‘ਭ੍ਰਿਸ਼ਟ ਅਤੇ ਬੇਈਮਾਨ’ ਵਿਅਕਤੀ ਦੇ ਰੂਪ ’ਚ ਇਮਰਾਨ ਦਾ ਹੋਇਆ ਪਰਦਾਫਾਸ਼ : ਨਵਾਜ਼ ਸ਼ਰੀਫ
Friday, Jan 07, 2022 - 10:29 AM (IST)
ਲਾਹੌਰ (ਭਾਸ਼ਾ)- ਪਾਕਿਸਤਾਨ ਦੇ ਜਲਾਵਤਨ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਸੱਤਾਧਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਨੂੰ ਵਿਦੇਸ਼ਾਂ ਤੋਂ ਮਿਲੇ ਚੰਦੇ ਵਿਚ ‘ਧੋਖਾਦੇਹੀ’ ਦਾ ਪਤਾ ਲਗਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਖਾਨ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਗਾਇਆ ਕਿ ਇਕ ‘ਭ੍ਰਿਸ਼ਟ ਅਤੇ ਸਿਆਸੀ ਬੇਈਮਾਨ’ ਦੇ ਰੂਪ ਵਿਚ ਇਮਰਾਨ ਦਾ ਪਰਦਾਫਾਸ਼ ਹੋਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ ਦੀ ਸੁਪਰੀਮ ਕੋਰਟ ਦੀ ਪਹਿਲੀ 'ਮਹਿਲਾ ਜੱਜ' ਬਣੇਗੀ ਆਇਸ਼ਾ ਮਲਿਕ
ਪਾਕਿਸਤਾਨ ਦੇ ਚੋਣ ਕਮਿਸ਼ਨ (ਈ. ਸੀ. ਪੀ.) ਵਲੋਂ ਹਾਲ ਹੀ ਵਿਚ ਜਾਰੀ ਇਕ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਖਾਨ ਦੀ ਸੱਤਾਧਿਰ ਪਾਰਟੀ ਨੇ ਵਿਦੇਸ਼ੀ ਨਾਗਰਿਕਾਂ, ਕੰਪਨੀਆਂ ਤੋਂ ਮਿਲੇ ਚੰਦਿਆਂ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ ਅਤੇ ਆਪਣੇ ਬੈਂਕ ਖਾਤਿਆਂ ਨੂੰ ਵੀ ਲੁਕਾਇਆ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.=ਐੱਨ.) ਦੇ ਚੋਟੀ ਦੇ ਨੇਤਾ ਸ਼ਰੀਫ ਨੇ ਇਕ ਟਵੀਟ ਵਿਚ ਕਿਹਾ ਕਿ ਅਖੀਰ ਮਿਸਟਰ ਕਲੀਨ ਦੇ ਭ੍ਰਿਸ਼ਟ ਅਤੇ ਸਿਆਸੀ ਬੇਈਮਾਨ ਹੋਣ ਦਾ ਪਰਦਾਫਾਸ਼ ਹੋ ਗਿਆ ਹੈ ਅਤੇ ਦੂਸਰੇ ਅਨੈਤਿਕ ਆਦਮੀ (ਪਾਕਿਸਤਾਨ ਦੇ ਸਾਬਕਾ ਪ੍ਰਧਾਨ ਜਸਟਿਸ ਸਾਕਿਬ ਨਿਸਾਰ) ਜਿਨ੍ਹਾਂ ਨੇ ਮੈਨੂੰ ਜਲਾਵਤਨ ਕਰਨ ਲਈ ਉਨ੍ਹਾਂ ਨੂੰ ਸਾਦਿਕ ਅਤੇ ਅਮੀਨ (ਇਮਾਨਦਾਰ) ਐਲਾਨ ਕੀਤਾ ਸੀ, ਉਨ੍ਹਾਂ ਨੇ ਪਹਿਲਾਂ ਹੀ ਆਪਣਾ ਅਪਰਾਧ ਸਵੀਕਾਰ ਕਰਦੇ ਹੋਏ ਸੁਣਿਆ ਜਾ ਚੁੱਕਾ ਹੈ। ਰੱਬੀ ਇਨਸਾਫ ਹੋ ਗਿਆ ਹੈ, ਹੁਣ ਸਿਰਫ ਕਾਨੂੰਨੀ ਇਨਸਾਫ ਦੇਖਣਾ ਬਾਕੀ ਹੈ।