ਸੀਰੀਆ ਤੋਂ 318 ਪਾਕਿਸਤਾਨੀਆਂ ਨੂੰ ਲੈ ਕੇ ਇਸਲਾਮਾਬਾਦ ਪਹੁੰਚਿਆ ਜਹਾਜ਼

Friday, Dec 13, 2024 - 04:41 PM (IST)

ਸੀਰੀਆ ਤੋਂ 318 ਪਾਕਿਸਤਾਨੀਆਂ ਨੂੰ ਲੈ ਕੇ ਇਸਲਾਮਾਬਾਦ ਪਹੁੰਚਿਆ ਜਹਾਜ਼

ਇਸਲਾਮਾਬਾਦ (ਏਐਨਆਈ): ਹਾਲੀਆ ਉਥਲ-ਪੁਥਲ ਕਾਰਨ ਸੀਰੀਆ ਵਿਚ ਸਥਿਤੀ ਗੰਭੀਰ ਬਣੀ ਹੋਈ ਹੈ। ਇਸ ਦੌਰਾਨ ਸੀਰੀਆ ਵਿਚ ਫਸੇ 318 ਪਾਕਿਸਤਾਨੀਆਂ ਨੂੰ ਲੈ ਕੇ ਇਕ ਵਿਸ਼ੇਸ਼ ਚਾਰਟਰਡ ਜਹਾਜ਼ ਵੀਰਵਾਰ ਨੂੰ ਇਸਲਾਮਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਿਆ। ਇਹ ਨਿਕਾਸੀ ਲੇਬਨਾਨ ਦੀ ਮਹੱਤਵਪੂਰਨ ਸਹਾਇਤਾ ਨਾਲ ਤੇ ਪਾਕਿਸਤਾਨੀ ਸਰਕਾਰ ਦੁਆਰਾ ਤਾਲਮੇਲ ਯਤਨਾਂ ਦੁਆਰਾ ਸੰਭਵ ਹੋਈ।

ਪੜ੍ਹੋ ਇਹ ਅਹਿਮ ਖ਼ਬਰ-Trump ਦੀ ਟੈਰਿਫ ਧਮਕੀ ਦੇ ਜਵਾਬ 'ਚ Canada ਵੀ ਲਗਾਏਗਾ ਪਾਬੰਦੀਆਂ

ਸੀਰੀਆ ਦੀ ਬਦਲਦੀ ਸਥਿਤੀ ਤੋਂ ਬਾਅਦ ਲੇਬਨਾਨ ਭੇਜੇ ਗਏ ਯਾਤਰੀਆਂ ਦਾ ਹਵਾਈ ਅੱਡੇ 'ਤੇ ਯੋਜਨਾ, ਵਿਕਾਸ ਅਤੇ ਵਿਸ਼ੇਸ਼ ਪਹਿਲਕਦਮੀਆਂ ਦੇ ਮੰਤਰੀ ਅਹਿਸਾਨ ਇਕਬਾਲ ਨਾਲ ਪ੍ਰਧਾਨ ਮੰਤਰੀ ਦਫ਼ਤਰ, ਵਿਦੇਸ਼ ਮੰਤਰਾਲੇ, ਪ੍ਰਵਾਸੀ ਪਾਕਿਸਤਾਨੀਆਂ ਦੇ ਮੰਤਰਾਲੇ  ਅਤੇ ਰਾਸ਼ਟਰ ਆਫ਼ਤ ਪ੍ਰਬੰਧਨ ਅਥਾਰਟੀ (NDMA) ਦੇ ਪ੍ਰਤੀਨਿਧਾਂ ਨੇ ਸਵਾਗਤ ਕੀਤਾ। ਅਹਿਸਾਨ ਇਕਬਾਲ ਨੇ ਫਸੇ ਹੋਏ ਨਾਗਰਿਕਾਂ ਨੂੰ ਵੀਜ਼ਾ ਜਾਰੀ ਕਰਨ ਲਈ ਲੇਬਨਾਨ ਦੀ ਸਰਕਾਰ ਦਾ ਧੰਨਵਾਦ ਪ੍ਰਗਟਾਇਆ। ਨਾਲ ਹੀ ਕਿਹਾ ਇਹ ਸਭ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੁਆਰਾ ਲੇਬਨਾਨ ਦੇ ਪ੍ਰਧਾਨ ਮੰਤਰੀ ਨਜੀਬ ਨਾਲ ਸੰਪਰਕ ਕਰਨ ਕਰ ਕੇ ਸੰਭਵ ਹੋਇਆ। ਰਿਸੈਪਸ਼ਨ 'ਤੇ ਬੋਲਦਿਆਂ ਅਹਿਸਾਨ ਇਕਬਾਲ ਨੇ ਕਿਹਾ,"ਜਿੱਥੇ ਵੀ ਪਾਕਿਸਤਾਨੀ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ, ਉਹ ਇਕੱਲੇ ਨਹੀਂ ਹਨ ਕਿਉਂਕਿ ਪਾਕਿਸਤਾਨੀ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ।" ਉਨ੍ਹਾਂ ਨੇ ਵਿਦੇਸ਼ਾਂ ਵਿੱਚ ਆਪਣੇ ਨਾਗਰਿਕਾਂ ਦਾ ਸਮਰਥਨ ਕਰਨ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।


 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News