ਬਿਆਨ ਨਾਲ ਕੰਮ ਨਹੀਂ ਚੱਲੇਗਾ, ਭਾਰਤ ''ਤੇ ਹਮਲਾ ਕਰ ਦੇਣ ਇਮਰਾਨ ਖਾਨ

05/12/2020 7:57:42 PM

ਮੁਜ਼ੱਫਰਾਬਾਦ (ਏ.ਐਨ.ਆਈ.)- ਪੀ.ਓ.ਕੇ. ਦੇ ਪ੍ਰਧਾਨ ਮੰਤਰੀ ਰਜ਼ਾ ਫਾਰੂਕ ਹੈਦਰ ਨੇ ਭਾਰਤ ਨੂੰ ਇਕ ਵਾਰ ਫਿਰ ਗਿੱਦੜ ਧਮਕੀ ਦਿੱਤੀ ਹੈ। ਉਨ੍ਹਾਂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਿਹਾ ਕਿ ਸਿਰਫ ਬਿਆਨਾਂ ਨਾਲ ਕੰਮ ਨਹੀਂ ਚੱਲੇਗਾ ਸਗੋਂ ਉਨ੍ਹਾਂ ਨੂੰ ਆਪਣੀ ਫੌਜ ਦੇ ਨਾਲ ਭਾਰਤ 'ਤੇ ਹਮਲਾ ਕਰ ਦੇਣਾ ਚਾਹੀਦਾ ਹੈ।

ਰਜ਼ਾ ਕੋਵਿਡ-19 ਦੀ ਸਥਿਤੀ ਦਾ ਜਾਇਜ਼ਾ ਲੈਣ ਐਲ.ਓ.ਸੀ. ਦੇ ਕੋਲ ਸਥਿਤ ਪਿੰਡਾਂ ਵਿਚ ਆਏ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਾਡਾ ਫਰਜ਼ ਹੈ ਕਿ ਅਸੀਂ ਆਪਣੇ ਭਰਾਵਾਂ ਅਤੇ ਭੈਣਾਂ ਦੀ ਰਾਖੀ ਕਰੀਏ। ਭਾਰਤ ਪੀ.ਓ.ਕੇ. ਦੇ ਮੌਸਮ  ਬਾਰੇ ਹਾਲ ਦੱਸ ਰਿਹਾ ਹੈ। ਇਸ ਨੂੰ ਦੇਖਦੇ ਹੋਏ ਸਾਨੂੰ ਵੀ ਦਿੱਲੀ ਦੇ ਮੌਸਮ ਦੇ ਬਾਰੇ ਵਿਚ ਅਪਡੇਟ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ।

ਪਾਕਿ ਕਸ਼ਮੀਰ 'ਤੇ ਯੂ.ਐੱਨ.ਐੱਸ.ਸੀ.ਪ੍ਰਸਤਾਵਾਂ ਦੀ ਕਰ ਰਿਹਾ ਉਲੰਘਣਾ
ਪੀ.ਓ.ਕੇ. ਦੇ ਇਕ ਰਾਜਨੀਤਕ ਕਾਰਕੁੰਨ ਸ਼ਬੀਰ ਨੇ ਬ੍ਰਿਟਿਸ਼ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਨੇਤਾ ਕੀਰ ਸਟਾਰਮਰ ਨੂੰ ਲਿਖਿਆ ਹੈ ਕਿ ਪਾਕਿਸਤਾਨ ਨੇ ਕਸ਼ਮੀਰ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ ਪ੍ਰਸਤਾਵਾਂ ਦੀ ਉਲੰਘਣਾ ਕੀਤੀ ਹੈ। ਸੰਯੁਕਤ ਕਸ਼ਮੀਰ ਪੀਪਲਜ਼ ਨੈਸ਼ਨਲ ਪਾਰਟੀ (ਯੂ. ਕੇ ਪੀ.ਐਨ.ਸੀ.) ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ ਸ਼ਬੀਰ ਨੇ  ਆਪਣੀ ਚਿੱਠੀ ਵਿਚ ਕਿਹਾ ਕਿ ਪਾਕਿਸਤਾਨ ਨੇ ਅੱਜ ਤੱਕ ਉਨ੍ਹਾਂ ਖੇਤਰਾਂ ਤੋਂ ਆਪਣੇ ਫੌਜੀਆਂ ਨੂੰ ਵਾਪਸ ਨਹੀਂ ਲਿਆ ਹੈ ਜੋ ਪਾਕਿਸਤਾਨ ਨਾਲ ਸਬੰਧ ਨਹੀਂ ਰੱਖਦੇ ਹਨ, ਪਰ ਵੰਡ ਦੀ ਦੂਜੀ ਅਤੇ ਹਿੰਸਾ ਅਤੇ ਅੱਤਵਾਦ ਦੇ ਕੰਮਾਂ ਲਈ ਜਿਹਾਦੀ ਯੋਧਿਆਂ ਨੂੰ ਭੇਜਦੇ ਰਹਿੰਦਾ ਹੈ। 
 


Sunny Mehra

Content Editor

Related News