ਘਰ ’ਚ ਘਿਰੇ ਇਮਰਾਨ, ਸਰਕਾਰ ਖਿਲਾਫ ‘ਆਜ਼ਾਦੀ ਮਾਰਚ’ ਨੂੰ ਸਮਰਥਨ ਦੇਵੇਗੀ ਨਵਾਜ਼ ਦੀ ਪਾਰਟੀ
Saturday, Oct 12, 2019 - 12:50 AM (IST)
![ਘਰ ’ਚ ਘਿਰੇ ਇਮਰਾਨ, ਸਰਕਾਰ ਖਿਲਾਫ ‘ਆਜ਼ਾਦੀ ਮਾਰਚ’ ਨੂੰ ਸਮਰਥਨ ਦੇਵੇਗੀ ਨਵਾਜ਼ ਦੀ ਪਾਰਟੀ](https://static.jagbani.com/multimedia/2019_10image_00_49_3850190568d7022ef6eb963764b3967.jpg)
ਭਾਰਤ 'ਤੇ ਮਨੁੱਖੀ ਅਧਿਕਾਰ ਉਲੰਘਣਾ ਦੇ ਦੋਸ਼ ਲਾਉਣ ਵਾਲੇ ਇਮਰਾਨ ਖਾਨ ਆਪਣੀ 'ਵਿਨਾਸ਼ਕਾਰੀ' ਰਾਜਨੀਤੀ ਕਾਰਣ ਹੁਣ ਖੁਦ ਆਪਣੇ ਘਰ 'ਚ ਘਿਰਦੇ ਜਾ ਰਹੇ ਹਨ। ਉਨ੍ਹਾਂ 'ਤੇ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਨੂੰ ਜੇਲ 'ਚ ਸੁੱਟਣ ਦਾ ਦੋਸ਼ ਹੈ ਅਤੇ ਹੁਣ 31 ਅਕਤੂਬਰ ਨੂੰ ਉਨ੍ਹਾਂ ਦੀ ਸਰਕਾਰ ਖਿਲਾਫ ਮਾਰਚ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ 'ਆਜ਼ਾਦੀ ਮਾਰਚ' ਨੂੰ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਨੇ ਵੀ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਨਵਾਜ਼ ਦੇ ਜਵਾਈ ਕੈਪਟਨ ਸਫਦਰ ਨੇ ਉਨ੍ਹਾਂ ਨਾਲ ਮੁਲਾਕਾਤ ਤੋਂ ਬਾਅਦ ਦਿੱਤੀ।
ਉਨ੍ਹਾਂ ਪਾਰਟੀ ਵਰਕਰਾਂ ਨੂੰ ਆਖਿਆ ਕਿ ਨਵਾਜ਼ ਦਾ ਸੰਦੇਸ਼ ਹੈ ਕਿ ਸਾਨੂੰ ਮੌਲਾਨਾ ਫਜ਼ਲੂਰ ਰਹਿਮਾਨ ਦੇ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ ਦੇ ਆਜ਼ਾਦੀ ਮਾਰਚ 'ਚ ਸ਼ਰੀਕ ਹੋਣਾ ਹੈ। ਬਾਕਸਕੀ ਸੰਕਟ 'ਚ ਹੈ ਇਮਰਾਨ ਦੀ ਕੁਰਸੀ!ਕੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸੱਤਾ ਖਤਰੇ 'ਚ ਹੈ? ਪਾਕਿਸਤਾਨ 'ਚ ਜਿਸ ਤਰ੍ਹਾਂ ਦੀਆਂ ਗਤੀਵਿਧੀਆਂ ਤੇਜ਼ ਹੋਈਆਂ ਹਨ, ਉਨ੍ਹਾਂ ਨੂੰ ਵੇਖਦਿਆਂ ਦੇਸ਼ ਦੇ ਅੰਦਰ ਅਜਿਹੇ ਸਵਾਲ ਉਠਣ ਲੱਗੇ ਹਨ। ਹਾਲ ਹੀ 'ਚ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੂੰ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਵੇਖਿਆ ਗਿਆ ਸੀ।
ਇੰਨਾ ਹੀ ਨਹੀਂ, ਉਹ ਚੀਨ ਅਤੇ ਪਾਕਿਸਤਾਨ ਵਿਚਾਲੇ ਹੋ ਰਹੀ ਕੂਟਨੀਤਕ ਬੈਠਕ 'ਚ ਵੀ ਵੇਖੇ ਗਏ ਸਨ, ਜੋ ਇਮਰਾਨ ਖਾਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਹੋ ਰਹੀ ਸੀ। ਹਾਲ ਹੀ 'ਚ ਅਜਿਹੀਆਂ ਖਬਰਾਂ ਵੀ ਉਡਣ ਲੱਗੀਆਂ ਸਨ ਕਿ ਤਖਤਾ ਪਲਟ ਹੋਇਆ ਤਾਂ ਸ਼ਾਹ ਮਹਿਮੂਦ ਕੁਰੈਸ਼ੀ ਅਗਲੇ ਪੀ. ਐੱਮ. ਹੋਣਗੇ। ਇਹ ਸਵਾਲ ਉਨ੍ਹਾਂ ਤੋਂ ਇਕ ਪਾਕਿਸਤਾਨੀ ਨਿਊਜ਼ ਚੈਨਲ 'ਚ ਇੰਟਰਵਿਊ ਦੌਰਾਨ ਪੁੱਛਿਆ ਗਿਆ ਸੀ। ਹਾਲਾਂਕਿ ਉਨ੍ਹਾਂ ਨੇ ਕਿਹਾ ਸੀ ਕਿ ਬਹੁਮਤ ਇਮਰਾਨ ਦੇ ਨਾਂ 'ਤੇ ਮਿਲਿਆ ਹੈ ਤਾਂ ਉਹੀ ਪੀ. ਐੱਮ. ਬਣੇ ਰਹਿਣਗੇ।