ਸ਼੍ਰੀਲੰਕਾ ’ਚ ਬੋਲੇ ਇਮਰਾਨ-ਭਾਰਤ ਅਤੇ ਪਾਕਿ ਵਿਚਾਲੇ ਵਿਵਾਦ ਦਾ ਇਕਮਾਤਰ ਮੁੱਦਾ ਕਸ਼ਮੀਰ

Thursday, Feb 25, 2021 - 10:10 AM (IST)

ਕੋਲੰਬੋ (ਏ. ਐੱਨ. ਆਈ.): ਸ਼੍ਰੀਲੰਕਾ ਦੇ ਝਟਕਾ ਦੇਣ ਤੋਂ ਬਾਅਦ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੇ ਕੋਲੰਬੋ ਦੌਰੇ ਦੌਰਾਨ ਕਸ਼ਮੀਰ ਦਾ ਮੁੱਦਾ ਚੁੱਕਣ ਤੋਂ ਬਾਜ਼ ਨਹੀਂ ਆਏ।ਇਮਰਾਨ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਵਾਦ ਦਾ ਇਕਮਾਤਰ ਮੁੱਦਾ ਕਸ਼ਮੀਰ ਹੈ ਅਤੇ ਇਸ ਨੂੰ ਸਿਰਫ ਗੱਲਬਾਤ ਰਾਹੀਂ ਹੀ ਸੁਲਝਾਇਆ ਜਾ ਸਕਦਾ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਮਿਲਿਆ ਵੱਡੇ ਆਕਾਰ ਦਾ ਕੀੜਾ, ਲੋਕਾਂ 'ਚ ਦਹਿਸ਼ਤ

ਉਨ੍ਹਾਂ ਨੇ ਕਿਹਾ ਕਿ ਸੱਤਾ ’ਚ ਆਉਣ ਤੋਂ ਬਾਅਦ ਮੈਂ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਗੱਲਬਾਤ ਦਾ ਸੁਝਾਅ ਦਿੱਤਾ ਸੀ ਪਰ ਮੈਂ ਅਸਫਲ ਰਿਹਾ। ਇਸ ਉਪਮਹਾਦੀਪ ’ਚ ਅੱਗੇ ਵੱਧਣ ਦਾ ਤਰੀਕਾ ਇਹ ਹੈ ਕਿ ਅਸੀਂ ਆਪਣੇ ਮਤਭੇਦਾਂ ਦਾ ਹੱਲ ਗੱਲਬਾਤ ਰਾਹੀਂ ਦਈਏ। ਮੈਨੂੰ ਭਰੋਸਾ ਹੈ ਕਿ ਅਖੀਰ ਚੀਜ਼ਾਂ ਪਰਵਾਨ ਚੜ੍ਹਨਗੀਆਂ। ਇਮਰਾਨ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤ ਨੇ ਆਪਣੇ ਰੁਖ਼ ’ਚ ਨਰਮੀ ਲਿਆਂਦੇ ਹੋਏ ਉਨ੍ਹਾਂ ਦੇ ਜਹਾਜ਼ ਨੂੰ ਆਪਣੇ ਹਵਾਈ ਖੇਤਰ ਤੋਂ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ। ਉਨ੍ਹਾਂ ਨੇ ਯੂਰਪੀ ਦੇਸ਼ਾਂ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਸਾਨੂੰ ਵੀ ਉਸੇ ਤਰ੍ਹਾਂ ਨਾਲ ਸਭਿਅਕ ਤਰੀਕੇ ਨਾਲ ਰਹਿਣਾ ਚਾਹੀਦਾ ਹੈ। ਉਥੇ ਇਮਰਾਨ ਨੇ ਕਿਹਾ ਕਿ ਪਾਕਿਸਤਾਨ ਅਮਰੀਕਾ ਅਤੇ ਚੀਨ ਵਿਚਾਲੇ ਖੰਡ ਨੂੰ ਘੱਟ ਕਰਨ ’ਚ ਕਿਰਦਾਰ ਨਿਭਾਅ ਸਕਦਾ ਹੈ।


Vandana

Content Editor

Related News