ਪਹਿਲਾਂ ਅਮਰੀਕਾ ’ਤੇ ਲਗਾਇਆ ਦੋਸ਼ ਤੇ ਹੁਣ ਉਸੇ ਤੋਂ ਮਦਦ ਮੰਗ ਰਹੇ ਇਮਰਾਨ ਖਾਨ : ਖਵਾਜ਼ਾ ਆਸਿਫ਼

Saturday, Mar 25, 2023 - 12:48 AM (IST)

ਪਹਿਲਾਂ ਅਮਰੀਕਾ ’ਤੇ ਲਗਾਇਆ ਦੋਸ਼ ਤੇ ਹੁਣ ਉਸੇ ਤੋਂ ਮਦਦ ਮੰਗ ਰਹੇ ਇਮਰਾਨ ਖਾਨ : ਖਵਾਜ਼ਾ ਆਸਿਫ਼

ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਸਿਫ ਨੇ ਪਹਿਲਾਂ ਅਮਰੀਕਾ ’ਤੇ ਦੋਸ਼ ਲਗਾਉਣ ਅਤੇ ਹੁਣ ਉਸ ਤੋਂ ਮਦਦ ਮੰਗਣ ਲਈ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਨਿਸ਼ਾਨਾ ਵਿੰਨ੍ਹਿਆ।

ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਕੁਦਰਤ ਦੀ ਮਾਰ ਨਾਲ ਫ਼ਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਦੇ ਦਿੱਤੇ ਹੁਕਮ

ਆਸਿਫ਼ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਮੁਖੀ ਖਾਨ ਦੇ ਸਹਿਯੋਗੀ ਨੇ ਅਮਰੀਕਾ ਨੂੰ ਪੱਤਰ ਲਿਖ ਕੇ ਮਦਦ ਮੰਗੀ ਹੈ, ਜਦਕਿ ਪਿਛਲੇ ਸਾਲ ਉਨ੍ਹਾਂ ਨੇ ਸੱਤਾ ਤੋਂ ਹਟਾਉਣ ਲਈ ਕਥਿਤ ਸਾਜ਼ਿਸ਼ ਰਚਣ ਲਈ ਇਕ ਚੋਟੀ ਦੇ ਅਮਰੀਕੀ ਡਿਪਲੋਮੈਟ ਦਾ ਨਾਂ ਲਿਆ ਸੀ।

ਇਹ ਖ਼ਬਰ ਵੀ ਪੜ੍ਹੋ : ਫਾਜ਼ਿਲਕਾ ’ਚ ਚੱਕਰਵਾਤੀ ਤੂਫ਼ਾਨ ਨੇ ਮਚਾਇਆ ਕਹਿਰ, ਕਈ ਘਰ ਹੋਏ ਢਹਿ-ਢੇਰੀ (ਵੀਡੀਓ)


author

Manoj

Content Editor

Related News