ਰੇਹਮ ਨੇ ਇਮਰਾਨ ਖਾਨ 'ਤੇ ਲਈ ਚੁਟਕੀ, ਦਿ ਕਪਿਲ ਸ਼ਰਮਾ ਸ਼ੋਅ 'ਚ ਸਿੱਧੂ ਦੀ ਥਾਂ ਲੈ ਸਕਦੇ ਹਨ ਸਾਬਕਾ PM (ਵੀਡੀਓ)

Thursday, Apr 14, 2022 - 03:55 PM (IST)

ਰੇਹਮ ਨੇ ਇਮਰਾਨ ਖਾਨ 'ਤੇ ਲਈ ਚੁਟਕੀ, ਦਿ ਕਪਿਲ ਸ਼ਰਮਾ ਸ਼ੋਅ 'ਚ ਸਿੱਧੂ ਦੀ ਥਾਂ ਲੈ ਸਕਦੇ ਹਨ ਸਾਬਕਾ PM (ਵੀਡੀਓ)

ਲੰਡਨ (ਏਜੰਸੀ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਾਬਕਾ ਪਤਨੀ ਰੇਹਮ ਖਾਨ ਨੇ ਇਕ ਵਾਰ ਫਿਰ ਇਮਰਾਨ ਖਾਨ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਹੈ ਕਿ ਉਨ੍ਹਾਂ ‘ਚ ‘ਕਾਮੇਡੀਅਨ ਟੈਲੇਂਟ’ ਹੈ ਅਤੇ ਉਹ ‘ਦਿ ਕਪਿਲ ਸ਼ਰਮਾ ਸ਼ੋਅ’ ਵਿਚ ਨਵਜੋਤ ਸਿੰਘ ਸਿੱਧੂ ਦੇ ਸਥਾਨ 'ਤੇ ਇਕ ਚੰਗੇ ਬਦਲ ਸਾਬਤ ਹੋ ਸਕਦੇ ਹਨ। ਰੇਹਮ ਇੱਕ ਵਾਇਰਲ ਵੀਡੀਓ ਵਿੱਚ ਰਿਪੋਰਟਰ ਨੂੰ ਇਹ ਕਹਿੰਦੇ ਹੋਏ ਦਿਖਾਈ ਦੇ ਰਹੀ ਹੈ ਕਿ ਇਮਰਾਨ 'ਭੁਲੇਖਾ' ਅਤੇ 'ਮਿੰਨੀ-ਟਰੰਪ' ਹਨ।

ਇਹ ਵੀ ਪੜ੍ਹੋ: ਨਿਊਯਾਰਕ ਦੇ ਬਰੁਕਲਿਨ 'ਚ ਗੋਲੀਬਾਰੀ ਕਰਨ ਵਾਲਾ 62 ਸਾਲਾ ਵਿਅਕਤੀ ਗ੍ਰਿਫ਼ਤਾਰ

 

ਉਨ੍ਹਾਂ ਕਿਹਾ, 'ਉਹ ਭਾਵੁਕ ਹੋ ਗਏ ਹਨ। ਮੈਨੂੰ ਲੱਗਦਾ ਹੈ ਕਿ ਭਾਰਤ ਜਾਂ ਬਾਲੀਵੁੱਡ ਨੂੰ ਉਨ੍ਹਾਂ ਲਈ ਜਗ੍ਹਾ ਬਣਾਉਣੀ ਚਾਹੀਦੀ ਹੈ। ਮੈਰਾ ਮੰਨਣਾ ਹੈ ਕਿ ਉਹ ਆਸਕਰ ਜੇਤੂ ਦੀ ਤਰ੍ਹਾਂ ਪ੍ਰਦਰਸ਼ਨ ਕਰ ਸਕਦੇ ਹਨ।' ਰੇਹਮ ਨੇ ਕਿਹਾ, 'ਇਹ ਉਨ੍ਹਾਂ 'ਤੇ ਨਿਰਭਰ ਕਰਦਾ ਹੈ ਕਿ ਉਹ ਬਾਲੀਵੁੱਡ 'ਚ ਹੀਰੋ ਜਾਂ ਖਲਨਾਇਕ ਬਣਦੇ ਹਨ ਅਤੇ ਖਲਨਾਇਕ ਜ਼ਿਆਦਾ ਮਸ਼ਹੂਰ ਹੋ ਜਾਂਦੇ ਹਨ।

ਇਹ ਵੀ ਪੜ੍ਹੋ: ਰੂਸ ਵੱਲੋਂ ਨਵੇਂ ਸਿਰੇ ਤੋਂ ਹਮਲੇ ਦਾ ਖ਼ਦਸ਼ਾ, ਬਾਈਡੇਨ ਨੇ ਯੂਕ੍ਰੇਨ ਲਈ ਨਵੀਂ ਫ਼ੌਜੀ ਸਹਾਇਤਾ ਕੀਤੀ ਮਨਜ਼ੂਰ

ਪਰ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਕਾਮੇਡੀ ਪ੍ਰਤਿਭਾ ਵੀ ਹੈ…ਜੇਕਰ ਹੋਰ ਕੁਝ ਨਹੀਂ, ਤਾਂ ਉਹ ਕਪਿਲ ਸ਼ਰਮਾ ਸ਼ੋਅ ਵਿਚ ਜਾ ਸਕਦੇ ਹਨ। ਉਹ ਪਾਜੀ (ਨਵਜੋਤ ਸਿੱਧੂ) ਦੀ ਥਾਂ ਲੈ ਸਕਦੇ ਹਨ। ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਕਿ ਉਹ ਹੁਣ ਸ਼ੇਅਰੋ-ਸ਼ਾਇਰੀ ਵੀ ਕਰਨ ਲੱਗੇ ਹਨ। ਨਾਲ ਹੀ, ਉਨ੍ਹਾਂ ਦਾ ਪਾਜੀ ਨਾਲ ਚੰਗਾ ਰਿਸ਼ਤਾ ਹੈ, ਇਸ ਲਈ ਪਾਜੀ ਨਾਲ ਕੁਝ ਸਾਂਝਾ ਕਰ ਸਕਦੇ ਹਨ।' ਅੰਤ ਵਿੱਚ, ਰਿਪੋਰਟਰ ਨੇ ਕੈਮਰੇ ਵੱਲ ਰੁਖ ਕੀਤੇ ਅਤੇ ਕਿਹਾ, “ਕਪਿਲ ਸ਼ਰਮਾ, ਮੈਨੂੰ ਯਕੀਨ ਹੈ ਕਿ ਤੁਸੀਂ ਰੇਹਮ ਨੂੰ ਸੁਣ ਰਹੇ ਹੋ।” ਇਹ ਟਿੱਪਣੀ ਖਾਨ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਏ ਜਾਣ ਦੇ ਕੁੱਝ ਦਿਨ ਬਾਅਦ ਪੇਸ਼ਾਵਰ ਵਿਚ ਉਨ੍ਹਾਂ ਦੀ ਇਕ ਰੈਲੀ ਨੂੰ ਸੰਬੋਧਨ ਕਰਨ ਦੇ ਵਿਚਕਾਰ ਆਈ ਹੈ।

ਇਹ ਵੀ ਪੜ੍ਹੋ: ਕੁਰਸੀ ਜਾਣ ਮਗਰੋਂ ਮੁੜ ਮੁਸੀਬਤ 'ਚ ਇਮਰਾਨ ਖ਼ਾਨ, ਇਸ ਮਾਮਲੇ 'ਚ ਜਾਂਚ ਸ਼ੁਰੂ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News