ਰੋਡ ਰੋਲਰ ਦੀ ਆਵਾਜ਼ ਨੂੰ ਸਮਝਿਆ ਭੂਚਾਲ, ਵਿਦਿਆਰਥਣਾਂ ਨੇ ਸਕੂਲ ਦੀ ਪਹਿਲੀ ਮੰਜ਼ਲ ਤੋਂ ਮਾਰ'ਤੀਆਂ ਛਾਲਾਂ

Wednesday, Dec 18, 2024 - 06:20 PM (IST)

ਰੋਡ ਰੋਲਰ ਦੀ ਆਵਾਜ਼ ਨੂੰ ਸਮਝਿਆ ਭੂਚਾਲ, ਵਿਦਿਆਰਥਣਾਂ ਨੇ ਸਕੂਲ ਦੀ ਪਹਿਲੀ ਮੰਜ਼ਲ ਤੋਂ ਮਾਰ'ਤੀਆਂ ਛਾਲਾਂ

ਲਾਹੌਰ (ਏਜੰਸੀ)- ਪਾਕਿਸਤਾਨ ਦੇ ਪੰਜਾਬ ਸੂਬੇ 'ਚ ਰੋਡ ਰੋਲਰ ਦੀ ਆਵਾਜ਼ ਨੂੰ ਭੂਚਾਲ ਸਮਝ ਕੇ ਘਬਰਾਈਆਂ ਸਕੂਲ ਦੀਆਂ ਵਿਦਿਆਰਥਣਾਂ ਨੇ ਸਕੂਲ ਦੀ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ 8 ਸਕੂਲੀ ਵਿਦਿਆਰਥਣਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ। ਰੈਸਕਿਊ 1122 ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਲਾਹੌਰ ਤੋਂ ਲਗਭਗ 350 ਕਿਲੋਮੀਟਰ ਦੂਰ ਖਾਨੇਵਾਲ ਜ਼ਿਲ੍ਹੇ ਦੇ ਜਹਾਨੀਆਂ ਵਿੱਚ ਮੰਗਲਵਾਰ ਨੂੰ ਵਾਪਰੀ। ਰੈਸਕਿਊ 1122 ਦੇ ਅਨੁਸਾਰ ਸਰਕਾਰੀ ਗਰਲਜ਼ ਹਾਈ ਸਕੂਲ ਜਹਾਨੀਆਂ ਵਿਖੇ 12 ਤੋਂ 14 ਸਾਲ ਦੀ ਉਮਰ ਦੀਆਂ ਵਿਦਿਆਰਥਣਾਂ ਕਲਾਸ ਵਿੱਚ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੇ ਸੜਕ ਦੇ ਨਿਰਮਾਣ ਕੰਮ ਦੌਰਾਨ ਸਕੂਲ ਦੇ ਨੇੜੇ ਸੜਕ 'ਤੇ ਚੱਲਦੇ ਇੱਕ ਰੋਲਰ ਕਾਰਨ ਜ਼ੋਰਦਾਰ ਕੰਬਣੀ ਮਹਿਸੂਸ ਕੀਤੀ ਅਤੇ ਗਰਜ ਦੀ ਆਵਾਜ਼ ਸੁਣੀ।

ਇਹ ਵੀ ਪੜ੍ਹੋ: ਟਰੰਪ ਦੀ ਧਮਕੀ ਤੋਂ ਡਰਿਆ ਕੈਨੇਡਾ, ਸਰਹੱਦ ਨੂੰ ਸੁਰੱਖਿਅਤ ਕਰਨ ਲਈ ਬਣਾ ਰਿਹੈ ਇਹ Plan

ਕਲਾਸਰੂਮ ਵਿੱਚ ਕੋਈ ਵੀ ਅਧਿਆਪਕ ਮੌਜੂਦ ਨਾ ਹੋਣ ਕਾਰਨ ਵਿਦਿਆਰਥੀਣਾਂ ਘਬਰਾ ਗਈਆਂ। ਉਨ੍ਹਾਂ ਨੂੰ ਲੱਗਾ ਕਿ ਭੂਚਾਲ ਆ ਰਿਹਾ ਹੈ ਅਤੇ ਛੱਤ ਡਿੱਗ ਸਕਦੀ ਹੈ। ਇਸ ਮਗਰੋਂ ਕਈ ਵਿਦਿਆਰਥਣਾਂ ਹੇਠਾਂ ਵੱਲ ਭੱਜੀਆਂ ਪਰ ਉਨ੍ਹਾਂ ਵਿੱਚੋਂ 8 ਵਿਦਿਆਰਥਣਾਂ ਨੇ ਡਰ ਦੇ ਮਾਰੇ ਪਹਿਲੀ ਮੰਜ਼ਿਲ ਦੀ ਖਿੜਕੀ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ। ਜ਼ਖ਼ਮੀ ਵਿਦਿਆਰਥਣਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ 3 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਇਸ ਘਟਨਾ ਦਾ ਨੋਟਿਸ ਲਿਆ ਹੈ ਅਤੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਖਮੀ ਲੜਕੀਆਂ ਨੂੰ ਵਧੀਆ ਤੋਂ ਵਧੀਆ ਡਾਕਟਰੀ ਦੇਖਭਾਲ ਯਕੀਨੀ ਬਣਾਈ ਜਾਵੇ।

ਇਹ ਵੀ ਪੜ੍ਹੋ: ਘਰ 'ਚੋਂ ਮਿਲੀਆਂ ਇਕੋ ਪਰਿਵਾਰ ਦੇ 5 ਜੀਆਂ ਦੀਆਂ ਲਾਸ਼ਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News