ਇਮਰਾਨ ਖਾਨ ਦੀ ਪਾਰਟੀ ਐਤਵਾਰ ਨੂੰ ਕਰੇਗੀ ਪ੍ਰਦਰਸ਼ਨ, ਸਰਕਾਰ ਨੇ ਕੀਤੇ ਸੁਰੱਖਿਆ ਇੰਤਜ਼ਾਮ
Thursday, Nov 21, 2024 - 01:42 PM (IST)
ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਐਤਵਾਰ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਸ ਦੇ ਮੱਦੇਨਜ਼ਰ ਸਰਕਾਰ ਨੇ ਸੁਰੱਖਿਆ ਬਣਾਏ ਰੱਖਣ ਲਈ ਸ਼ੁੱਕਰਵਾਰ ਤੋਂ ਨੀਮ ਫੌਜੀ ਬਲਾਂ ਦੀ ਤਾਇਨਾਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਖਾਨ ਫਿਲਹਾਲ ਜੇਲ੍ਹ 'ਚ ਹਨ, ਉਨ੍ਹਾਂ ਦੀ ਪਾਰਟੀ 'ਪਾਕਿਸਤਾਨ ਤਹਿਰੀਕ-ਏ-ਇਨਸਾਫ' (ਪੀ. ਟੀ. ਆਈ.) ਨੇ ਪਿਛਲੇ ਹਫਤੇ ਤਿੰਨ ਮੰਗਾਂ ਨੂੰ ਲੈ ਕੇ ਮਾਰਚ ਦਾ ਸੱਦਾ ਦਿੱਤਾ ਸੀ।
ਇਹ ਵੀ ਪੜ੍ਹੋ: ਭਾਰਤ ਨੇ ਨਿੱਝਰ ਮਾਮਲੇ 'ਤੇ ਕੈਨੇਡੀਅਨ ਮੀਡੀਆ ਦੀ ਖ਼ਬਰ ਨੂੰ ਦੱਸਿਆ 'ਬਦਨਾਮ ਕਰਨ ਵਾਲੀ ਮੁਹਿੰਮ'
ਪਾਰਟੀ ਦੀਆਂ ਤਿੰਨ ਮੰਗਾਂ ਹਨ-ਜੇਲ੍ਹ ਵਿਚ ਬੰਦ ਪਾਰਟੀ ਮੁਖੀ ਦੀ ਰਿਹਾਈ, 8 ਫਰਵਰੀ ਦੀਆਂ ਚੋਣਾਂ ਦੌਰਾਨ ਕਥਿਤ ‘ਜ਼ਨਾਦੇਸ਼ ਦੀ ਚੋਰੀ’ ਵਿਰੁੱਧ ਕਾਰਵਾਈ ਅਤੇ ਸੰਵਿਧਾਨ ਦੀ ਹਾਲ ਹੀ ਵਿਚ ਕੀਤੀ 26ਵੀਂ ਸੋਧ ਨੂੰ ਰੱਦ ਕਰਕੇ ਨਿਆਂਪਾਲਿਕਾ ਦੀ ਬਹਾਲੀ। ਸਰਕਾਰ ਨੇ ਅੱਤਵਾਦ ਵਿਰੋਧੀ ਕਾਨੂੰਨ ਦੀਆਂ ਧਾਰਾਵਾਂ ਚਾਰ ਅਤੇ ਪੰਜ ਦੇ ਤਹਿਤ ਸ਼ੁੱਕਰਵਾਰ ਤੋਂ ਇਸਲਾਮਾਬਾਦ ਵਿੱਚ ਪਾਕਿਸਤਾਨ ਰੇਂਜਰਾਂ ਅਤੇ ਫਰੰਟੀਅਰ ਕਾਂਸਟੇਬੁਲਰੀ (ਐੱਫ.ਸੀ.) ਦੇ ਜਵਾਨਾਂ ਨੂੰ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਭਾਰਤ ਦੇ ਨਾਲ-ਨਾਲ ਕੈਨੇਡਾ ਨੇ ਵੀ US ਤੋਂ ਮੰਗੀ ਅਨਮੋਲ ਦੀ ਹਵਾਲਗੀ, ਵਧੇਗਾ ਦੋਵੇਂ ਦੇਸ਼ਾਂ ’ਚ ਤਣਾਅ
ਗ੍ਰਹਿ ਮੰਤਰਾਲਾ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਫੌਜੀਆਂ ਦੀ ਸਹੀ ਗਿਣਤੀ, ਉਨ੍ਹਾਂ ਦੀ ਤਾਇਨਾਤੀ ਅਤੇ ਵਾਪਸੀ ਦੀ ਤਰੀਕ ਅਤੇ ਖੇਤਰ 'ਸਬੰਧਤ ਹਿੱਤਧਾਰਕਾਂ ਨਾਲ ਸਲਾਹ-ਮਸ਼ਵਰਾ ਕਰਕੇ ਤੈਅ ਕੀਤਾ ਜਾਵੇਗਾ।' ਇਸ ਤੋਂ ਪਹਿਲਾਂ, ਇਸਲਾਮਾਬਾਦ ਪੁਲਸ ਨੇ 14 ਨਵੰਬਰ ਨੂੰ ਇੱਕ ਪੱਤਰ ਵਿੱਚ ਰੈਲੀ ਤੋਂ ਪਹਿਲਾਂ ਰੇਂਜਰਾਂ ਅਤੇ ਐੱਫ.ਸੀ. ਕਰਮਚਾਰੀਆਂ ਦੀ ਤਾਇਨਾਤੀ ਦੀ ਬੇਨਤੀ ਕੀਤੀ ਸੀ। ਇਸ ਦੌਰਾਨ ਪੀ.ਟੀ.ਆਈ. ਦੇ ਸੂਚਨਾ ਸਕੱਤਰ ਸ਼ੇਖ ਵਕਾਸ ਅਕਰਮ ਨੇ ਪੇਸ਼ਾਵਰ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਵਿਰੋਧ ਪ੍ਰਦਰਸ਼ਨ ਇੱਕ ਮੌਲਿਕ ਅਧਿਕਾਰ ਹੈ। ਕੋਈ ਵੀ ਇਸ ਨੂੰ ਸਾਡੇ ਤੋਂ ਖੋਹ ਨਹੀਂ ਸਕਦਾ।
ਇਹ ਵੀ ਪੜ੍ਹੋ: ਗੁਆਨਾ ਪੁੱਜੇ PM ਮੋਦੀ, ਏਅਰ ਪੋਰਟ 'ਤੇ ਰਿਸੀਵ ਕਰਨ ਆਏ ਰਾਸ਼ਟਰਪਤੀ, ਪ੍ਰਧਾਨ ਮੰਤਰੀ ਸਣੇ ਪੂਰੀ ਕੈਬਨਿਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8