਵਾਜ਼

Wednesday, Apr 27, 2022 - 01:59 PM (IST)

ਇਮਰਾਨ ਖ਼ਾਨ ਨੇ ਸੱਤਾ ''ਚ ਬਣੇ ਰਹਿਣ ਲਈ ਫ਼ੌਜ ਤੋਂ ਮੰਗੀ ਸੀ ''ਭੀਖ'': ਮਰੀਅਮ ਨਵਾਜ਼

ਲਾਹੌਰ (ਏਜੰਸੀ)- ਪਾਕਿਸਤਾਨ ਦੀ ਸੱਤਾਧਾਰੀ ਪਾਰਟੀ ਪੀ.ਐਮ.ਐਲ.-ਐਨ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਦੋਸ਼ ਲਗਾਇਆ ਹੈ ਕਿ ਅਹੁਦੇ ਤੋਂ ਹਟਾਏ ਗਏ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸੱਤਾ ਵਿਚ ਬਣੇ ਰਹਿਣ ਲਈ ਇੰਨੇ ਬੇਤਾਬ ਸਨ ਕਿ ਉਨ੍ਹਾਂ ਨੇ ਆਪਣੀ ਸਰਕਾਰ ਨੂੰ ਬਚਾਉਣ ਲਈ ਆਖ਼ਰੀ ਮਿੰਟ ਤੱਕ ਫ਼ੌਜ ਤੋਂ 'ਭੀਖ' ਮੰਗੀ | ਪਾਕਿਸਤਾਨ ਦੇ 75 ਸਾਲਾਂ ਦੇ ਇਤਿਹਾਸ ਵਿਚੋਂ ਅੱਧੇ ਤੋਂ ਵੱਧ ਸਮੇਂ ਤੱਕ ਦੇਸ਼ ਵਿੱਚ ਫ਼ੌਜ ਜਾ ਸ਼ਾਸਨ ਰਿਹਾ ਹੈ, ਜਿਥੇ ਕਦੇ ਵੀ ਤਖ਼ਤਪਲਟ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇਸ ਦੇ ਨਾਲ ਹੀ ਫ਼ੌਜ ਦਾ ਸੁਰੱਖਿਆ ਅਤੇ ਵਿਦੇਸ਼ ਨੀਤੀ ਦੇ ਮਾਮਲਿਆਂ ਵਿੱਚ ਵੀ ਕਾਫ਼ੀ ਦਖ਼ਲ ਰਿਹਾ ਹੈ। ਹਾਲਾਂਕਿ, ਫੌਜ ਨੇ ਹਾਲ ਹੀ ਵਿੱਚ ਸ਼ਾਹਬਾਜ਼ ਸ਼ਰੀਫ ਅਤੇ ਖਾਨ ਦਰਮਿਆਨ ਹੋਏ ਸਿਆਸੀ ਸੰਘਰਸ਼ ਤੋਂ ਇਹ ਕਹਿੰਦੇ ਹੋਏ ਆਪਣੇ ਆਪ ਨੂੰ ਦੂਰ ਕਰ ਲਿਆ ਸੀ ਕਿ ਉਸਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਮਰੀਅਮ ਨੇ ਮੰਗਲਵਾਰ ਦੇਰ ਰਾਤ ਲਾਹੌਰ 'ਚ ਵਰਕਰਾਂ ਦੇ ਸੰਮੇਲਨ 'ਚ ਕਿਹਾ, 'ਇਮਰਾਨ ਖਾਨ ਇੰਨੇ ਬੇਤਾਬ ਸਨ ਕਿ ਉਨ੍ਹਾਂ ਨੇ ਆਖਰੀ ਸਮੇਂ ਤੱਕ ਆਪਣੀ ਸਰਕਾਰ ਨੂੰ ਬਚਾਉਣ ਲਈ ਫੌਜ ਤੋਂ ਭੀਖ ਮੰਗੀ ਸੀ। ਇਥੋਂ ਤੱਕ ਉਨ੍ਹਾਂ ਨੇ ਆਪਣੇ ਵਿਰੁੱਧ ਪੇਸ਼ ਕੀਤੇ ਬੇਭਰੋਸਗੀ ਮਤੇ ਦੇ ਮੱਦੇਨਜ਼ਰ ਸਾਬਕਾ ਰਾਸ਼ਟਰਪਤੀ ਅਤੇ ਪੀ.ਪੀ.ਪੀ. ਦੇ ਸਹਿ-ਪ੍ਰਧਾਨ ਆਸਿਫ਼ ਅਲੀ ਜ਼ਰਦਾਰੀ ਤੋਂ ਵੀ ਮਦਦ ਦੀ ਬੇਨਤੀ ਕੀਤੀ ਸੀ।' ਖਾਨ ਨੂੰ 10 ਅਪ੍ਰੈਲ ਨੂੰ ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਦੁਆਰਾ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ਰਾਹੀਂ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਸੰਸਦ ਦੁਆਰਾ ਬਰਖ਼ਾਸਤ ਕੀਤੇ ਜਾਣ ਵਾਲੇ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਗਏ।


author

cherry

Content Editor

Related News