ਇਮਰਾਨ ਦੀ ਰਿਹਾਈ ਨੂੰ ਲੈ ਕੇ ਸਰਕਾਰ ਵਿਰੁੱਧ ਹੋਰ ਪ੍ਰਦਰਸ਼ਨ ਕਰੇਗੀ ਪੀਟੀਆਈ

Sunday, Dec 08, 2024 - 05:40 PM (IST)

ਪੇਸ਼ਾਵਰ (ਭਾਸ਼ਾ) : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਪਾਰਟੀ ਦੇ ਭੜਕੀਲੇ ਨੇਤਾ ਅਲੀ ਅਮੀਨ ਗੰਡਾਪੁਰ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਰਕਾਰ ਖਿਲਾਫ ਹੋਰ ਪ੍ਰਦਰਸ਼ਨਾਂ ਦੀ ਚਿਤਾਵਨੀ ਦਿੱਤੀ ਹੈ।

ਉਪ-ਮਹਾਂਦੀਪ ਵਿੱਚ ਇੱਕ ਇਤਿਹਾਸਕ ਲੜਾਈ ਦਾ ਜ਼ਿਕਰ ਕਰਦੇ ਹੋਏ, ਅਲੀ ਅਮੀਨ ਨੇ ਸ਼ਨੀਵਾਰ ਨੂੰ ਕਿਹਾ ਕਿ ਅਸੀਂ ਪਾਣੀਪਤ ਦੀ ਲੜਾਈ ਵਾਂਗ ਹਮਲੇ ਜਾਰੀ ਰੱਖਾਂਗੇ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਜਿੱਤਾਂਗੇ। ਉਨ੍ਹਾਂ ਨੇ ਖਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ 24 ਨਵੰਬਰ ਨੂੰ ਇਸਲਾਮਾਬਾਦ 'ਚ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਵੱਲੋਂ ਕੀਤੇ ਗਏ ਮਾਰਚ ਦਾ ਜ਼ਿਕਰ ਕਰਦੇ ਹੋਏ ਇਹ ਗੱਲ ਕਹੀ। ਅਲੀ ਅਮੀਨ ਨੇ ਕਿਹਾ ਕਿ ਅਸੀਂ ਹੁਣ ਤੱਕ ਸਿਰਫ਼ ਪੰਜ ਹਮਲੇ ਕੀਤੇ ਹਨ ਤੇ ਬਾਕੀ ਹਮਲੇ ਜਾਰੀ ਰੱਖਾਂਗੇ।

ਇਮਰਾਨ ਖਾਨ ਦੀ ਪਾਰਟੀ ਨੇ ਆਪਣੀਆਂ ਤਿੰਨ ਮੰਗਾਂ ਨੂੰ ਲੈ ਕੇ ਇਸਲਾਮਾਬਾਦ ਤੱਕ ਮਾਰਚ ਕਰਨ ਦਾ ਐਲਾਨ ਕੀਤਾ ਸੀ। ਪਾਰਟੀ ਜੇਲ੍ਹ ਵਿੱਚ ਬੰਦ ਖਾਨ ਅਤੇ ਹੋਰ ਆਗੂਆਂ ਦੀ ਰਿਹਾਈ, 8 ਫਰਵਰੀ ਦੀਆਂ ਚੋਣਾਂ ਵਿੱਚ ਪਾਰਟੀ ਦੀ ਜਿੱਤ ਨੂੰ ਮਾਨਤਾ ਦੇਣ ਅਤੇ 26ਵੀਂ ਸੰਵਿਧਾਨਕ ਸੋਧ ਨੂੰ ਰੱਦ ਕਰਨ ਦੀ ਮੰਗ ਕਰ ਰਹੀ ਹੈ। 26ਵੀਂ ਸੰਵਿਧਾਨਕ ਸੋਧ ਨੇ ਜੱਜਾਂ ਅਤੇ ਚੀਫ਼ ਜਸਟਿਸ ਦੀ ਨਿਯੁਕਤੀ ਦੀ ਪ੍ਰਕਿਰਿਆ ਨੂੰ ਬਦਲ ਦਿੱਤਾ ਹੈ।


Baljit Singh

Content Editor

Related News