ਪੋਲੀਓ ਮੁਲਾਜ਼ਮਾਂ ਦੀ ਸੁਰੱਖਿਆ ''ਚ ਤਾਇਨਾਤ 3 ਪੁਲਸ ਅਧਿਕਾਰੀਆਂ ਦੀ ਬੰਬ ਧਮਾਕੇ ''ਚ ਮੌਤ
Wednesday, Dec 18, 2024 - 10:32 AM (IST)
ਪੇਸ਼ਾਵਰ (ਯੂ. ਐੱਨ. ਆਈ) : ਉੱਤਰੀ-ਪੱਛਮੀ ਪਾਕਿਸਤਾਨ 'ਚ ਮੰਗਲਵਾਰ ਨੂੰ ਪੋਲੀਓ ਮੁਲਾਜ਼ਮਾਂ ਦੀ ਸੁਰੱਖਿਆ ਲਈ ਤਾਇਨਾਤ ਪੁਲਸ ਅਧਿਕਾਰੀਆਂ ਨੂੰ ਲੈ ਕੇ ਜਾ ਰਹੇ ਇਕ ਵਾਹਨ ਦੇ ਸੜਕ ਕਿਨਾਰੇ ਪਏ ਇਕ ਬੰਬ ਦੀ ਲਪੇਟ ਵਿਚ ਆਉਣ ਨਾਲ 3 ਪੁਲਸ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਸਥਾਨਕ ਪੁਲਸ ਅਧਿਕਾਰੀ ਨਾਸਿਰ ਖਾਨ ਨੇ ਦੱਸਿਆ ਕਿ ਇਹ ਘਟਨਾ ਖੈਬਰ ਪਖਤੂਨਖਵਾ ਸੂਬੇ ਦੇ ਡੇਰਾ ਇਸਮਾਈਲ ਖਾਨ ਜ਼ਿਲ੍ਹੇ 'ਚ ਵਾਪਰੀ। ਗੱਡੀ ਵਿਚ ਸਵਾਰ ਪੁਲਸ ਮੁਲਾਜ਼ਮ ਆਪਣੇ ਥਾਣੇ ਵੱਲ ਪਰਤ ਰਹੇ ਸਨ। ਅਜੇ ਤੱਕ ਇਸ ਹਮਲੇ ਦੀ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਇਸ ਤੋਂ ਇਕ ਦਿਨ ਪਹਿਲਾਂ ਖੈਬਰ ਪਖਤੂਨਖਵਾ ਦੇ ਕਰਾਕ ਸ਼ਹਿਰ ਵਿਚ ਪੋਲੀਓ ਵਰਕਰਾਂ ਦੀ ਸੁਰੱਖਿਆ ਲਈ ਤਾਇਨਾਤ ਪੁਲਸ ਕਰਮਚਾਰੀਆਂ 'ਤੇ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਬਾਰੀ ਕੀਤੀ ਸੀ, ਜਿਸ ਵਿਚ ਇਕ ਪੁਲਸ ਅਧਿਕਾਰੀ ਦੀ ਮੌਤ ਹੋ ਗਈ ਸੀ ਅਤੇ ਇਕ ਸਿਹਤ ਕਰਮਚਾਰੀ ਜ਼ਖਮੀ ਹੋ ਗਿਆ ਸੀ।
ਇਹ ਵੀ ਪੜ੍ਹੋ : ਇਸ ਦੇਸ਼ 'ਚ ਡਾਕਟਰ, ਨਰਸਾਂ ਤੇ ਟੀਚਰਾਂ ਨੂੰ ਕਰਨਾ ਪੈਂਦਾ ਹੈ ਗੰਦਾ ਕੰਮ, ਕਿਹਾ-ਭੋਗ ਰਹੇ ਆਂ ਨਰਕ
ਪਾਕਿਸਤਾਨ ਨੇ ਇਸ ਸਾਲ ਦੀ ਆਖਰੀ ਦੇਸ਼ ਵਿਆਪੀ ਪੋਲੀਓ ਟੀਕਾਕਰਨ ਮੁਹਿੰਮ ਇਕ ਦਿਨ ਪਹਿਲਾਂ ਸ਼ੁਰੂ ਕੀਤੀ ਹੈ ਅਤੇ ਇਸ ਮੁਹਿੰਮ ਦਾ ਉਦੇਸ਼ 45 ਮਿਲੀਅਨ ਬੱਚਿਆਂ ਨੂੰ ਪੋਲੀਓ ਤੋਂ ਬਚਾਉਣਾ ਹੈ। ਵਿਸ਼ਵ ਸਿਹਤ ਸੰਗਠਨ ਮੁਤਾਬਕ ਪਾਕਿਸਤਾਨ ਅਤੇ ਗੁਆਂਢੀ ਅਫਗਾਨਿਸਤਾਨ ਹੀ ਅਜਿਹੇ ਦੋ ਦੇਸ਼ ਹਨ ਜੋ ਪੋਲੀਓ ਮੁਕਤ ਨਹੀਂ ਹੋਏ ਹਨ। ਪਾਕਿਸਤਾਨ ਵਿਚ ਜਨਵਰੀ ਤੋਂ ਹੁਣ ਤੱਕ ਪੋਲੀਓ ਦੇ 63 ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਪੋਲੀਓ ਖਾਤਮਾ ਮੁਹਿੰਮ 22 ਦਸੰਬਰ ਤੱਕ ਜਾਰੀ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8