ਭੰਨ-ਤੋੜ ਦੇ ਮਾਮਲੇ ’ਚ ਇਮਰਾਨ ਖਾਨ, ਕੁਰੈਸ਼ੀ ਅਤੇ ਸ਼ੇਖ ਰਸ਼ੀਦ ਬਰੀ

06/14/2024 1:52:51 AM

ਇਸਲਾਮਾਬਾਦ - ਪਾਕਿਸਤਾਨ ਦੀ ਇਕ ਅਦਾਲਤ ਨੇ ਜੇਲ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਉਨ੍ਹਾਂ ਦੇ ਸਹਿਯੋਗੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਸਾਬਕਾ ਮੰਤਰੀ ਸ਼ੇਖ ਰਾਸ਼ਿਦ ਨੂੰ ਭੰਨ-ਤੋੜ ਦੇ ਇਕ ਮਾਮਲੇ ’ਚ ਵੀਰਵਾਰ ਨੂੰ ਬਰੀ ਕਰ ਦਿੱਤਾ।

ਇਹ ਮਾਮਲਾ 2022 ’ਚ ਭੰਨ-ਤੋੜ ਅਤੇ ਧਾਰਾ 144 ਦੀ ਉਲੰਘਣਾ ਦੇ ਆਧਾਰ ’ਤੇ ਇਸਲਾਮਾਬਾਦ ਦੇ ਆਈ-9 ਪੁਲਸ ਸਟੇਸ਼ਨ ’ਚ ਦਰਜ ਕੀਤਾ ਗਿਆ ਸੀ। ਧਾਰਾ 144 ਤਹਿਤ ਰੈਲੀਆਂ ’ਤੇ ਪਾਬੰਦੀ ਲਾ ਦਿੱਤੀ ਗਈ ਸੀ।

ਜੁਡੀਸ਼ੀਅਲ ਮੈਜਿਸਟ੍ਰੇਟ ਮਲਿਕ ਮੁਹੰਮਦ ਇਮਰਾਨ ਨੇ ਫੈਸਲਾ ਸੁਣਾਉਂਦਿਆਂ ਤਿੰਨ ਸੀਨੀਅਰ ਨੇਤਾਵਾਂ ਦੇ ਨਾਲ-ਨਾਲ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਦੋ ਹੋਰ ਨੇਤਾਵਾਂ ਸਦਾਕਤ ਅੱਬਾਸੀ ਅਤੇ ਅਲੀ ਨਵਾਜ਼ ਅਵਾਨ ਨੂੰ ਵੀ ਬਰੀ ਕਰ ਦਿੱਤਾ।


Inder Prajapati

Content Editor

Related News